ਦੋਸਤਾਂ ਨਾਲ ਖੇਡਣ ਗਏ, ਜੁਆਕ ਨਾਲ ਵਾਪਰਿਆ ਦੁਖਦ ਭਾਣਾ, ਤਿਆਗੇ ਸਾਹ, ਪਰਿਵਾਰਕ ਮੈਂਬਰਾਂ ਨੇ 3 ਦੋਸਤਾਂ ਉਤੇ ਲਾਏ ਇਹ ਦੋਸ਼

Punjab

ਪੰਜਾਬ ਵਿਚ ਜਲੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਪੰਜਾਬੀ ਬਾਗ (ਬੁਲੰਦਪੁਰ) ਵਿਚ ਪਿਛਲੇ 3 ਦਿਨਾਂ ਤੋਂ ਗੁੰਮ ਹੋਏ 11 ਸਾਲ ਉਮਰ ਦੇ ਲੜਕੇ ਅਜੈ ਚੌਹਾਨ ਦੀ ਦੇਹ ਥਾਣਾ 8 ਅਧੀਨ ਪੈਂਦੀ ਗਦਾਈਪੁਰ ਨਹਿਰ ਵਿਚ ਤੈਰਦੀ ਮਿਲੀ। ਮ੍ਰਿਤਕ ਦੇ ਵਾਰਸਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਘਰ ਵਿਚ ਰੱਖ ਦਿੱਤੀ।

ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌ-ਤ ਨਹਿਰ ਵਿਚ ਡੁੱਬਣ ਕਾਰਨ ਨਹੀਂ ਹੋਈ, ਸਗੋਂ ਉਸ ਨੂੰ ਮਾਰ ਕੇ ਨਹਿਰ ਵਿਚ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਦੇ ਪੁੱਤਰ ਦਾ ਕ-ਤ-ਲ ਕੀਤਾ ਗਿਆ ਹੈ। ਉਸ ਦੇ ਪਿਤਾ ਰਾਜਾ ਰਾਮ ਚੌਹਾਨ ਅਤੇ ਮਾਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਨਿਆਣੇ ਪੁੱਤਰ ਨੂੰ ਅੰਕਿਤ ਉਰਫ ਸੰਨੀ, ਕਰਨ ਅਤੇ ਮਾਨਕੁਸ਼ ਨਾਮ ਦੇ ਲੜਕੇ ਆਪਣੇ ਨਾਲ ਖੇਡਣ ਲਈ ਬੱਲਾਂ ਨਹਿਰ ਉਤੇ ਲੈ ਗਏ ਅਤੇ ਰਸਤੇ ਵਿਚ ਉਸ ਦੀ ਕੁੱਟ-ਮਾਰ ਕੀਤੀ ਗਈ, ਜਿਸ ਦੀ CCTV ਫੁਟੇਜ ਵੀ ਮਿਲੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਸ ਦੇ ਸਿਰ ਉਤੇ ਪੱਥਰ ਮਾ-ਰੇ ਗਏ ਅਤੇ ਜਦੋਂ ਉਹ ਬੇ-ਹੋ-ਸ਼ ਹੋ ਗਿਆ ਤਾਂ ਉਸ ਨੂੰ ਚੁੱਕ ਕੇ ਨਹਿਰ ਵਿੱਚ ਸੁੱਟ ਦਿੱਤਾ। ਨਹਿਰ ਵਿਚ ਪਾਣੀ ਜ਼ਿਆਦਾ ਹੋਣ ਕਾਰਨ ਅਜੈ ਦੀ ਦੇਹ ਗਦਾਈਪੁਰ ਇਲਾਕੇ ਤੱਕ ਪਹੁੰਚ ਗਈ।

ਅਜੈ ਦੇ ਮਾਤਾ-ਪਿਤਾ ਨੇ ਮਕਸੂਦਾਂ ਥਾਣੇ ਵਿਚ ਗੁੰਮ-ਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਿਸ ਜੁਆਕ ਨੂੰ ਲੱਭਣ ਦੀ ਬਜਾਏ ਉਨ੍ਹਾਂ ਤੋਂ ਥਾਣੇ ਦੇ ਗੇੜੇ ਲਵਾਉਂਦੀ ਰਹੀ। ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੌਕੇ ਉਤੇ ਪਹੁੰਚੇ ਮਕਸੂਦਾਂ ਥਾਣਾ ਪੁਲਿਸ ਦੇ ਡੀ. ਐਸ. ਪੀ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਜਾ ਰਹੇ ਕ-ਤ-ਲ ਦੇ ਦੋਸ਼ ਅਨੁਸਾਰ ਜੋ ਲੜਕੇ ਮ੍ਰਿਤਕ ਲੜਕੇ ਨੂੰ ਆਪਣੇ ਨਾਲ ਲੈ ਕੇ ਗਏ ਸਨ, ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਤੇ ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਡੀ. ਐਸ. ਪੀ. ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਦੀਆਂ ਵੱਖੋ ਵੱਖ ਟੀਮਾਂ ਬਣਾਈਆਂ ਹਨ, ਜੋ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਇਕੱਠੀ ਕਰ ਰਹੀਆਂ ਹਨ। ਮੌਕੇ ਉਤੇ ਪਹੁੰਚੇ ‘ਆਪ’ ਆਗੂ ਨੀਰਜ ਕੁਮਾਰ ਨੇ ਕਿਹਾ ਕਿ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਜੈ ਨੂੰ ਆਪਣੇ ਨਾਲ ਲੈ ਕੇ ਗਿਆ ਲੜਕਾ ਦੇਰ ਸ਼ਾਮ ਘਰ ਪਰਤਿਆ ਪਰ ਆਪਣੀ ਗਲਤੀ ਛੁਪਾਉਣ ਲਈ ਉਸ ਨੇ ਅਜੈ ਦੀ ਮੌ-ਤ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ।

ਇਲਾਕੇ ਦੀ ਰਹਿਣ ਵਾਲੀ ਇੱਕ ਔਰਤ ਊਸ਼ਾ ਦੇ ਅਹਿਮ ਯਤਨਾਂ ਸਦਕਾ ਇਹ ਕ-ਤ-ਲ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਮ੍ਰਿਤਕ ਦੇ ਵਾਰਸਾਂ ਨਾਲ ਮਿਲ ਕੇ ਅਜੈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਨਾਲ ਆਏ ਬੱਚੇ ਮਨਕੁਸ਼ ਨੇ ਦੱਸਿਆ ਕਿ ਅੰਕਿਤ ਨੇ ਪਹਿਲਾਂ ਅਜੈ ਦੇ ਨੱਕ ਉਤੇ ਪੱਥਰ ਨਾਲ ਵਾਰ ਕੀਤਾ ਅਤੇ ਉਸ ਦੇ ਨੱਕ ਵਿਚੋਂ ਬਲੱਡ ਨਿਕਲਣ ਲੱਗਾ, ਜਿਸ ਕਾਰਨ ਅੰਕਿਤ ਨੇ ਉਸ ਨੂੰ ਧੱਕਾ ਦੇ ਦਿੱਤਾ। ਇਸ ਦੌਰਾਨ ਉਹ ਮਦਦ ਲਈ ਮਿੰਨਤਾਂ ਕਰਦਾ ਰਿਹਾ ਪਰ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਪਾਣੀ ਜ਼ਿਆਦਾ ਹੋਣ ਕਾਰਨ ਉਹ ਡੁੱਬ ਗਿਆ।

ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਇਨ੍ਹਾਂ ਜੁਆਕਾਂ ਦੀ ਬੰਟੇ ਖੇਡਦੇ ਸਮੇਂ ਆਪਸ ਵਿਚ ਲ-ੜਾ-ਈ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਚੌਹਾਨ ਨਾਲ ਰੰਜਿਸ਼ ਸੀ। ਇਸ ਕਾਰਨ ਹੀ ਉਨ੍ਹਾਂ ਨੇ ਜੁਆਕ ਦਾ ਕ-ਤ-ਲ ਕਰ ਦਿੱਤਾ। ਪਰਿਵਾਰ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *