ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ, ਬਟਾਲਾ ਦੇ ਪਿੰਡ ਮੀਕਾ ਵਿੱਚ ਸ਼ੁੱਕਰਵਾਰ ਸਵੇਰੇ ਪਤੀ ਅਤੇ ਪਤਨੀ ਦਾ ਕ-ਤ-ਲ ਕਰ ਦਿੱਤਾ ਗਿਆ। ਦੋਵਾਂ ਦੀਆਂ ਦੇਹਾਂ ਘਰ ਵਿਚੋਂ ਬਰਾ-ਮਦ ਹੋਈਆਂ ਹਨ। ਦੋ ਕ-ਤ-ਲਾਂ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਡਰ ਦਾ ਮਾਹੌਲ ਬਣ ਗਿਆ। ਪਿੰਡ ਵਾਲਿਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਦੋਹਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਤੀਜੇ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਲਸ਼ਕਰ ਸਿੰਘ ਉਮਰ 50 ਸਾਲ ਅਤੇ ਉਸ ਦੀ ਪਤਨੀ ਅਮਰੀਕ ਕੌਰ ਉਮਰ 45 ਸਾਲ ਆਪਣੇ ਘਰ ਵਿਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦਾ ਪੁੱਤਰ ਦੁਬਈ ਵਿੱਚ ਰਹਿੰਦਾ ਹੈ। ਮ੍ਰਿਤਕ ਲਸ਼ਕਰ ਸਿੰਘ ਸਾਬਕਾ ਫੌਜੀ ਸਨ। ਉਨ੍ਹਾਂ ਦਾ ਲੜਕਾ ਪਿਛਲੇ ਕੁਝ ਦਿਨਾਂ ਤੋਂ ਦੁਬਈ ਤੋਂ ਫੋਨ ਕਰ ਰਿਹਾ ਸੀ ਪਰ ਕੋਈ ਵੀ ਫੋਨ ਨਹੀਂ ਚੁੱਕ ਰਿਹਾ ਸੀ। ਉਸ ਨੂੰ ਪ੍ਰੇਸ਼ਾਨ ਹੋਏ ਉਸ ਦੇ ਭਰਾ ਦਾ ਫੋਨ ਆਇਆ।
ਘਰ ਨੂੰ ਬਾਹਰੋਂ ਲੱਗਿਆ ਹੋਇਆ ਸੀ ਜਿੰਦਰਾ
ਜਦੋਂ ਉਹ ਘਰ ਪਹੁੰਚਿਆ ਤਾਂ ਘਰ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਦੋਵੇਂ ਬਾਹਰ ਗਏ ਹੋਣਗੇ। ਇਸ ਤੋਂ ਬਾਅਦ ਜਦੋਂ ਉਸ ਨੂੰ ਸ਼ੱ-ਕ ਹੋਇਆ ਤਾਂ ਉਹ ਘਰ ਦੇ ਅੰਦਰ ਵੜ ਗਿਆ। ਉਥੇ ਉਸ ਦੇ ਚਾਚੇ ਲਸ਼ਕਰ ਸਿੰਘ ਅਤੇ ਚਾਚੀ ਅਮਰੀਕ ਕੌਰ ਦੀਆਂ ਦੇਹਾਂ ਪਈਆਂ ਸਨ।
ਸੂਚਨਾ ਮਿਲਣ ਤੇ ਮੌਕੇ ਉਤੇ ਪਹੁੰਚੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕ-ਤ-ਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਭਤੀਜੇ ਜ਼ੋਰਾਵਰ ਸਿੰਘ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।