ਪੰਜਾਬ ਵਿਚ ਤਰਨਤਾਰਨ ਦੇ ਪਿੰਡ ਰੈਸ਼ੀਆਣਾ ਦੇ ਵਸਨੀਕ ਅੰਗਰੇਜ ਸਿੰਘ ਨਾਮ ਦੇ ਕਲ-ਯੁਗੀ ਪਿਓ ਨੇ ਆਪਣੇ ਤਿੰਨ ਸਾਲ ਉਮਰ ਦੇ ਨਿਆਣੇ ਜਿਹੇ ਪੁੱਤਰ ਨੂੰ ਪਾਣੀ ਦੇ ਸੂਏ ਵਿੱਚ ਡੁਬੋ ਕੇ ਮੌ-ਤ ਦੇ ਘਾ-ਟ ਉਤਾਰ ਦਿੱਤਾ। ਪੁਲਿਸ ਨੇ ਅੰਗਰੇਜ਼ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਜੁਆਕ ਦੀ ਦੇਹ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਐਤਵਾਰ ਸ਼ਾਮ ਅੰਗਰੇਜ ਸਿੰਘ ਨੇ ਆਪਣੇ ਲੜਕੇ ਦੇ ਅ-ਗ-ਵਾ ਹੋ ਜਾਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਇਸ ਮਾਮਲੇ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਤਫਤੀਸ਼ ਨੂੰ ਅੱਗੇ ਵਧਾਇਆ ਗਿਆ ਤਾਂ ਉਕਤ ਸੱਚ ਸਭ ਦੇ ਸਾਹਮਣੇ ਆ ਗਿਆ। ਪਰ ਜਿਕਰਯੋਗ ਹੈ ਕਿ ਪੁਲਿਸ ਵਲੋਂ ਅਜੇ ਤੱਕ ਇਸ ਮਾਮਲੇ ਸਬੰਧੀ ਅਧਿਕਾਰਤ ਤੌਰ ਉੱਤੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ।
ਹਲਕਾ ਖਡੂਰ ਸਾਹਿਬ ਦੇ ਪਿੰਡ ਰੈਸ਼ੀਆਣਾ ਦੇ ਰਹਿਣ ਵਾਲੇ 44 ਸਾਲਾ ਅੰਗਰੇਜ ਸਿੰਘ ਪੁੱਤਰ ਦਾਰਾ ਸਿੰਘ ਨੇ ਐਤਵਾਰ ਸ਼ਾਮ ਨੂੰ ਲਿਖਤੀ ਸ਼ਿਕਾਇਤ ਪੁਲਿਸ ਨੂੰ ਦਿੰਦੇ ਹੋਏ ਅਜਿਹੇ ਬਿਆਨ ਦਰਜ ਕਰਵਾਏ, ਜਿਸ ਦੇ ਅਨੁਸਾਰ ਪੁਲਿਸ ਨੇ 3 ਅਣਪਛਾਤੇ ਵਿਅਕਤੀਆਂ ਖਿਲਾਫ ਜੁਆਕ ਲੜਕੇ ਗੁਰਸੇਵਕ ਸਿੰਘ ਨੂੰ ਅ-ਗ-ਵਾ ਕਰਨ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਸੀ।
ਥਾਣਾ ਗੋਇੰਦਵਾਲ ਸਾਹਿਬ ਵਿਖੇ ਦਰਜ ਕੀਤੀ ਗਈ ਐਫ. ਆਈ. ਆਰ. ਦੀ ਜਾਂਚ ਡੀ. ਐਸ. ਪੀ. ਇਨਵੈਸਟੀਗੇਸ਼ਨ ਅਰੁਣ ਸ਼ਰਮਾ ਨੂੰ ਸੌਂਪੀ ਗਈ। ਸੋਮਵਾਰ ਦੁਪਹਿਰ ਜਦੋਂ ਅੰਗਰੇਜ ਸਿੰਘ ਨੂੰ ਜਾਂਚ ਲਈ ਮੌਕੇ ਉਤੇ ਬੁਲਾਇਆ ਗਿਆ ਤਾਂ ਉਸ ਦੀ ਜ਼ੁਬਾਨ ਕੰਬਣ ਲੱਗ ਗਈ।
ਦੱਸ ਦੇਈਏ ਕਿ ਐਫ. ਆਈ. ਆਰ. ਦਰਜ ਕਰਵਾਉਂਦੇ ਹੋਏ ਗੁਰਸੇਵਕ ਸਿੰਘ ਨੇ ਦਾਅਵਾ ਕੀਤਾ ਸੀ ਕਿ ਐਤਵਾਰ ਸ਼ਾਮ ਨੂੰ ਸੀਟੀ 100 ਮੋਟਰਸਾਈਕਲ ਪੀਬੀ 08 5829 ਉਤੇ ਸਵਾਰ ਹੋ ਕੇ ਉਹ ਆਪਣੀ ਭੈਣ ਨੂੰ ਮਿਲਣ ਲਈ ਪਿੰਡ ਬਿੱਲੀਆਂ ਵਾਲਾ ਜਾ ਰਿਹਾ ਸੀ। ਫਤਿਹਾਬਾਦ ਰੋਡ ਉਤੇ ਪੁਲਿਸ ਚੌਕੀ ਡੇਹਰਾ ਸਾਹਿਬ ਨੇੜੇ ਪਿੱਛਾ ਕਰਦੀ ਕਾਰ ਆਈ, ਜਿਸ ਦੌਰਾਨ ਦੋ ਸਿੱਖ ਅਤੇ ਇੱਕ ਮੋਨਾ ਵਿਅਕਤੀ ਕਾਰ ਵਿੱਚੋਂ ਬਾਹਰ ਨਿਕਲੇ, ਦੋਸ਼ੀਆਂ ਨੇ ਅੰਗਰੇਜ਼ ਸਿੰਘ ਦੀ ਕੁੱਟ-ਮਾਰ ਕੀਤੀ ਅਤੇ ਉਸ ਦੀ ਜੇਬ ਵਿੱਚੋਂ 300 ਰੁਪਏ ਕੱਢ ਲਏ। ਫਿਰ ਉਕਤ ਮੋਨੇ ਵਿਅਕਤੀ ਦੇ ਕਹਿਣ ਉਤੇ ਉਸ ਦੇ ਲੜਕੇ ਗੁਰਸੇਵਕ ਸਿੰਘ ਨੂੰ ਅੰਗਰੇਜ਼ ਸਿੰਘ ਤੋਂ ਖੋਹ ਕੇ ਫਰਾਰ ਹੋ ਗਏ। ਜਦੋਂ ਕਿ ਜਾਂਚ ਦੌਰਾਨ ਬਿਆਨ ਬਦਲਦੇ ਹੋਏ ਕਿਹਾ ਗਿਆ ਕਿ ਜੁਆਕ ਨੂੰ ਪਿੰਡ ਢੋਟੀਆਂ ਦੇ ਰਸਤੇ ਤੋਂ ਅਗਵਾ ਕੀਤਾ ਗਿਆ ਹੈ।
ਪੁਲਿਸ ਨੂੰ ਗੁੰਮਰਾਹ ਕਰਦੇ ਹੋਏ, ਦਰਜ ਕਰਵਾਈ ਝੂਠੀ ਐਫ. ਆਈ. ਆਰ.
ਇਸ ਦੌਰਾਨ ਪੁਲਿਸ ਨੇ ਗੁਰਸੇਵਕ ਸਿੰਘ ਦੇ ਮੋਬਾਈਲ ਕਾਲ ਦੀ ਲੋਕੇਸ਼ਨ ਟਰੇਸ ਕੀਤੀ। ਜਿਸ ਦੌਰਾਨ ਐਸ. ਐਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਮੌਕੇ ਉਤੇ ਪਹੁੰਚ ਕੇ ਅੰਗਰੇਜ਼ ਸਿੰਘ ਤੋਂ ਪੁੱਛ-ਗਿੱਛ ਕੀਤੀ। ਇਸ ਜਾਂਚ ਵਿਚ ਸਾਹਮਣੇ ਆਇਆ ਕਿ ਉਸ ਨੇ ਆਪਣੇ 3 ਸਾਲਾ ਨਿੱਕੇ ਪੁੱਤਰ ਨੂੰ ਪਾਣੀ ਦੇ ਸੂਏ ਵਿਚ ਡੁਬੋ ਕੇ ਕ-ਤ-ਲ ਦਿੱਤਾ ਅਤੇ ਪੁਲਿਸ ਨੂੰ ਗੁੰਮਰਾਹ ਕਰਦੇ ਹੋਏ ਝੂਠੀ ਐੱਫ. ਆਈ. ਆਰ. ਦਰਜ ਕਰਵਾ ਦਿੱਤੀ।
ਜੁਆਕ ਦੀ ਦੇਹ ਨੂੰ ਲੱਭਣ ਦੀ ਕਾਰਵਾਈ ਸ਼ੁਰੂ
ਮੌਕੇ ਉਤੇ ਅੰਗਰੇਜ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਜੁਆਕ ਦੀ ਦੇਹ ਨੂੰ ਲੱਭਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸ. ਐਸ. ਪੀ. ਗੁਰਮੀਤ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਮੰਗਲਵਾਰ ਨੂੰ ਮੀਡੀਆ ਸਾਹਮਣੇ ਰੱਖੀ ਜਾਵੇਗੀ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਜੁਆਕ ਦੀ ਹੱ-ਤਿ-ਆ ਦਾ ਕਾਰਨ ਕੀ ਸੀ।