ਪੰਜਾਬ ਸੂਬੇ ਦੇ ਬਟਾਲਾ ਵਿੱਚ ਇੱਕ ਵਿਅਕਤੀ ਨੇ ਆਪਣੀ ਧੀ ਅਤੇ ਜਵਾਈ ਨੂੰ ਹੀ ਕ-ਤ-ਲ ਕਰਨ ਦੀ ਸੁਪਾਰੀ ਦੇ ਦਿੱਤੀ। ਪਰ ਹੋਇਆ ਕੁਝ ਅਜਿਹਾ ਕਿ ਬਦ-ਮਾਸ਼ਾਂ ਨੇ ਸੁਪਾਰੀ ਦੇਣ ਵਾਲੇ ਪਿਤਾ ਅਤੇ ਮਾਂ ਦਾ ਕ-ਤ-ਲ ਕਰ ਦਿੱਤਾ। ਘਰ ਵਿਚੋਂ ਦੇਹਾਂ ਮਿਲਣ ਤੋਂ ਬਾਅਦ ਹੜ-ਕੰਪ ਮਚ ਗਿਆ। ਇਹ ਘ-ਟ-ਨਾ ਪਿੰਡ ਮੀਕੇ ਦੀ ਹੈ। 10 ਅਗਸਤ ਨੂੰ ਕਮਰੇ ਵਿਚੋਂ ਪਤੀ ਅਤੇ ਪਤਨੀ ਦੀਆਂ ਦੇਹਾਂ ਮਿਲੀਆਂ ਸਨ। ਹੁਣ ਪੁਲਿਸ ਨੇ ਦੋ ਕਾ-ਤ-ਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਅਜੇ ਇੱਕ ਹੋਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਪਰ ਇੱਕ ਵਾਰ ਫਿਰ ਇਹ ਖਬਰ ਦੋਸ਼ੀਆਂ ਵਲੋਂ ਕੀਤੇ ਖੁਲਾਸੇ ਕਰਕੇ ਸੁਰਖੀਆਂ ਵਿੱਚ ਆ ਗਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬੁੱਧਵਾਰ ਨੂੰ ਐੱਸ. ਐੱਸ. ਪੀ. ਬਟਾਲਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਪਿੰਡ ਮੀਕੇ ਵਿੱਚ ਹੋਏ ਜੋੜੇ ਦੇ ਕ-ਤ-ਲ ਕੇਸ ਵਿੱਚ ਨਾਮਜ਼ਦ ਤਿੰਨ ਦੋਸ਼ੀਆਂ ਦੀ ਪਹਿਚਾਣ ਸਰਵਣ ਸਿੰਘ ਵਾਸੀ ਪਿੰਡ ਮੰਡ, ਬਲਰਾਜ ਸਿੰਘ ਵਾਸੀ ਪਿੰਡ ਦਕੋਹਾ ਅਤੇ ਗੁਰਵਿੰਦਰ ਸਿੰਘ ਉਰਫ਼ ਗਿੰਦਾ ਵਾਸੀ ਮਡਿਆਲਾ (ਸਾਰੇ ਥਾਣਾ ਘੁਮਾਣ) ਦੇ ਰੂਪ ਵਜੋਂ ਹੋਈ ਹੈ। ਇਨ੍ਹਾਂ ਤਿੰਨਾਂ ਵਿੱਚੋਂ ਸਰਵਣ ਸਿੰਘ ਅਤੇ ਬਲਰਾਜ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਗੁਰਵਿੰਦਰ ਸਿੰਘ ਉਰਫ਼ ਗਿੰਦਾ ਹਾਲੇ ਫ਼ਰਾਰ ਹੈ। ਦੋਸ਼ੀਆਂ ਕੋਲੋਂ ਲਸ਼ਕਰ ਸਿੰਘ ਤੋਂ ਚੋਰੀ ਕੀਤਾ ਗਿਆ ਇੱਕ ਰਿਵਾ-ਲਵਰ, 30 ਕਾਰਤੂਸ ਅਤੇ ਇੱਕ ਲੋਹੇ ਦਾ ਟ-ਕੂ-ਆ ਵੀ ਬਰਾਮਦ ਕੀਤਾ ਗਿਆ ਹੈ।
ਐਸ. ਐਸ. ਪੀ. ਬਟਾਲਾ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਸ਼ਕਰ ਸਿੰਘ ਦਾ ਇੱਕ ਲੜਕਾ ਹੈ ਜੋ ਦੁਬਈ ਵਿੱਚ ਰਹਿੰਦਾ ਹੈ। ਇਸ ਤੋਂ ਇਲਾਵਾ ਲਸ਼ਕਰ ਸਿੰਘ ਦੀ ਇੱਕ ਲੜਕੀ ਵੀ ਹੈ ਜਿਸ ਦਾ ਇੱਕ ਨੌਜਵਾਨ ਨਾਲ ਪ੍ਰੇਮ ਵਿਆਹ ਹੋਇਆ ਸੀ। ਲਸ਼ਕਰ ਸਿੰਘ ਨੂੰ ਆਪਣੀ ਧੀ ਦਾ ਪ੍ਰੇਮ ਵਿਆਹ ਮਨਜ਼ੂਰ ਨਹੀਂ ਸੀ। ਇਸ ਲਈ ਲਸ਼ਕਰ ਸਿੰਘ ਨੇ ਆਪਣੀ ਧੀ ਅਤੇ ਜਵਾਈ ਨੂੰ ਮਾ-ਰ-ਨ ਲਈ ਤਿੰਨ ਦੋਸ਼ੀਆਂ ਨੂੰ 2 ਲੱਖ 70 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਸੀ। ਉਕਤ ਦੋਸ਼ੀਆਂ ਨੇ ਲਸ਼ਕਰ ਤੋਂ ਸੁਪਾਰੀ ਲੈ ਕੇ ਵੀ ਜਵਾਈ ਅਤੇ ਧੀ ਦਾ ਕ-ਤ-ਲ ਨਹੀਂ ਕੀਤਾ। ਇਸ ਤੋਂ ਬਾਅਦ ਲਸ਼ਕਰ ਸਿੰਘ ਨੇ ਦੋਸ਼ੀਆਂ ਨੇ ਦੋਸ਼ੀਆਂ ਨੂੰ ਉਸ ਵਲੋਂ ਦਿੱਤੇ ਗਏ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਲਸ਼ਕਰ ਸਿੰਘ ਦਾ ਉਕਤ ਦੋਸ਼ੀਆਂ ਨਾਲ ਝ-ਗ-ੜਾ ਹੋ ਗਿਆ। ਜਿਸ ਕਾਰਨ ਉਕਤ ਦੋਸ਼ੀਆਂ ਨੇ ਲਸ਼ਕਰ ਸਿੰਘ ਅਤੇ ਉਸ ਦੀ ਪਤਨੀ ਅਮਰੀਕ ਕੌਰ ਦਾ ਕ-ਤ-ਲ ਕਰ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਬੀਤੀ 10 ਅਗਸਤ ਨੂੰ ਪਿੰਡ ਮੀਕੇ ਦੇ ਰਹਿਣ ਵਾਲੇ ਸਾਬਕਾ ਬੀ. ਐੱਸ. ਐੱਫ. ਜਵਾਨ (ਫੌਜੀ) ਲਸ਼ਕਰ ਸਿੰਘ ਅਤੇ ਉਸ ਦੀ ਪਤਨੀ ਅਮਰੀਕ ਕੌਰ ਦੀਆਂ ਦੇਹਾਂ ਘਰੋਂ ਮਿਲੀਆਂ ਸਨ। ਘੁਮਾਣ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕੀਤਾ ਸੀ।