ਮਨੀਲਾ, ਰੈਸਟੋਰੈਂਟ ਵਿਚ ਬੈਠੇ ਪੰਜਾਬੀ ਉਤੇ, ਦੋ ਬਾਇਕ ਸਵਾਰਾਂ ਨੇ ਆਉਂਦੇ ਸਾਰ ਕੀਤਾ ਫਾਇਰ, ਨੌਜਵਾਨ ਨੇ ਮੌਕੇ ਤੇ ਤਿਆਗੇ ਪ੍ਰਾਣ

Punjab

ਵਿਦੇਸ਼ੀ ਧਰਤੀ ਮਨੀਲਾ ਵਿਚ ਪੰਜਾਬ ਦੇ ਇਕ ਨੌਜਵਾਨ ਉਤੇ ਗੋ-ਲੀ ਚਲਾਈ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਰੈਸਟੋਰੈਂਟ ਵਿਚ ਬੈਠੇ ਨੌਜਵਾਨ ਨੂੰ ਮਾ-ਰ-ਨ ਦੇ ਲਈ ਦੋ ਦੋਸ਼ੀ ਬਾਈਕ ਉਤੇ ਸਵਾਰ ਹੋਕੇ ਆਏ ਸਨ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮ੍ਰਿਤਕ ਦੀ ਦੇਹ ਨੂੰ ਜਲਦੀ ਭਾਰਤ ਲਿਆਉਣ ਦੀ ਮੰਗ ਕੀਤੀ ਹੈ।

ਨਿਸ਼ਾਨ ਸਿੰਘ ਦੀ ਪੁਰਾਣੀ ਤਸਵੀਰ

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੀ ਸਬ ਡਵੀਜ਼ਨ ਭੁਲੱਥ ਦੇ ਪਿੰਡ ਰੰਧਾਵਾ ਦਾ ਰਹਿਣ ਵਾਲਾ ਨਿਸ਼ਾਨ ਸਿੰਘ ਉਮਰ 27 ਸਾਲ ਪੁੱਤਰ ਪ੍ਰੇਮ ਸਿੰਘ ਕਰੀਬ 4 ਸਾਲ ਪਹਿਲਾਂ ਮਨੀਲਾ ਵਿਚ ਗਿਆ ਸੀ। ਮ੍ਰਿਤਕ ਦੇ ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਸ਼ਾਮ ਨੂੰ ਮਨੀਲਾ ਤੋਂ ਕਿਸੇ ਜਾਣਕਾਰ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਲੜਕੇ ਦਾ ਕ-ਤ-ਲ ਹੋ ਗਿਆ ਹੈ। ਉਸ ਦੀ ਗੋ-ਲੀ ਮਾ-ਰ ਕੇ ਹੱ-ਤਿ-ਆ ਕਰ ਦਿੱਤੀ ਗਈ ਹੈ।

CCTV ਫੁਟੇਜ ਤਸਵੀਰ

ਪ੍ਰੇਮ ਸਿੰਘ ਦੇ ਦੱਸਣ ਅਨੁਸਾਰ ਨਿਸ਼ਾਨ ਸਿੰਘ ਕੰਮ ਤੋਂ ਪਰਤਣ ਤੋਂ ਬਾਅਦ ਸ਼ਾਮ ਨੂੰ ਡਾਊਨਟਾਊਨ ਐਗਲਜ਼ ਵਿੱਚ ਆਪਣੇ ਦੋਸਤਾਂ ਦੇ ਨਾਲ ਇੱਕ ਰੈਸਟੋਰੈਂਟ ਵਿੱਚ ਬੈਠਾ ਸੀ। ਉਸੇ ਸਮੇਂ ਬਾਈਕ ਉਤੇ ਸਵਾਰ ਹੋਕੇ 2 ਵਿਅਕਤੀ ਆਏ ਅਤੇ ਉਨ੍ਹਾਂ ਨੇ ਆਉਂਦੇ ਸਾਰ ਹੀ ਨਿਸ਼ਾਨ ਦੇ ਸਿਰ ਵਿਚ ਗੋ-ਲੀ ਮਾ-ਰ ਦਿੱਤੀ। ਇਸ ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਗੋ-ਲੀ ਲੱਗਣ ਕਾਰਨ ਨਿਸ਼ਾਨ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

Leave a Reply

Your email address will not be published. Required fields are marked *