ਉੱਤਰ ਪ੍ਰਦੇਸ਼ (UP) ਵਿਚ ਵਾਰਾਣਸੀ ਦੇ ਚੌਕ ਥਾਣਾ ਖੇਤਰ ਅਧੀਨ ਪੈਂਦੇ ਨਿਚੀਬਾਗ ਗੁਰਦੁਆਰਾ ਸਾਹਿਬ ਵਿੱਚ ਬੁੱਧਵਾਰ ਸਵੇਰੇ ਇੱਕ ਸੇਵਾਦਾਰ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਪੰਜ ਵਜੇ ਉੱਠ ਕੇ ਇਹ ਨੌਜਵਾਨ ਛੱਤ ਉਤੇ ਗਿਆ ਅਤੇ ਉਥੇ ਆਪਣੀ ਪੱਗ ਦਾ ਫਾ-ਹ ਬਣਾ ਕੇ ਝੂਲ ਗਿਆ। ਕੁਝ ਸਮੇਂ ਵਿਚ ਹੀ ਉਸ ਦੀ ਮੌ-ਤ ਹੋ ਗਈ। ਪੁਲਿਸ ਦੇਹ ਨੂੰ ਕਬਜ਼ੇ ਵਿਚ ਲੈ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕ ਵਿਜੇ ਸਿੰਘ ਪੁੱਤਰ ਕਮਲ ਸਿੰਘ ਨੀਚੀਬਾਗ ਸਥਿਤ ਗੁਰਦੁਆਰਾ ਸਾਹਿਬ ਵਿਚ ਸੇਵਾਦਾਰ ਦੇ ਵਜੋਂ ਕੰਮ ਕਰਦਾ ਸੀ। ਉਹ ਗੁਰਦੁਆਰਾ ਸਾਹਿਬ ਵਿਚ ਹੀ ਰਹਿੰਦਾ ਸੀ ਅਤੇ ਉਥੇ ਹੀ ਸੌਂਦਾ ਸੀ। ਮੰਗਲਵਾਰ ਦੀ ਰਾਤ ਨੂੰ ਵੀ ਉਹ ਗੁਰਦੁਆਰਾ ਸਾਹਿਬ ਵਿਚ ਹੀ ਸੀ ਅਤੇ ਸਵੇਰੇ ਉੱਠ ਕੇ ਛੱਤ ਉਤੇ ਚਲਿਆ ਗਿਆ ਸੀ। ਜਦੋਂ ਕੁਝ ਸਮੇਂ ਬਾਅਦ ਹੋਰ ਲੋਕ ਛੱਤ ਉਤੇ ਗਏ ਤਾਂ ਉਨ੍ਹਾਂ ਨੂੰ ਉਸ ਦੀ ਦੇਹ ਫਾ-ਹੇ ਨਾਲ ਲ-ਟ-ਕ-ਦੀ ਮਿਲੀ। ਉਸ ਨੇ ਛੱਤ ਉਤੇ ਬਣੇ ਪਿਲਰ ਵਿਚ ਬਣੀ ਮੋਰੀ ਨਾਲ ਆਪਣੇ ਗਲ ਨੂੰ ਪੱਗ ਬੰਨ੍ਹ ਕੇ ਫਾ-ਹਾ ਲੈ ਲਿਆ।
ਇਸ ਮਾਮਲੇ ਦੀ ਸੂਚਨਾ ਮਿਲਣ ਤੇ ਪਰਿਵਾਰਕ ਮੈਂਬਰ ਵੀ ਮੌਕੇ ਉਤੇ ਪਹੁੰਚ ਗਏ ਅਤੇ ਦੇਹ ਨੂੰ ਹੇਠਾਂ ਉਤਾਰਿਆ ਗਿਆ। ਸੂਚਨਾ ਮਿਲਦੇ ਹੀ ਚੌਕੀ ਥਾਣੇ ਦੀ ਪੁਲਿਸ ਵੀ ਗੁਰਦੁਆਰਾ ਸਾਹਿਬ ਪਹੁੰਚੀ ਅਤੇ ਮਾਮਲੇ ਦੀ ਜਾਂਚ ਵਿਚ ਲੱਗ ਗਈ। ਪੁਲਿਸ ਦੇ ਦੱਸਣ ਮੁਤਾਬਕ ਵਿਜੇ ਦਾ ਬੀਤੀ ਰਾਤ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝ-ਗ-ੜਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਅਜਿਹਾ ਕਦਮ ਚੁੱਕਿਆ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉਤੇ ਪੰਚਨਾਮਾ ਭਰ ਕੇ ਦੇਹ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।