ਅੱਧੀ ਰਾਤ ਨੂੰ ਨਹਿਰ ਉਤੇ ਜਾਕੇ, ਪ੍ਰੇਮੀ ਜੋੜੇ ਨੇ ਕਰ ਲਿਆ ਦੁਖਦ ਕੰਮ, ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਘਰ ਆਈ ਸੀ ਲੜਕੀ

Punjab

ਰਾਜਸਥਾਨ ਦੇ ਜੋਧਪੁਰ ਵਿਚ ਇਕ ਪ੍ਰੇਮੀ ਜੋੜੇ ਨੇ ਨਹਿਰ ਵਿਚ ਛਾਲ ਮਾ-ਰ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੋਵੇਂ ਜਣੇ 36 ਘੰਟੇ ਪਹਿਲਾਂ ਭਾਵ ਸੋਮਵਾਰ ਅੱਧੀ ਰਾਤ ਤੋਂ ਘਰ ਤੋਂ ਲਾਪਤਾ ਸਨ। ਬੁੱਧਵਾਰ ਸਵੇਰੇ 10 ਵਜੇ ਇਨ੍ਹਾਂ ਦੋਵਾਂ ਦੀਆਂ ਦੇਹਾਂ ਘਰ ਤੋਂ 5 ਕਿਲੋਮੀਟਰ ਦੂਰ ਇੱਕ ਨਹਿਰ ਵਿੱਚੋਂ ਮਿਲੀਆਂ ਹਨ। ਦੋਵੇਂ ਰਿਸ਼ਤੇ ਵਿੱਚ ਚਚੇਰੇ ਭੈਣ-ਭਰਾ ਸਨ। ਇਹ ਮਾਮਲਾ ਬਾਲੇਸਰ ਦੇ ਚਾਮੂ ਥਾਣਾ ਅਧੀਨ ਪੈਂਦੇ ਪਿੰਡ ਰਾਜਸਾਗਰ ਦਾ ਹੈ।

ਇਸ ਮਾਮਲੇ ਸਬੰਧੀ ਚਾਮੂ ਥਾਣੇ ਦੇ ਏ. ਐਸ. ਆਈ. ਮੰਗੀਲਾਲ ਬਿਸ਼ਨੋਈ ਨੇ ਦੱਸਿਆ ਕਿ ਰਾਜਸਾਗਰ ਪਿੰਡ ਵਿੱਚ ਚਚੇਰੇ ਭਾਈ-ਭੈਣ ਕਵਿਤਾ ਉਮਰ 20 ਸਾਲ ਪੁੱਤਰੀ ਕਨੀਰਾਮ ਭੀਲ ਅਤੇ ਹੀਰਾਰਾਮ ਉਮਰ 25 ਸਾਲ ਪੁੱਤਰ ਪੁਰਖਾਰਾਮ ਨੇ ਨਹਿਰ ਵਿੱਚ ਛਾਲ ਮਾ-ਰ ਕੇ ਖੁ-ਦ-ਕੁ-ਸ਼ੀ ਕਰ ਲਈ। ਉਨ੍ਹਾਂ ਦੀਆਂ ਦੇਹਾਂ ਗਗਾੜੀ ਫਿਲਟਰ ਪਲਾਂਟ ਨੇੜੇ ਨਹਿਰ ਵਿੱਚੋਂ ਮਿਲੀਆਂ ਹਨ। ਬਾਲੇਸਰ ਸੀ. ਐਚ. ਸੀ. ਵਿੱਚ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ।

ਕਵਿਤਾ ਦੇ ਤਾਏ ਜਬਰਾਰਾਮ ਨੇ ਦੱਸਿਆ ਕਿ ਕਵਿਤਾ ਦੇ ਪੜਦਾਦਾ ਜੋਨਾਰਾਮ ਅਤੇ ਹੀਰਾਰਾਮ ਦੇ ਪੜਦਾਦਾ ਢੋਕਲਾਰਾਮ ਸਕੇ ਭਰਾ ਸਨ। ਅਜਿਹੇ ਵਿਚ ਕਵਿਤਾ ਅਤੇ ਹੀਰਾਰਾਮ ਰਿਸ਼ਤੇ ਵਿਚ ਚਚੇਰੇ ਭੈਣ-ਭਰਾ ਲੱਗਦੇ ਸਨ। ਜਬਰਾਰਾਮ ਨੇ ਦੱਸਿਆ ਕਿ ਰਾਜਸਾਗਰ ਦੀ ਰਹਿਣ ਵਾਲੀ ਕਵਿਤਾ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਬਾਲੇਸਰ ਦੇ ਚੰਚਲਵਾ ਪਿੰਡ ਦੇ ਰਹਿਣ ਵਾਲੇ ਆਸਾਰਾਮ ਭੀਲ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਕਵਿਤਾ ਦਾ ਇਹ ਪਹਿਲਾ ਸਾਵਣ ਸੀ, ਇਸ ਲਈ ਉਹ ਡੇਢ ਮਹੀਨਾ ਆਪਣੇ ਪੇਕੇ ਘਰ ਵਿੱਚ ਸੀ। ਕਵਿਤਾ ਦਾ ਪਤੀ ਆਸਾਰਾਮ ਸੋਮਵਾਰ ਨੂੰ ਉਸ ਨੂੰ ਲੈਣ ਸਹੁਰੇ ਘਰ ਆਇਆ ਹੋਇਆ ਸੀ। ਆਸਾਰਾਮ ਨੇ ਦੱਸਿਆ ਕਿ ਕਵਿਤਾ ਸੋਮਵਾਰ ਰਾਤ ਕਰੀਬ 2 ਵਜੇ ਉੱਠੀ ਅਤੇ ਉਸ ਨੂੰ ਆਪਣੀ ਮਾਂ ਕੋਲ ਜਾਣ ਲਈ ਕਿਹਾ। ਇਸ ਤੋਂ ਬਾਅਦ ਪਤੀ ਸੌਂ ਗਿਆ।

ਨਹਿਰ ਦੇ ਬਾਹਰੋਂ ਮਿਲੇ ਜੁੱਤੇ ਅਤੇ ਮੋਬਾਈਲ

ਜਦੋਂ ਸਵੇਰੇ ਕਵਿਤਾ ਦਾ ਪਤੀ ਅਤੇ ਪਰਿਵਾਰ ਜਾਗਿਆ ਤਾਂ ਦੇਖਿਆ ਕਿ ਕਵਿਤਾ ਗਾਇਬ ਸੀ। ਪਰਿਵਾਰਕ ਮੈਂਬਰਾਂ ਨੇ ਆਲੇ-ਦੁਆਲੇ ਅਤੇ ਪਿੰਡ ਵਿੱਚ ਰਿਸ਼ਤੇਦਾਰੀਆਂ ਵਿਚ ਭਾਲ ਸ਼ੁਰੂ ਕਰ ਦਿੱਤੀ।

ਕਵਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਚਾਮੂ ਥਾਣੇ ਵਿੱਚ ਦਿੱਤੀ ਗਈ। ਮੰਗਲਵਾਰ ਨੂੰ ਪਰਿਵਾਰਕ ਮੈਂਬਰ ਕਵਿਤਾ ਦੀ ਭਾਲ ਵਿਚ ਗਗਾੜੀ ਫਿਲਟਰ ਪਲਾਂਟ ਨੇੜੇ ਨਹਿਰ ਉਤੇ ਪਹੁੰਚ ਗਏ। ਦੋਵਾਂ ਦੀਆਂ ਜੁੱਤੀਆਂ ਅਤੇ ਮੋਬਾਈਲ ਉਥੇ ਹੀ ਪਏ ਸਨ। ਪੁਲਿਸ ਨੇ ਐਸ. ਡੀ. ਆਰ. ਐਫ. ਦੀ ਟੀਮ ਨੂੰ ਬੁਲਾਇਆ ਅਤੇ ਗੋਤਾਖੋਰਾਂ ਦੀ ਮਦਦ ਨਾਲ ਰਾਤ ਭਰ ਨਹਿਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ

ਦੂਜੇ ਚਚੇਰੇ ਭਰਾ ਨਾਲ ਭੱਜੇ ਸਨ ਦੋਵੇਂ

ਸੋਮਵਾਰ ਰਾਤ ਨੂੰ ਹੀਰਾਰਾਮ ਆਪਣੇ ਚਚੇਰੇ ਭਰਾ ਤਗਾਰਾਮ ਪੁੱਤਰ ਮਦਾਰਾਮ ਦੇ ਨਾਲ ਮੋਟਰਸਾਈਕਲ ਲੈ ਕੇ ਕਵਿਤਾ ਦੇ ਘਰ ਦੇ ਬਾਹਰ ਆਇਆ। ਇਸ ਤੋਂ ਬਾਅਦ ਤਿੰਨੋਂ ਬਾਈਕ ਉਤੇ ਬੈਠ ਕੇ ਗਗਾੜੀ ਫਿਲਟਰ ਪਲਾਂਟ ਨੇੜੇ ਨਹਿਰ ਉਤੇ ਪਹੁੰਚੇ। ਇਸ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਤਗਾਰਾਮ ਨੂੰ ਹਿਰਾਸਤ ਵਿਚ ਲੈ ਲਿਆ। ਤਗਾਰਾਮ ਹੀਰਾਰਾਮ ਦੇ ਸਕੇ ਚਾਚੇ ਮਦਾਰਾਮ ਦਾ ਬੇਟਾ ਹੈ।

ਪੁਲਿਸ ਦੀ ਪੁੱਛਗਿਛ ਵਿੱਚ ਤਗਾਰਾਮ ਨੇ ਦੱਸਿਆ ਕਿ ਹੀਰਾਰਾਮ ਉਸ ਨੂੰ ਘਰ ਤੋਂ ਬਹਿਲਾ-ਫੁਸਲਾ ਕੇ ਲੈ ਗਿਆ। ਉਸ ਨੂੰ ਇਹ ਨਹੀਂ ਪਤਾ ਸੀ ਕਿ ਕਵਿਤਾ ਅਤੇ ਹੀਰਾਰਾਮ ਖੁ-ਦ-ਕੁ-ਸ਼ੀ ਕਰਨ ਜਾ ਰਹੇ ਹਨ। ਨਹਿਰ ਉਤੇ ਜਾ ਕੇ ਹੀਰਾਰਾਮ ਨੇ ਜਦੋਂ ਇਹ ਗੱਲ ਦੱਸੀ ਤਾਂ ਮੈਂ ਕਾਫੀ ਮਨ੍ਹਾਂ ਕੀਤਾ ਪਰ ਉਹ ਨਾ ਮੰਨਿਆ ਅਤੇ ਦੋਵਾਂ ਨੇ ਨਹਿਰ ਵਿਚ ਛਾਲ ਮਾਰ ਦਿੱਤੀ।

ਕਵਿਤਾ ਦੇ ਚਾਚਾ ਪਿੰਟੂਰਾਮ ਨੇ ਦੱਸਿਆ ਕਿ ਹੀਰਾਰਾਮ ਪਿੰਡ ਵਿੱਚ ਹੀ ਮਜ਼ਦੂਰੀ ਦਾ ਕੰਮ ਕਰਦਾ ਸੀ। ਹੀਰਾਰਾਮ ਅਤੇ ਕਵਿਤਾ ਦੇ ਘਰ ਦੀ ਦੂਰੀ ਸਿਰਫ 500 ਮੀਟਰ ਹੀ ਹੈ। ਪਰਿਵਾਰਕ ਸਬੰਧਾਂ ਕਾਰਨ ਹੀਰਾਰਾਮ ਕਵਿਤਾ ਦੇ ਘਰ ਆਉਂਦਾ ਜਾਂਦਾ ਸੀ। ਅਜਿਹੇ ਵਿਚ ਦੋਵਾਂ ਵਿਚਾਲੇ ਕਰੀਬ ਦੋ-ਤਿੰਨ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ।

Leave a Reply

Your email address will not be published. Required fields are marked *