ਦੋਸਤ ਦੇ ਜਮੀਨੀ ਰੌਲੇ ਵਿਚ, ਰਾਜੀਨਾਮਾ ਕਰਵਾਉਣ ਗਏ ਮੁੰਡੇ ਨੇ, ਗੁਆ ਲਈ ਆਪਣੀ ਜਿੰਦਗੀ, ਘਰ ਵਿਚ ਛਾਇਆ ਮਾਤਮ

Punjab

ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੰਗਲੀ ਵਿਚ ਦੋ ਭਰਾਵਾਂ ਵਿਚਾਲੇ ਚੱਲ ਰਹੇ ਜ਼ਮੀਨੀ ਵਿਵਾਦ ਦੌਰਾਨ ਛੋਟੇ ਭਰਾ ਨੇ ਆਪਣੇ ਦੋਸਤ ਨੂੰ ਮੌਕੇ ਉਤੇ ਬੁਲਾਇਆ, ਇਸੇ ਦੌਰਾਨ ਵੱਡੇ ਭਰਾ ਨੇ ਉਸ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਪਰਮਦੀਪ ਸਿੰਘ ਉਮਰ 30 ਸਾਲ ਵਾਸੀ ਬੱਲ ਕਲਾਂ ਦੇ ਰੂਪ ਵਜੋਂ ਹੋਈ ਹੈ। ਦੋਸ਼ੀ ਗੁਰਫਤਿਹ ਸਿੰਘ ਅਤੇ ਲਵਪ੍ਰੀਤ ਸਿੰਘ ਪਿੰਡ ਨੰਗਲੀ ਦੇ ਰਹਿਣ ਵਾਲੇ ਹਨ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ 8 ਅਗਸਤ ਦੀ ਸ਼ਾਮ ਨੂੰ 7 ਵਜੇ ਉਸ ਦਾ ਲੜਕਾ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਸ ਦੇ ਦੋਸਤ ਕਰਨਬੀਰ ਸਿੰਘ ਦਾ ਉਸ ਦੇ ਭਰਾ ਗੁਰਫਤਿਹ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਝ-ਗ-ੜਾ ਹੋ ਗਿਆ ਹੈ। ਉਹ ਸਾਥੀ ਮਨਪ੍ਰੀਤ ਸਿੰਘ ਅਤੇ ਹੋਰ ਦੋਸਤਾਂ ਨਾਲ ਝ-ਗ-ੜਾ ਸੁਲਝਾਉਣ ਲਈ ਜਾ ਰਿਹਾ ਹੈ। ਰਾਤ 10 ਵਜੇ ਉਸ ਨੂੰ ਪਤਾ ਲੱਗਿਆ ਕਿ ਬੇਟੇ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਗੋ-ਲੀ ਨੂੰ ਗੁਰਫਤਿਹ ਨੇ ਚਲਾਇਆ ਸੀ।

ਇਸ ਮਾਮਲੇ ਬਾਰੇ ਐਸ. ਐਚ. ਓ. ਮਨਮੀਤ ਸਿੰਘ ਨੇ ਦੱਸਿਆ ਕਿ ਕਰਨਬੀਰ ਸਿੰਘ ਆਪਣੇ ਹਿੱਸੇ ਦੀ ਜ਼ਮੀਨ ਵੇਚਣਾ ਚਾਹੁੰਦਾ ਸੀ, ਜਦੋਂ ਕਿ ਉਸ ਦਾ ਪਿਤਾ ਅਤੇ ਵੱਡਾ ਭਰਾ ਜਮੀਨ ਵੇਚਣ ਤੋਂ ਮਨ੍ਹਾ ਕਰ ਰਹੇ ਸਨ। ਜਦੋਂ ਝ-ਗ-ੜਾ ਹੋਇਆ ਤਾਂ ਕਰਨਬੀਰ ਸਿੰਘ ਨੇ ਪਰਮਦੀਪ ਸਿੰਘ ਨੂੰ ਬੁਲਾ ਲਿਆ। ਇਸ ਦੌਰਾਨ ਗੁਰਫਤਿਹ ਨੇ ਪਰਮਦੀਪ ਨੂੰ ਗੋ-ਲੀ ਮਾ-ਰ ਦਿੱਤੀ। ਦੋਸ਼ੀ ਨੂੰ 12 ਬੋਰ ਦੀ ਰਾਈਫਲ ਸਮੇਤ ਕਾਬੂ ਕਰ ਲਿਆ ਗਿਆ ਹੈ। ਉਸ ਦਾ ਸਾਥੀ ਲਵਪ੍ਰੀਤ ਸਿੰਘ ਅਜੇ ਫਰਾਰ ਹੈ।

Leave a Reply

Your email address will not be published. Required fields are marked *