ਪੰਜਾਬੀ ਭਾਈਚਾਰੇ ਲਈ ਵਿਦੇਸ਼ ਦੀ ਧਰਤੀ ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਪੰਜਾਬ ਦੇ ਸ੍ਰੀ ਮਾਛੀਵਾੜਾ ਸਾਹਿਬ ਇਲਾਕੇ ਦੇ ਪਿੰਡ ਲੁਬਾਣਗੜ੍ਹ ਦੇ ਨੌਜਵਾਨ ਅਵਤਾਰ ਸਿੰਘ ਉਮਰ 40 ਸਾਲ ਦੀ ਇਟਲੀ ਵਿਚ ਇਕ ਹਾਦਸੇ ਦੌਰਾਨ ਮੌ-ਤ ਹੋ ਗਈ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਇਟਲੀ ਦੇ ਮੰਟੂਆ ਜ਼ਿਲ੍ਹੇ ਵਿਚ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਰਹਿੰਦਾ ਸੀ ਅਤੇ ਉਹ ਇਮਾਰਤਾਂ ਦੀ ਉਸਾਰੀ ਦਾ ਕੰਮ ਕਰਦਾ ਸੀ | ਉੱਥੇ ਇਮਾਰਤ ਦੀ ਉਸਾਰੀ ਦੇ ਦੌਰਾਨ ਉਸ ਦਾ ਪੈਰ ਤੀਜੀ ਮੰਜ਼ਿਲ ਤੋਂ ਤਿਲਕ ਗਿਆ ਅਤੇ ਉਹ ਜ਼ਮੀਨ ਉਤੇ ਆ ਕੇ ਡਿੱਗ ਗਿਆ ਅਤੇ ਉਸ ਦੀ ਮੌ-ਤ ਹੋ ਗਈ। ਜਿਵੇਂ ਹੀ ਪਿੰਡ ਲੁਬਾਣਗੜ੍ਹ ਵਿਖੇ ਨੌਜਵਾਨ ਅਵਤਾਰ ਸਿੰਘ ਦੀ ਮੌ-ਤ ਦੀ ਦੁਖ ਭਰੀ ਸੂਚਨਾ ਉਸ ਦੇ ਮਾਪਿਆਂ ਨੂੰ ਮਿਲੀ ਤਾਂ ਮਾਪਿਆਂ ਉਤੇ ਦੁਖ ਦਾ ਪਹਾੜ ਟੁੱਟ ਗਿਆ।
ਮ੍ਰਿਤਕ ਨੌਜਵਾਨ ਦਾ ਪਿਤਾ ਬਹਾਦਰ ਸਿੰਘ ਪਿੰਡ ਵਿਚ ਹੀ ਕਿਸਾਨ ਹੈ ਅਤੇ ਅਵਤਾਰ ਸਿੰਘ ਉਸ ਦਾ ਇਕ-ਲੌਤਾ ਪੁੱਤਰ ਸੀ ਜੋ ਰੁਜ਼ਗਾਰ ਲਈ ਇਟਲੀ ਗਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਵਤਾਰ ਸਿੰਘ ਪਿਛਲੇ ਸਾਲ ਹੀ ਆਪਣੇ ਪਿੰਡ ਆਇਆ ਸੀ ਅਤੇ ਉਹ ਬਹੁਤ ਹੀ ਮਿਲਣਸਾਰ ਸੁਭਾਅ ਦਾ ਮਾਲਕ ਸੀ ਪਰ ਉਸ ਦੀ ਮੌ-ਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਮ੍ਰਿਤਕ ਅਵਤਾਰ ਸਿੰਘ ਦੀ ਪਤਨੀ ਅਤੇ 2 ਸਾਲ ਦਾ ਬੱਚਾ ਇਟਲੀ ਵਿੱਚ ਉਸ ਦੇ ਨਾਲ ਰਹਿੰਦੇ ਹਨ ਅਤੇ ਉਥੇ ਰਹਿੰਦੇ ਉਸ ਦੇ ਸਾਥੀਆਂ ਵੱਲੋਂ ਮ੍ਰਿਤਕ ਦੀ ਦੇਹ ਨੂੰ ਪਿੰਡ ਲੁਬਾਣਗੜ੍ਹ ਭੇਜਣ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਪੰਜਾਬ ਵਿਚ ਉਸ ਦੇ ਜੱਦੀ ਪਿੰਡ ਵਿਚ ਹੀ ਕੀਤਾ ਜਾ ਸਕੇ।