ਪੰਜਾਬ ਦੇ ਜਿਲ੍ਹਾ ਲੁਧਿਆਣਾ, ਖੰਨਾ ਵਿਚ ਸਮਰਾਲਾ ਰੋਡ ਉਤੇ ਇੱਕ ਦੁ-ਖ-ਦ ਸੜਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ-ਤ ਹੋ ਗਈ। ਜਦੋਂਕਿ ਕਾਰ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਕਾਰ ਦੀ ਸਪੀਡ ਜ਼ਿਆਦਾ ਸੀ। ਕਾਰ ਦੀ ਟੱਕਰ ਤੋਂ ਬਾਅਦ ਸਾਈਕਲ ਸਵਾਰ ਵਿਅਕਤੀ ਕਈ ਫੁੱਟ ਦੂਰ ਜਾ ਕੇ ਝਾੜੀਆਂ ਵਿੱਚ ਜਾ ਡਿੱਗਿਆ। ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਹਾਦਸੇ ਵਿਚ ਕਾਰ ਵੀ ਪਲਟ ਗਈ। ਕਾਰ ਕਈ ਪਲਟੀਆਂ ਲੈਣ ਤੋਂ ਬਾਅਦ ਸਿੱਧੀ ਹੋ ਗਈ।
ਗੁਬਾਰੇ ਵੇਚ ਕੇ ਚਲਾਉਂਦਾ ਸੀ ਪਰਿਵਾਰ ਦੀ ਰੋਜ਼ੀ ਰੋਟੀ
ਕਾਰ ਪਲਟਣ ਕਾਰਨ ਕਾਰ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਤਰਸੇਮ ਸਿੰਘ ਉਮਰ 40 ਸਾਲ ਵਾਸੀ ਵਿਨੋਦ ਨਗਰ ਖੰਨਾ ਦੇ ਰੂਪ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਤਰਸੇਮ ਸਿੰਘ ਦੇ ਭਰਾ ਧਰਮ ਸਿੰਘ ਨੇ ਦੱਸਿਆ ਕਿ ਤਰਸੇਮ ਸਾਈਕਲ ਉਤੇ ਖਾਟੂ ਧਾਮ ਮੰਦਰ ਜਾ ਰਿਹਾ ਸੀ। ਤਰਸੇਮ ਮੰਦਰ ਦੇ ਬਾਹਰ ਗੁਬਾਰੇ ਵੇਚ ਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਂਦਾ ਸੀ। ਏ. ਐਸ. ਕਾਲਜ ਨੇੜੇ ਇੱਕ ਤੇਜ਼ ਸਪੀਡ ਕਾਰ ਨੇ ਤਰਸੇਮ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੀ ਜਾਂਚ ਕਰ ਰਹੇ ਏ. ਐਸ. ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਕਾਰ ਡਰਾਈਵਰ ਦਾ ਪਤਾ ਲਗਾਇਆ ਜਾ ਰਿਹਾ ਹੈ।
ਮਾਂ, ਪਤਨੀ ਅਤੇ 2 ਜੁਆਕਾਂ ਦਾ ਖੋਹ ਗਿਆ ਇੱਕੋ ਇੱਕ ਸਹਾਰਾ
ਤਰਸੇਮ ਸਿੰਘ ਦੇ ਪਰਿਵਾਰ ਵਿੱਚ ਉਸ ਦੀ ਬਜ਼ੁਰਗ ਮਾਂ, ਪਤਨੀ ਅਤੇ 2 ਜੁਆਕ ਹਨ। ਪੁੱਤਰ ਅਤੇ ਧੀ ਪੜ੍ਹਦੇ ਹਨ। ਤਰਸੇਮ ਸਿੰਘ ਗੁਬਾਰੇ ਵੇਚ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਇਸ ਹਾਦਸੇ ਨੇ ਪਰਿਵਾਰ ਦਾ ਇਕ-ਲੌਤਾ ਸਹਾਰਾ ਖੋਹ ਲਿਆ। ਤਰਸੇਮ ਦੇ ਭਰਾ ਧਰਮ ਸਿੰਘ ਨੇ ਕਾਰ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ਼ ਦੀ ਬੇਨਤੀ ਕੀਤੀ ਹੈ।