ਹਿਮਾਚਲ ਪ੍ਰਦੇਸ਼ ਦੇ ਸੋਲਨ ਤੋਂ ਦੂਹਰੇ ਕ-ਤ-ਲ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਜਿੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝ-ਗ-ੜਾ ਹੋਇਆ ਅਤੇ ਇਸ ਝ-ਗ-ੜੇ ਵਿੱਚ ਦੋ ਸਕੇ ਭਰਾਵਾਂ ਦੀ ਮੌ-ਤ ਹੋ ਗਈ। ਕ-ਤ-ਲ ਕਰਨ ਤੋਂ ਬਾਅਦ ਦੋਸ਼ੀ ਮੋਟਰਸਾਈਕਲ ਉਤੇ ਫ਼ਰਾਰ ਹੋ ਗਏ। ਮ੍ਰਿਤਕ ਪੰਜਾਬ ਦੇ ਜਲੰਧਰ ਜਿਲ੍ਹੇ ਦੇ ਪਿੰਡ ਕੀਵਾ ਦੇ ਰਹਿਣ ਵਾਲੇ ਸਨ। ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕਾਂ ਦੇ ਨਾਮ ਵਰੁਣ ਅਤੇ ਕੁਨਾਲ ਹਨ। ਵਰੁਣ ਕਾਫੀ ਸਮੇਂ ਤੋਂ ਸੋਲਨ ਦੇ ਨਾਲਾਗੜ੍ਹ ਵਿਚ ਕੰਮ ਕਰਦਾ ਸੀ ਅਤੇ ਉਸ ਦਾ ਛੋਟਾ ਭਰਾ ਕੁਨਾਲ ਇਨ੍ਹੀਂ ਦਿਨੀਂ ਉਸ ਨੂੰ ਮਿਲਣ ਆਇਆ ਹੋਇਆ ਸੀ। ਦੋਸ਼ੀ ਮੋਟਰਸਾਇਕਲ ਉਤੇ ਆਏ ਸਨ ਅਤੇ ਦੋਵੇਂ ਭਰਾਵਾਂ ਦਾ ਕ-ਤ-ਲ ਕਰਨ ਤੋਂ ਬਾਅਦ ਬੜੇ ਆਰਾਮ ਨਾਲ ਫਰਾਰ ਹੋ ਗਏ। ਇਸ ਦੂਹਰੇ ਕ-ਤ-ਲ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
ਦੋਸ਼ੀਆਂ ਨੇ ਚਾ-ਕੂ ਨਾਲ ਕੀਤੇ ਵਾਰ
ਜਾਣਕਾਰੀ ਮੁਤਾਬਕ ਇਹ ਘ-ਟ-ਨਾ ਵੀਰਵਾਰ ਸ਼ਾਮ 6 ਵਜੇ ਦੀ ਹੈ। ਦੋਵੇਂ ਭਰਾਵਾਂ ਨੂੰ ਚਾ-ਕੂ ਨਾਲ ਕ-ਤ-ਲ ਕੀਤਾ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਾਲਾਗੜ੍ਹ ਤੋਂ ਰਾਮਸ਼ਹਿਰ ਸੜਕ ਉਤੇ ਦੋ ਕਿਲੋਮੀਟਰ ਦੂਰ ਦਰਗਾਹ ਨੇੜੇ ਦੋ ਨੌਜਵਾਨ ਜ਼ਖ਼ਮੀ ਹਾਲ ਦੇ ਵਿੱਚ ਪਏ ਹਨ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਦੋਵਾਂ ਨੂੰ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਨ੍ਹਾਂ ਮ੍ਰਿਤਕਾਂ ਦੀ ਪਹਿਚਾਣ ਕੁਨਾਲ ਉਮਰ 21 ਸਾਲ ਅਤੇ ਵਰੁਣ ਉਮਰ 19 ਸਾਲ ਦੇ ਰੂਪ ਵਜੋਂ ਹੋਈ ਹੈ।
ਪੁਲਿਸ ਨੇ ਹਿਮਾਚਲ ਦੇ ਬਾਰਡਰ ਕੀਤੇ ਸੀਲ
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਹਿਮਾਚਲ ਤੋਂ ਬਾਹਰ ਜਾਣ ਵਾਲੀਆਂ ਸੜਕਾਂ ਉਤੇ ਨਾਕੇ ਲਗਾ ਦਿੱਤੇ ਹਨ। ਸਥਾਨਕ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਤਿੰਨੇ ਕਾ-ਤ-ਲ ਨਾਲਾਗੜ੍ਹ ਪਹੁੰਚੇ ਸਨ ਅਤੇ ਦੋਨਾਂ ਭਰਾਵਾਂ ਦੀ ਰੇਕੀ ਕਰ ਰਹੇ ਸਨ ਅਤੇ ਉਨ੍ਹਾਂ ਨੇ ਕਈ ਲੋਕਾਂ ਤੋਂ ਪੁੱਛ ਗਿੱਛ ਵੀ ਕੀਤੀ ਸੀ।
ਇਸ ਮਾਮਲੇ ਉਤੇ ਡੀ. ਐਸ. ਪੀ. ਫਿਰੋਜ਼ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਦੋ ਸਕੇ ਭਰਾਵਾਂ ਦੇ ਕ-ਤ-ਲ ਕਰਨ ਵਾਲੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੈਸਿਆਂ ਨੂੰ ਲੈ ਕੇ ਉਨ੍ਹਾਂ ਦਾ ਆਪਸੀ ਵਿਵਾਦ ਚੱਲ ਰਿਹਾ ਸੀ।