ਪੰਜਾਬ ਵਿਚ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਸੁਰੱਖਿਆ ਗਾਰਡ ਦਾ ਕ-ਤ-ਲ ਕਰ ਦਿੱਤਾ ਗਿਆ। ਡਿਊਟੀ ਨੂੰ ਲੈ ਕੇ ਹੋਈ ਮਾਮੂਲੀ ਤਕ-ਰਾਰ ਤੋਂ ਬਾਅਦ ਸਾਥੀਆਂ ਨੇ ਉਸ ਦਾ ਚਾ-ਕੂ ਨਾਲ ਕ-ਤ-ਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਰੁਪਿੰਦਰ ਸਿੰਘ ਉਮਰ 30 ਸਾਲ ਵਾਸੀ ਭਰਥਲਾ ਰੰਧਾਵਾ (ਲੁਧਿਆਣਾ) ਦੇ ਰੂਪ ਵਜੋਂ ਹੋਈ ਹੈ।
ਮ੍ਰਿਤਕ ਦੀ ਛੁੱਟੀ ਤੋਂ ਨਾਰਾਜ਼ ਸੀ ਦੋਸ਼ੀ
ਮ੍ਰਿਤਕ ਰੁਪਿੰਦਰ ਸਿੰਘ ਲੁਧਿਆਣਾ ਦੀ ਐਮਰਜੈਂਸੀ ਸੁਰੱਖਿਆ ਏਜੰਸੀ ਦੇ ਵਿੱਚ ਸੁਰੱਖਿਆ ਗਾਰਡ ਦੇ ਵਜੋਂ ਕੰਮ ਕਰਦਾ ਸੀ। ਮ੍ਰਿਤਕ ਵਲੋਂ ਇੱਕ ਦਿਨ ਦੀ ਛੁੱਟੀ ਕਰਨ ਦੇ ਕਾਰਨ ਛਤਰਪਾਲ ਨੇ ਮੰਡੀ ਗੋਬਿੰਦਗੜ੍ਹ ਸਥਿਤ ਅੰਬਿਕਾ ਮਿੱਲ ਵਿੱਚ ਉਸ ਦੀ ਥਾਂ ਉਤੇ ਡਿਊਟੀ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਛਤਰਪਾਲ ਅਤੇ ਰੁਪਿੰਦਰ ਸਿੰਘ ਵਿਚਕਾਰ ਤਕ-ਰਾਰ ਹੋ ਗਈ ਸੀ।
ਤਿੰਨ ਦੋਸ਼ੀਆਂ ਨੇ ਦਿੱਤਾ ਇਸ ਵਾਰ-ਦਾਤ ਨੂੰ ਅੰਜਾਮ
13 ਅਗਸਤ ਨੂੰ ਰੁਪਿੰਦਰ ਸਿੰਘ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਸਕੂਲ ਵਿਚ ਆਪਣੇ ਦੋਸਤ ਦਾ ਇੰਤਜ਼ਾਰ ਕਰ ਰਿਹਾ ਸੀ। ਉਥੇ ਛਤਰਪਾਲ, ਉਸ ਦਾ ਭਰਾ ਗੁਰਜੰਟ ਸਿੰਘ ਅਤੇ ਇੱਕ ਹੋਰ ਸਾਥੀ ਰਾਕੇਸ਼ ਕੁਮਾਰ ਵਾਸੀ ਦਸਮੇਸ਼ ਨਗਰ ਮੰਡੀ ਗੋਬਿੰਦਗੜ੍ਹ ਆ ਗਏ। ਇਨ੍ਹਾਂ ਤਿੰਨਾਂ ਨੇ ਮਿਲ ਕੇ ਰੁਪਿੰਦਰ ਸਿੰਘ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ੀਆਂ ਨੇ ਇਸ ਦੌਰਾਨ ਰੁਪਿੰਦਰ ਸਿੰਘ ਉਤੇ ਚਾ-ਕੂ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਹਾਲ ਵਿਚ ਜਖਮੀ ਕਰ ਦਿੱਤਾ। ਉਸ ਤੋਂ ਬਾਅਦ ਦੋਸ਼ੀ ਮੌਕੇ ਵਾਲੀ ਥਾਂ ਤੋਂ ਫਰਾਰ ਹੋ ਗਏ।
ਇਲਾਜ ਦੌਰਾਨ ਚੰਡੀਗੜ੍ਹ ਵਿਚ ਹੋਈ ਮੌ-ਤ
ਜਖਮੀ ਹੋਏ ਰੁਪਿੰਦਰ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਚ ਦਾਖਲ ਕਰਵਾਇਆ ਗਿਆ। ਉਥੇ ਹਾਲ ਨਾਜ਼ੁਕ ਹੋਣ ਦੇ ਕਾਰਨ ਉਸ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। ਰੁਪਿੰਦਰ ਸਿੰਘ ਦੀ ਬੀਤੀ ਰਾਤ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੇ ਦੌਰਾਨ ਮੌ-ਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਰੁਪਿੰਦਰ ਸਿੰਘ ਦੇ ਪਿਤਾ ਪਵਿੱਤਰ ਸਿੰਘ ਦੀ ਸ਼ਿਕਾਇਤ ਉਤੇ ਛਤਰਪਾਲ ਉਸ ਦੇ ਭਰਾ ਗੁਰਜੰਟ ਸਿੰਘ ਅਤੇ ਰਾਕੇਸ਼ ਕੁਮਾਰ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਤਿੰਨਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।