ਪੰਜਾਬ ਵਿਚ ਸ੍ਰੀ ਮੁਕਤਸਰ ਦੇ ਅਬੋਹਰ ਰੋਡ ਉਤੇ ਸਥਿਤ ਕਸਬਾ ਸੰਗਤਪੁਰਾ ਵਿਚ ਮਾਮੂਲੀ ਤਕ-ਰਾਰ ਤੋਂ ਬਾਅਦ ਇਕ ਵਿਅਕਤੀ ਨੇ ਬ-ਰ-ਛੇ ਨਾਲ ਨੌਜਵਾਨ ਦਾ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਦੂਜੇ ਪਾਸੇ ਸੂਚਨਾ ਮਿਲਣ ਉਤੇ ਬੱਸ ਸਟੈਂਡ ਚੌਕੀ ਦੀ ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪੁਲਿਸ ਨੇ ਦੋਸ਼ੀ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਲਵਲੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਹੈਪੀ ਕੱਪੜੇ ਦੀ ਦੁਕਾਨ ਉਤੇ ਕੰਮ ਕਰਦਾ ਸੀ। ਉਹ ਵੀਰਵਾਰ ਦੁਪਹਿਰ ਕਰੀਬ 2 ਵਜੇ ਇਲਾਕੇ ਦੀ ਇੱਕ ਦੁਕਾਨ ਤੋਂ ਆਲੂ ਲੈ ਕੇ ਆ ਰਿਹਾ ਸੀ। ਰਸਤੇ ਵਿੱਚ ਇਸ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਉਸ ਨੂੰ ਰੋਕ ਲਿਆ ਅਤੇ ਬਿਨਾਂ ਵਜ੍ਹਾ ਝ-ਗ-ੜਾ ਕਰਨਾ ਸ਼ੁਰੂ ਕਰ ਦਿੱਤਾ।
ਲਵਲੀ ਦੇ ਦੱਸਣ ਅਨੁਸਾਰ ਉਸ ਦਾ ਦੋਸ਼ੀ ਨਾਲ ਪਹਿਲਾਂ ਵੀ ਦੋ ਵਾਰ ਝ-ਗ-ੜਾ ਹੋ ਚੁੱਕਿਆ ਸੀ। ਜਦੋਂ ਹੈਪੀ ਨੇ ਉਸ ਨੂੰ ਰੋਕਣ ਦਾ ਕਾਰਨ ਪੁੱਛਿਆ ਤਾਂ ਉਹ ਝ-ਗ-ੜਾ ਕਰਨ ਲੱਗਿਆ। ਇਸ ਦੌਰਾਨ ਉਸ ਨੇ ਹੈਪੀ ਉਤੇ ਇਕ ਪੇਟ ਉਤੇ ਅਤੇ ਦੂਜਾ ਛਾਤੀ ਉਤੇ ਦੋ ਵਾਰ ਬਰਛੇ ਨਾਲ ਵਾਰ ਕਰ ਦਿੱਤਾ। ਇਸ ਮੌਕੇ ਪੈਂਦੇ ਰੌਲੇ ਦੀ ਆਵਾਜ਼ ਸੁਣ ਕੇ ਜਦੋਂ ਉਹ ਘਰ ਤੋਂ ਬਾਹਰ ਭੱਜਿਆ ਤਾਂ ਉਸ ਨੇ ਹੈਪੀ ਨੂੰ ਜ਼ਖ਼ਮੀ ਕਰਕੇ, ਦੋਸ਼ੀ ਨੂੰ ਭੱਜਦੇ ਹੋਏ ਦੇਖਿਆ।
ਉਹ ਤੁਰੰਤ ਹੈਪੀ ਨੂੰ ਸਿਵਲ ਹਸਪਤਾਲ ਲੈ ਗਏ ਪਰ ਉੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਇੰਚਾਰਜ ਵਰੁਣ ਕੁਮਾਰ ਨੇ ਦੱਸਿਆ ਕਿ ਦੋਸ਼ੀ ਗੋਬਿਦ ਸਿੰਘ ਨਾਮ ਦੇ ਵਿਅਕਤੀ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।