ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਕਸਬਾ ਮੰਡੀ ਗੋਬਿੰਦਗੜ੍ਹ ਵਿਚ ਸੁਰੱਖਿਆ ਗਾਰਡ ਦਾ ਕ-ਤ-ਲ ਕਰਨ ਵਾਲੇ ਦੋ ਦੋਸ਼ੀਆਂ ਗੁਰਜੰਟ ਸਿੰਘ ਅਤੇ ਰਾਕੇਸ਼ ਕੁਮਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦਾ ਤੀਜਾ ਸਾਥੀ ਛਤਰਪਾਲ ਅਜੇ ਫਰਾਰ ਹੈ। ਉਸ ਦੀ ਭਾਲ ਜਾਰੀ ਹੈ ਛਤਰਪਾਲ ਇਸ ਕ-ਤ-ਲ ਕੇਸ ਦਾ ਮੁੱਖ ਦੋਸ਼ੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਹਰਪਿੰਦਰ ਕੌਰ ਨੇ ਦੱਸਿਆ ਕਿ ਰੁਪਿੰਦਰ ਸਿੰਘ ਉਮਰ 30 ਸਾਲ ਵਾਸੀ ਭਰਥਲਾ ਰੰਧਾਵਾ ਲੁਧਿਆਣਾ ਦੀ ਐਮਰਜੈਂਸੀ ਸੁਰੱਖਿਆ ਏਜੰਸੀ ਵਿੱਚ ਸੁਰੱਖਿਆ ਗਾਰਡ ਦੇ ਵਜੋਂ ਕੰਮ ਕਰਦਾ ਸੀ। ਇੱਕ ਦਿਨ ਦੀ ਛੁੱਟੀ ਹੋਣ ਕਾਰਨ ਛਤਰਪਾਲ ਨੇ ਰੁਪਿੰਦਰ ਦੀ ਥਾਂ ਮੰਡੀ ਗੋਬਿੰਦਗੜ੍ਹ ਸਥਿਤ ਅੰਬਿਕਾ ਮਿੱਲ ਵਿੱਚ ਡਿਊਟੀ ਕੀਤੀ ਸੀ। ਇਸ ਗੱਲ ਨੂੰ ਲੈ ਕੇ ਛਤਰਪਾਲ ਅਤੇ ਰੁਪਿੰਦਰ ਵਿਚਾਲੇ ਬਹਿਸ ਹੋ ਗਈ ਸੀ। ਦੋਵਾਂ ਵਿਚਕਾਰ ਹੋਇਆ ਇਹ ਤਕ-ਰਾਰ ਝ-ਗ-ੜੇ ਦਾ ਰੂਪ ਧਾਰ ਗਿਆ।
13 ਅਗਸਤ ਨੂੰ ਜਦੋਂ ਰੁਪਿੰਦਰ ਸਿੰਘ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਸਕੂਲ ਵਿੱਚ ਆਪਣੇ ਦੋਸਤ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਟਾਈਮ ਛਤਰਪਾਲ, ਉਸ ਦਾ ਭਰਾ ਗੁਰਜੰਟ ਸਿੰਘ ਅਤੇ ਰਾਕੇਸ਼ ਕੁਮਾਰ ਉਥੇ ਆ ਗਏ। ਤਿੰਨਾਂ ਨੇ ਮਿਲ ਕੇ ਰੁਪਿੰਦਰ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰੁਪਿੰਦਰ ਉਤੇ ਚਾ-ਕੂ ਅਤੇ ਕਿ-ਰ-ਚ ਨਾਲ ਵਾਰ ਕਰ ਦਿੱਤਾ ਗਿਆ ਅਤੇ ਉਸ ਨੂੰ ਗੰਭੀਰ ਸੱ-ਟਾਂ ਮਾ-ਰ ਦਿੱਤੀਆਂ। ਇਹ ਸਭ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।
ਰੁਪਿੰਦਰ ਸਿੰਘ ਨੂੰ ਪਹਿਲਾਂ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਥੋਂ ਉਸ ਨੂੰ ਹਾਲ ਨਾਜ਼ੁਕ ਹੋਣ ਦੇ ਕਾਰਨ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। ਰੁਪਿੰਦਰ ਸਿੰਘ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌ-ਤ ਹੋ ਗਈ। ਪੁਲਿਸ ਨੇ ਰੁਪਿੰਦਰ ਸਿੰਘ ਦੇ ਪਿਤਾ ਪਵਿਤਰ ਸਿੰਘ ਦੇ ਬਿਆਨਾਂ ਉਤੇ ਕ-ਤ-ਲ ਦਾ ਕੇਸ ਦਰਜ ਕਰਕੇ 48 ਘੰਟਿਆਂ ਦੇ ਅੰਦਰ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।