ਪੰਜਾਬ ਦੇ ਤਰਨਤਾਰਨ ਤੋਂ ਇਕ 3 ਸਾਲ ਦੇ ਜੁਆਕ ਨੂੰ ਅ-ਗ-ਵਾ ਕਰ ਲਿਆ ਗਿਆ ਹੈ। ਇਹ ਵਾ-ਰ-ਦਾ-ਤ ਉਸ ਸਮੇਂ ਹੋਈ ਜਦੋਂ ਜੁਆਕ ਆਪਣੇ ਪਿਤਾ ਨਾਲ ਜਾ ਰਿਹਾ ਸੀ। ਇਹ ਮਾਮਲਾ ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਐਤਵਾਰ ਰਾਤ ਕਰੀਬ 7.30 ਵਜੇ ਵਾਪਰਿਆ ਹੈ। ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੁਆਕ ਦੀ ਭਾਲ ਲਈ CCTV ਕੈਮਰੇ ਸਕੈਨ ਕੀਤੇ ਜਾ ਰਹੇ ਹਨ।
ਸਵਿਫਟ ਕਾਰ ਵਿੱਚ ਆਏ ਸਨ ਤਿੰਨ ਦੋਸ਼ੀ
ਇਸ ਜੁਆਕ ਦੀ ਪਹਿਚਾਣ ਗੁਰਸੇਵਕ ਸਿੰਘ ਉਮਰ 3 ਸਾਲ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਰਨਤਾਰਨ ਪੁਲਿਸ ਨੇ ਦੱਸਿਆ ਕਿ ਗੁਰਸੇਵਕ ਸਿੰਘ ਆਪਣੇ ਪਿਤਾ ਅੰਗਰੇਜ ਸਿੰਘ ਨਾਲ ਪਿੰਡ ਢੋਟੀਆਂ ਵੱਲ ਜਾ ਰਿਹਾ ਸੀ। ਸ਼ਾਮ ਦੇ 7.30 ਦੇ ਕਰੀਬ ਦਾ ਸਮਾਂ ਸੀ। ਅੰਗਰੇਜ ਸਿੰਘ ਨੇੜੇ ਅਚਾ-ਨਕ ਹੀ ਇੱਕ ਸਵਿਫਟ ਕਾਰ ਆ ਕੇ ਰੁਕੀ। 2 ਮੋਨੇ ਅਤੇ ਇੱਕ ਸਿੱਖ ਨੌਜਵਾਨ ਕਾਰ ਤੋਂ ਹੇਠਾਂ ਉਤਰੇ।
ਪਿਤਾ ਨੇ ਫੜਿਆ, ਫਿਰ ਵੀ ਖੋ-ਹ ਲਿਆ
ਪੁਲਿਸ ਮੁਤਾਬਕ ਨੌਜਵਾਨਾਂ ਨੇ ਚਾ-ਕੂ ਕੱ-ਢ ਕੇ ਅੰਗਰੇਜ਼ ਸਿੰਘ ਦੀ ਗਰਦਨ ਉਤੇ ਲਾ ਦਿੱਤਾ ਅਤੇ ਮੋਬਾਈਲ ਮੰਗਣ ਲੱਗੇ। ਉਸ ਨੇ ਤੁਰੰਤ ਮੋਬਾਈਲ ਦੋਸ਼ੀਆਂ ਨੂੰ ਸੌਂਪ ਦਿੱਤਾ ਪਰ ਜਾਂਦੇ ਸਮੇਂ ਦੋਸ਼ੀ ਗੁਰਸੇਵਕ ਸਿੰਘ ਨੂੰ ਵੀ ਆਪਣੇ ਨਾਲ ਲੈ ਗਏ। ਅੰਗਰੇਜ ਸਿੰਘ ਨੇ ਗੁਰਸੇਵਕ ਸਿੰਘ ਨੂੰ ਫੜ ਲਿਆ ਪਰ ਤਿੰਨੇ ਨੌਜਵਾਨਾਂ ਨੇ ਗੁਰਸੇਵਕ ਸਿੰਘ ਨੂੰ ਜ਼ਬਰਦਸਤੀ ਖੋਹ ਲਿਆ ਅਤੇ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ।
ਪੁਲਿਸ ਖੰਗਾਲ ਰਹੀ CCTV ਕੈਮਰੇ
SHO ਚੋਹਲਾ ਸਾਹਿਬ ਨੇ ਜਾਣਕਾਰੀ ਦਿੱਤੀ ਕਿ ਜੁਆਕ ਦੇ ਅ-ਗ-ਵਾ ਹੋਣ ਦੇ ਬਾਅਦ ਤੋਂ ਪੁਲਿਸ ਅਲਰਟ ਉਤੇ ਹੈ। ਜੁਆਕ ਦੀ ਤਸਵੀਰ ਹਰ ਥਾਣੇ ਅਤੇ ਨਾਕਿਆਂ ਉਤੇ ਲਗਾ ਦਿੱਤੀ ਗਈ ਹੈ। ਬੱਚੇ ਨੂੰ ਲੱਭਣ ਲਈ CCTV ਸਕੈਨ ਕੀਤੇ ਜਾ ਰਹੇ ਹਨ ਤਾਂ ਜੋ ਕਾਰ ਵਿੱਚੋਂ ਦੋਸ਼ੀਆਂ ਦੀ ਹਰਕਤ ਦਾ ਪਤਾ ਲਗਾਇਆ ਜਾ ਸਕੇ। ਇਸ ਘ-ਟ-ਨਾ ਤੋਂ ਬਾਅਦ ਪਿਤਾ ਅੰਗਰੇਜ ਸਿੰਘ ਬੇਸੁੱਧ ਹੈ।