ਉੱਤਰ ਪ੍ਰਦੇਸ਼ ਦੇ ਬਦਾਊੰ ਦੇ ਉਘੈਤੀ ਥਾਣੇ ਦੇ ਇਲਾਕੇ ਅਧੀਨ ਪੈਂਦੇ ਪਿੰਡ ਰਿਓਨਾਈ ਵਿਚ ਵਿਆਹ ਟੁੱਟਣ ਤੋਂ ਬਾਅਦ 24 ਸਾਲ ਉਮਰ ਦੀ ਸਪਨਾ ਨਾਮ ਦੀ ਲੜਕੀ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ। ਉਹ ਆਪਣੇ ਵਿਆਹ ਦੇ ਟੁੱਟਣ ਤੋਂ ਇੰਨੀ ਪ੍ਰੇਸ਼ਾਨ ਸੀ ਕਿ ਉਸ ਨੇ ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਕਈ ਵੀਡੀਓ ਬਣਾਈਆਂ ਅਤੇ ਉਨ੍ਹਾਂ ਵਿੱਚ ਆਪਣਾ ਪੂਰਾ ਦੁੱਖ ਪ੍ਰਗਟ ਕੀਤਾ।
ਇੱਕ ਵੀਡੀਓ ਵਿੱਚ ਉਸ ਨੇ ਕਿਹਾ ਕਿ ਅਜਿਹਾ ਕੌਣ ਕਰਦਾ ਹੈ, ਜੋ ਕਾਰਡ ਵੰਡਣ ਤੋਂ ਬਾਅਦ ਰਿਸ਼ਤਾ ਤੋੜ ਦਿੰਦਾ ਹੈ। ਉਸ ਨੂੰ ਪਤਾ ਨਹੀਂ ਸੀ ਕਿ ਸਹੁਰੇ ਐਨੇ ਲਾਲਚੀ ਹਨ। ਜੇਕਰ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਤਾਂ ਪਹਿਲਾਂ ਦੱਸ ਦਿੰਦਾ। ਉਸ ਨੇ ਨਾ ਸਿਰਫ ਉਸ ਨਾਲ ਸਗੋਂ ਪੂਰੇ ਪਰਿਵਾਰ ਨਾਲ ਧੋਖਾ ਕੀਤਾ ਹੈ। ਹੁਣ ਉਹ ਬਦਨਾਮੀ ਨਾਲ ਨਹੀਂ ਜਿਉੰ ਸਕਦੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਪਨਾ ਪੁੱਤਰੀ ਜਗਵੀਰ ਸਿੰਘ ਵਾਸੀ ਪਿੰਡ ਰਿਓਨਾਈ ਦਾ ਵਿਆਹ ਵਜ਼ੀਰਗੰਜ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਬਘੌਲ ਦੇ ਰਹਿਣ ਵਾਲੇ ਵਿਕਾਸ ਪੁੱਤਰ ਪ੍ਰੇਮਪਾਲ ਮੀਨਾ ਨਾਲ ਤੈਅ ਹੋਇਆ ਸੀ। ਜਗਵੀਰ ਦਾ ਕਹਿਣਾ ਹੈ ਕਿ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਸਭ ਦੀ ਰਜਾਮੰਦੀ ਨਾਲ ਰਿਸ਼ਤਾ ਤੈਅ ਹੋਇਆ ਸੀ।
ਵਿਕਾਸ ਕੇਰਲ ਵਿੱਚ ਇਨਕਮ ਟੈਕਸ ਵਿਭਾਗ ਵਿੱਚ ਸਟੈਨੋ ਹੈ। ਉਸ ਨੇ ਵਿਆਹ ਵਿਚ 21 ਲੱਖ ਰੁਪਏ ਮੰਗੇ ਸਨ। ਜਗਵੀਰ ਖੁਦ ਆਰ. ਪੀ. ਐਫ. ਵਿੱਚ ਐਸ. ਆਈ. ਹੈ। ਇਸ ਦੇ ਨਾਲ ਹੀ ਉਸ ਨੇ ਵੀ ਬੇਟੀ ਦੇ ਲਈ ਪੈਸੇ ਦੇਣ ਲਈ ਕਹਿ ਦਿੱਤਾ ਅਤੇ ਫਿਰ ਦੋਵਾਂ ਦੀ ਮੰਗਣੀ ਕਰ ਦਿੱਤੀ। ਉਦੋਂ ਤੋਂ ਲੈ ਕੇ ਹੁਣ ਤੱਕ ਵਿਆਹ ਦੀ ਤਰੀਕ ਤੈਅ ਕਰਨ ਦੀ ਗੱਲ ਹਰ ਵਾਰ ਹੁੰਦੀ ਰਹੀ।
ਆਖਰਕਾਰ 22 ਅਪ੍ਰੈਲ 2023 ਨੂੰ ਵਿਆਹ ਕਰਨ ਦਾ ਦਿਨ ਤੈਅ ਹੋ ਗਿਆ। ਉਨ੍ਹਾਂ ਨੇ ਸਪਨਾ ਦੇ ਵਿਆਹ ਦੇ ਕਾਰਡ ਵੀ ਪ੍ਰਿੰਟ ਕਰਵਾ ਲਏ ਅਤੇ ਰਿਸ਼ਤੇਦਾਰਾਂ ਵਿੱਚ ਵੰਡਣੇ ਸ਼ੁਰੂ ਕਰ ਦਿੱਤੇ। ਦਾਜ ਦੀਆਂ ਬਹੁਤ ਵਸਤੂਆਂ ਵੀ ਖਰੀਦ ਲਈਆਂ ਸਨ। ਵਿਆਹ ਵਿੱਚ ਸਿਰਫ਼ ਸੱਤ ਦਿਨ ਬਾਕੀ ਸਨ। ਫਿਰ ਅਚਾਨਕ ਵਿਕਾਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਵਿਆਹ ਟੁੱਟਣ ਦੇ 4 ਮਹੀਨੇ ਬਾਅਦ ਕੀਤੀ ਖੁ-ਦ-ਕੁ-ਸ਼ੀ
ਪਰਿਵਾਰਕ ਮੈਂਬਰਾਂ ਦੇ ਪੁੱਛਣ ਉਤੇ ਉਸ ਨੇ ਦੱਸਿਆ ਕਿ ਹੁਣ ਉਸ ਨੂੰ 21 ਲੱਖ ਰੁਪਏ ਨਹੀਂ, ਸਗੋਂ 30 ਲੱਖ ਰੁਪਏ ਅਤੇ ਕਾਰ ਚਾਹੀਦੀ ਹੈ। ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਦੇ ਬਾਵਜੂਦ ਜਗਵੀਰ ਤੇ ਉਸ ਦਾ ਪਰਿਵਾਰ ਟੁੱਟਿਆ ਨਹੀਂ। ਉਹ ਫਿਰ ਵੀ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਦਾਜ ਦੇ ਲਾਲਚੀ ਵਿਕਾਸ ਅਤੇ ਉਸ ਦੇ ਪਰਿਵਾਰ ਨੇ ਇਕ ਨਾ ਮੰਨੀ।
ਹੁਣ ਉਨ੍ਹਾਂ ਨੇ ਵਿਆਹ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ। ਇਸ ਦਾ ਅਸਰ ਸਭ ਤੋਂ ਵੱਧ ਸਪਨਾ ਉਤੇ ਪਿਆ। ਉਹ ਅੰਦਰ ਹੀ ਅੰਦਰ ਟੁੱਟ ਗਈ। ਉਹ ਆਪਣੇ ਦਮ ਨੂੰ ਘੁੱਟ ਕੇ ਜੀਅ ਰਹੀ ਸੀ। ਉਸ ਨੇ ਐਤਵਾਰ ਰਾਤ ਕਰੀਬ ਨੌਂ ਵਜੇ ਸੋਸ਼ਲ ਮੀਡੀਆ ਉਤੇ ਕਈ ਵੀਡੀਓ ਵਾਇਰਲ ਕਰਕੇ ਆਪਣੀ ਜਿੰਦਗੀ ਨੂੰ ਸਮਾ-ਪਤ ਕਰ ਲਿਆ।
ਪੁਲਿਸ ਨੇ ਉਸ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਦਿੱਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਜੇ ਪਰਿਵਾਰਕ ਮੈਂਬਰਾਂ ਤੋਂ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਦੇ ਮੁਤਾਬਕ ਐਫ. ਆਈ. ਆਰ. ਹੋਵੇਗੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਵਿਚ ਲੜਕੀ ਨੇ ਕਿਹਾ- ਵਿਕਾਸ ਕਹਿੰਦਾ ਹੈ ਭੁੱਲ ਜਾਓ।
ਰਿਓਨਾਈ ਦੀ ਰਹਿਣ ਵਾਲੀ ਸਪਨਾ ਨੇ ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਪੰਜ ਵੀਡੀਓ ਵਾਇਰਲ ਕੀਤੀਆਂ ਸਨ। ਹਰੇਕ ਵੀਡੀਓ ਵਿਚ ਉਹ ਸਿਰਫ ਵਿਆਹ ਦੀ ਗੱਲ ਕਰ ਰਹੀ ਹੈ। ਉਹ ਕਹਿ ਰਹੀ ਹੈ ਕਿ ਉਸ ਨੇ ਵਿਕਾਸ ਨੂੰ ਹਰ ਤਰ੍ਹਾਂ ਨਾਲ ਸਮਝਾਇਆ। ਉਸ ਅੱਗੇ ਬੇਨਤੀ ਕੀਤੀ ਕਿ ਵਿਆਹ ਨਾ ਤੋੜਿਆ ਜਾਵੇ। ਉਸ ਨੇ ਕਿਹਾ ਕਿ ਇਹ ਸਭ ਭੁੱਲ ਜਾਓ। ਵਿਆਹ ਤੈਅ ਹੋ ਗਿਆ, ਮੰਗਣੀ ਹੋ ਗਈ, ਕਾਰਡ ਵੰਡੇ ਗਏ। ਇਨ੍ਹਾਂ ਸਭ ਹੋਣ ਤੋਂ ਬਾਅਦ ਉਹ ਕਿਵੇਂ ਭੁੱਲ ਸਕਦੀ ਹੈ।