ਪੰਜਾਬ ਵਿਚ ਜਲੰਧਰ ਦੇ ਕਰਤਾਰਪੁਰ ਵਿਚ ਇਕ ਬੀਤੇ ਕੱਲ ਤੋਂ ਇਕ ਦੁਖਦਾਈ ਸਮਾਚਾਰ ਸਾਹਮਣੇ ਆ ਰਿਹਾ ਹੈ। ਇਥੇ ਕਰੀਬ 18 ਮੀਟਰ ਡੂੰਘੇ ਬੋਰਹੋਲ ਵਿੱਚ ਇੱਕ ਵਰਕਰ ਰੇਤ ਦੇ ਵਿਚ ਫਸਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜੰਮੂ ਤੋਂ ਕਟੜਾ ਨੈਸ਼ਨਲ ਹਾਈਵੇ ਉਤੇ ਕੰਮ ਚੱਲ ਰਿਹਾ ਸੀ। ਅਚਾਨਕ ਪੈਰ ਤਿਲਕ ਕੇ ਮਜ਼ਦੂਰ ਸੁਰੇਸ਼ ਕਰੀਬ 60 ਫੁੱਟ ਡੂੰਘੇ ਬੋਰਹੋਲ ਵਿੱਚ ਜਾ ਕੇ ਫਸ ਗਿਆ।
ਬੀਤੇ ਦਿਨ ਤੋਂ ਹੀ ਟੀਮਾਂ ਸੁਰੇਸ਼ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸੁਰੇਸ਼ ਅਜੇ ਵੀ ਬੋਰ ਵਿੱਚ ਫਸਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਤੋਂ ਕਟੜਾ ਐਕਸਪ੍ਰੈਸ ਵੇਅ ਦੇ ਨਿਰਮਾਣ ਦੌਰਾਨ ਕਰਤਾਰਪੁਰ ਤੋਂ ਕਪੂਰਥਲਾ ਰੋਡ ਉਤੇ ਪਿੰਡ ਬਸਰਾਮਪੁਰ ਵਿਖੇ ਪੁਲ ਲਈ ਬੋਰ ਬਣਾਉਣ ਦੇ ਕੰਮ ਦੌਰਾਨ ਨਿਰਮਾਣ ਕੰਪਨੀ ਦੀ ਬੋ ਰਿੰਗ ਮਸ਼ੀਨ ਫਸ ਗਈ ਸੀ, ਜਿਸ ਨੂੰ ਕੱਢਣ ਲਈ ਦੋ ਤਕਨੀਕੀ ਮਾਹਿਰ ਪਵਨ ਅਤੇ ਸੁਰੇਸ਼ ਨੂੰ ਦਿੱਲੀ ਦਿੱਲੀ ਤੋਂ ਬੁਲਾਇਆ ਗਿਆ। ਕੰਮ ਕਰ ਰਹੀ ਕੰਪਨੀ ਕੋਲ 25 ਸਾਲ ਦਾ ਤਜ਼ਰਬਾ ਸੀ ਅਤੇ ਤਕਨੀਕੀ ਕਰਮਚਾਰੀ ਪੂਰੇ ਬਚਾਅ ਉਪਕਰਨਾਂ ਨਾਲ ਲੈਸ ਹੋ ਕੇ ਬੋਰ ਉਤੇ ਗਏ ਤਾਂ ਬੋਰ ਦੀ ਸਫ਼ਾਈ ਕਰਦੇ ਸਮੇਂ ਅਚਾਨਕ ਹੋਏ ਹਾਦਸੇ ਵਿਚ ਕਰਮਚਾਰੀ ਸੁਰੇਸ਼ ਕਰੀਬ 20 ਮੀਟਰ ਹੇਠਾਂ ਫਸ ਗਿਆ।
ਜਿਸ ਦੀ ਸੂਚਨਾ ਨੈਸ਼ਨਲ ਹਾਈਵੇ ਅਥਾਰਟੀ ਨੂੰ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ NDRF ਦੀ ਟੀਮ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਮਿੱਟੀ ਹਟਾਉਣ ਲਈ ਭਾਰੀ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ, ਨਾਲ ਹੀ ਸਿਹਤ ਵਿਭਾਗ ਵੱਲੋਂ ਐਂਬੂਲੈਂਸ ਅਤੇ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਲੰਧਰ ਜਸਬੀਰ ਸਿੰਘ ਸਮੁੱਚੇ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ। ਸਿਵਲ, ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ਉਤੇ ਮੌਜੂਦ ਹਨ। ਕਰਮਚਾਰੀ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਦੇਰ ਰਾਤ ਵਾਪਰੇ ਹਾਦਸੇ ਦੌਰਾਨ ਕੈਬਨਿਟ ਮੰਤਰੀ ਘਟਨਾ ਵਾਲੀ ਥਾਂ ਉਤੇ ਪਹੁੰਚ ਗਏ ਸਨ।