ਪੰਜਾਬ ਵਿਚ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਦੇਖਣ ਗਏ, ਕਸਬਾ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਧੀਰੋਵਾਲ ਦੇ ਦੋ ਨਿਆਣੀ ਉਮਰ ਦੇ ਚਚੇਰੇ ਭਰਾ ਜੋ ਡਰੇਨ ਦੇ ਪਾਣੀ ਵਿੱਚ ਡੁੱ-ਬ ਗਏ। ਪਾਣੀ ਵਿੱਚ ਵਹਿਣ ਕਾਰਨ ਦੋਵਾਂ ਦੀ ਮੌ-ਤ ਹੋ ਗਈ ਹੈ। ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਦੋਵਾਂ ਦੀਆਂ ਦੇਹਾਂ ਨੂੰ ਪਾਣੀ ਵਿਚੋਂ ਬਾਹਰ ਕੱਢ ਲਿਆ ਹੈ। ਮ੍ਰਿਤਕਾਂ ਦੀ ਪਹਿਚਾਣ ਜਸਕਰਨ ਸਿੰਘ ਉਮਰ 14) ਅਤੇ ਦਿਲਪ੍ਰੀਤ ਸਿੰਘ ਉਮਰ 13 ਸਾਲ ਵਾਸੀ ਧੀਰੋਵਾਲ ਦੇ ਰੂਪ ਵਜੋਂ ਹੋਈ ਹੈ। ਇਹ ਦੋਵੇਂ ਚਚੇਰੇ ਭਰਾ ਸਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਹਰਗੋਵਿੰਦਪੁਰ ਦੇ ਡੀ. ਐਸ. ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਦੋਵੇਂ ਚਚੇਰੇ ਭਰਾ ਬੁੱਧਵਾਰ ਬਾਅਦ ਦੁਪਹਿਰ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਦੇਖਣ ਲਈ ਗੁਰਦੁਆਰਾ ਸ੍ਰੀ ਭਾਈ ਮੰਝ ਸਾਹਿਬ ਨੇੜੇ ਇੱਕ ਡਰੇਨ ਦੇ ਕੋਲ ਗਏ ਸਨ। ਜਦੋਂ ਬੁੱਧਵਾਰ ਦੇਰ ਸ਼ਾਮ ਤੱਕ ਦੋਵੇਂ ਭਰਾ ਘਰ ਨਹੀਂ ਪਰਤੇ ਤਾਂ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਜਦੋਂ ਜਾਂਚ ਕੀਤੀ ਗਈ ਤਾਂ ਪਿੰਡ ਧੀਰੋਵਾਲ ਦੇ ਨਜਦੀਕ ਨੀਵੇਂ ਏਰੀਏ ਦੇ ਖੇਤਾਂ ਕਿਨਾਰੇ ਸਾਇਕਲ ਅਤੇ ਜੁਆਕਾਂ ਦੀਆਂ ਚੱਪਲਾਂ ਦਿਖਾਈ ਦਿੱਤੀਆਂ। ਉਸ ਤੋਂ ਬਾਅਦ ਸਰਚ ਮੁਹਿੰਮ ਚਲਾਈ ਗਈ। ਦੋਵੇਂ ਭਰਾ ਡਰੇਨ ਦੇ ਪਾਣੀ ਨੂੰ ਦੇਖ ਰਹੇ ਸਨ ਕਿ ਅਚਾਨਕ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਦੋਵੇਂ ਨਾਲੇ ਵਿਚ ਡੁੱ-ਬ ਗਏ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਦੋਵਾਂ ਭਰਾਵਾਂ ਦੀਆਂ ਦੇਹਾਂ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ। ਜਸਕਰਨ ਸਿੰਘ ਦਸਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ ਦਿਲਪ੍ਰੀਤ ਸਿੰਘ ਨੌਵੀਂ ਜਮਾਤ ਦਾ ਵਿਦਿਆਰਥੀ ਸੀ। ਪੁਲਿਸ ਨੇ ਦੋਵਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟ ਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਰਖਵਾ ਦਿੱਤਾ ਹੈ।