ਪੰਜਾਬ ਦੇ ਜਿਲ੍ਹਾ ਫਰੀਦਕੋਟ ਵਿਚ ਦੋ ਦਿਨ ਤੋਂ ਲਾਪਤਾ ਹੋਏ ਨੌਜਵਾਨ ਦੀ ਦੇਹ ਬੁੱਧਵਾਰ ਨੂੰ ਨਹਿਰ ਵਿਚੋਂ ਮਿਲੀ ਹੈ। ਜਿਲ੍ਹਾ ਫਰੀਦਕੋਟ ਦੀ ਬਾਜ਼ੀਗਰ ਬਸਤੀ ਦੇ ਰਹਿਣ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਦੀ ਦੇਹ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਹਰਪ੍ਰੀਤ ਸਿੰਘ ਦੀ ਦੇਹ ਪਿੰਡ ਭੰਗੇਵਾਲਾ ਦੇ ਨੇੜਿਓਂ ਇੱਕ ਨਹਿਰ ਵਿੱਚੋਂ ਬਰਾ-ਮਦ ਕੀਤੀ ਹੈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਹਰਪ੍ਰੀਤ ਦਾ ਕ-ਤ-ਲ ਕਰਕੇ ਦੇਹ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਦਾ ਕਹਿਣਾ ਦੋ ਦਿਨ ਪਹਿਲਾਂ ਇੱਕ ਦੋਸਤ ਦੇ ਨਾਲ ਗਿਆ ਸੀ ਹਰਪ੍ਰੀਤ
ਇਸ ਮਾਮਲੇ ਬਾਰੇ ਹਰਪ੍ਰੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹਰਪ੍ਰੀਤ ਸਿੰਘ ਦੇ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਗਏ ਸਨ ਅਤੇ ਹਰਪ੍ਰੀਤ ਛੇਤੀ ਵਾਪਸ ਆਉਣ ਦੀ ਗੱਲ ਕਹਿ ਕੇ ਉਨ੍ਹਾਂ ਦੇ ਨਾਲ ਚਲਿਆ ਗਿਆ ਸੀ। ਪਰ ਜਦੋਂ ਸ਼ਾਮ ਤੱਕ ਹਰਪ੍ਰੀਤ ਸਿੰਘ ਘਰ ਨਾ ਪਰਤਿਆ ਤਾਂ ਉਨ੍ਹਾਂ ਵਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਜਦੋਂ ਉਹ ਜਿਹੜੇ ਦੋਸਤਾਂ ਨਾਲ ਗਿਆ ਸੀ, ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਹ ਟਾਲ-ਮਟੋਲ ਕਰਨ ਲੱਗੇ ਅਤੇ ਉਨ੍ਹਾਂ ਨਾਲ ਇਧਰ-ਉਧਰ ਘੁੰਮਦੇ ਰਹੇ। ਇਸ ਦੌਰਾਨ ਹੀ ਨਹਿਰ ਵਿਚੋਂ ਉਸ ਦੀ ਦੇਹ ਮਿਲ ਗਈ।
ਪੋਸਟ ਮਾਰਟਮ ਤੋਂ ਬਾਅਦ ਮੌ-ਤ ਦਾ ਕਾਰਨ ਹੋਵੇਗਾ ਸਪੱਸ਼ਟ, ਜਾਂਚ ਅਧਿਕਾਰੀ
ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਹਰਪ੍ਰੀਤ ਅਤੇ ਉਸ ਦਾ ਦੋਸਤ ਨਹਿਰ ਉਤੇ ਨਹਾਉਣ ਦੇ ਲਈ ਗਏ ਸਨ। ਇਸ ਦੇ ਨਾਲ ਹੀ ਪੋਸਟ ਮਾਰਟਮ ਰਿਪੋਰਟ ਵਿਚ ਮੌ-ਤ ਦਾ ਅਸਲ ਕਾਰਨ ਸਪੱਸ਼ਟ ਹੋ ਸਕੇਗਾ। ਜੇਕਰ ਰਿਪੋਰਟ ਵਿਚ ਕ-ਤ-ਲ ਵਰਗਾ ਕੁਝ ਪਾਇਆ ਗਿਆ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾਵੇਗਾ।