ਪੰਜਾਬ ਵਿਚ ਮੁਕਤਸਰ ਦੇ ਪਿੰਡ ਰੱਤਾ ਟਿੱਬਾ ਵਿੱਚ ਇੱਕ ਔਰਤ ਦਾ ਉਸ ਦੇ ਪਤੀ ਅਤੇ ਜੇਠ ਨੇ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਗਰਭ-ਵਤੀ ਸੀ। ਦੋਵੇਂ ਉਕਤ ਔਰਤ ਦੇ ਚਰਿੱਤਰ ਉਤੇ ਸ਼ੱ-ਕ ਕਰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਉਸ ਦਾ ਕ-ਤ-ਲ ਕਰ ਦਿੱਤਾ। ਥਾਣਾ ਕਬਰਵਾਲਾ ਦੀ ਪੁਲਿਸ ਨੇ ਦੋਵਾਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਮਹਿਲਾ ਦੀ ਪਹਿਚਾਣ ਰਮਨਦੀਪ ਕੌਰ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਕਾਲਾ ਸਿੰਘ ਵਾਸੀ ਪਿੰਡ ਬਸਤੀ ਗੋਨਿਆਣਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 15 ਸਾਲ ਪਹਿਲਾਂ ਮਨਪ੍ਰੀਤ ਸਿੰਘ ਨਾਲ ਹੋਇਆ ਸੀ। ਜਿਸ ਤੋਂ ਉਸ ਦੇ 2 ਜੁਆਕ ਹਨ ਅਤੇ ਉਹ ਹੁਣ ਵੀ ਗਰਭ-ਵਤੀ ਸੀ। ਜੀਜਾ ਮਨਪ੍ਰੀਤ ਸਿੰਘ ਉਸ ਦੀ ਭੈਣ ਦੇ ਚਰਿੱਤਰ ਉਤੇ ਸ਼ੱ-ਕ ਕਰਦਾ ਸੀ ਕਿ ਉਸ ਦੇ ਕਿਸੇ ਨਾਲ ਨਾਜਾ-ਇਜ਼ ਸਬੰਧ ਹਨ। ਇਸ ਗੱਲ ਨੂੰ ਲੈ ਕੇ ਜੀਜਾ ਮਨਪ੍ਰੀਤ ਸਿੰਘ ਅਤੇ ਉਸ ਦਾ ਭਰਾ ਗੁਰਪ੍ਰੀਤ ਸਿੰਘ ਰਮਨਦੀਪ ਕੌਰ ਨਾਲ ਕੁੱਟ-ਮਾਰ ਕਰਦੇ ਰਹਿੰਦੇ ਸਨ। 12 ਅਗਸਤ ਨੂੰ ਉਸ ਨੇ ਭੈਣ ਨਾਲ ਸੰਪਰਕ ਕੀਤਾ ਪਰ ਕੁਝ ਪਤਾ ਨਹੀਂ ਲੱਗ ਸਕਿਆ।
ਰਮਨਦੀਪ ਕੌਰ ਦੀ ਦੇਹ ਖੇਤ ਵਿਚੋਂ ਮਿਲੀ
ਮੰਗਲਵਾਰ ਨੂੰ ਜਦੋਂ ਭਰਾ ਘਰ ਪਹੁੰਚਿਆ ਤਾਂ ਪਤਾ ਲੱਗਿਆ ਕਿ ਰਮਨਦੀਪ ਕੌਰ ਦਾ ਕ-ਤ-ਲ ਕਰਕੇ ਉਸ ਦੀ ਦੇਹ ਖੇਤਾਂ ਵਿਚ ਸੁੱਟ ਦਿੱਤੀ ਗਈ ਸੀ। ਫਿਰ ਪੀ-ੜ-ਤ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਵਿਚ ਦਿੱਤੀ ਤਾਂ ਟੀਮਾਂ ਜਾਂਚ ਲਈ ਮੌਕੇ ਉਤੇ ਪਹੁੰਚ ਗਈਆਂ। ਪੁਲਿਸ ਨੇ ਪੀੜਤ ਦੇ ਬਿਆਨਾਂ ਉਤੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀਆਂ ਦਾ ਰਿਮਾਂਡ ਲਿਆ ਜਾਵੇਗਾ।