ਹੜ੍ਹਾਂ ਦੀ ਕਰੋਪੀ ਦੌਰਾਨ, ਭਾਰਤੀ ਫੌਜ ਨੇ ਸੰਭਾਲਿਆ ਮੋਰਚਾ, ਸੁਰੱਖਿਅਤ ਬਾਹਰ ਕੱਢਣ ਦੇ ਨਾਲ-ਨਾਲ, ਜਿੱਤਿਆ ਲੋਕਾਂ ਦਾ ਦਿਲ

Punjab

ਪੰਜਾਬ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਬਿਆਸ ਦਰਿਆ ਕਿਨਾਰੇ ਆਏ ਹੜ੍ਹਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਭਾਰਤੀ ਫ਼ੌਜ ਦੇ ਜਵਾਨਾਂ ਵਲੋਂ ਵੀ ਪੂਰੇ ਉਤਸ਼ਾਹ ਅਤੇ ਸੇਵਾ ਭਾਵਨਾ ਨਾਲ ਰਾਹਤ ਕਾਰਜਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਫੌਜ ਦੇ ਜਵਾਨ ਰਾਹਤ ਕਾਰਜਾਂ ਦੌਰਾਨ ਆਪਣੀ ਸੇਵਾ ਦੇ ਨਾਲ-ਨਾਲ ਹੜ੍ਹ ਪੀੜਤਾਂ ਦੇ ਦਿਲਾਂ ਨੂੰ ਜਿੱਤ ਰਹੇ ਹਨ।

ਭਾਰਤੀ ਫੌਜ ਦੀ ਹੜ੍ਹ ਰਾਹਤ ਟੀਮ ਵਿੱਚ ਲੈਫਟੀਨੈਂਟ ਕਰਨਲ ਵੀ. ਕੇ. ਦੀ ਅਗਵਾਈ ਵਿਚ 45 ਜਵਾਨ ਰਾਹਤ ਕਾਰਜਾਂ ਵਿਚ ਆਪਣੀਆਂ ਸੇਵਾਵਾਂ ਨੂੰ ਨਿਭਾ ਰਹੇ ਹਨ। ਫੌਜ ਨੇ ਪੁਰਾਣੇ ਸਕੂਲ ਦੇ ਰਾਹਤ ਕੈਂਪ ਵਿਚ ਆਪਣਾ ਟਿਕਾਣਾ ਬਣਾ ਲਿਆ ਹੈ ਅਤੇ ਪੂਰੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਚਾਰ ਟੀਮਾਂ ਬਣਾ ਕੇ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ।

ਕੰਟਰੋਲ ਰੂਮ ਵਿੱਚ ਲੈਫਟੀਨੈਂਟ ਕਰਨਲ ਵੀ. ਕੇ. ਸਿੰਘ ਅਤੇ ਚਾਰ ਜੇ. ਸੀ. ਓ. ਫੌਜ ਦੇ ਰਾਹਤ ਅਭਿਆਨ ਦੀ ਕਮਾਨ ਸੰਭਾਲ ਰਹੇ ਹਨ। ਇਸ ਤੋਂ ਇਲਾਵਾ ਪੁਰਾਣੇ ਸਕੂਲ ਵਿੱਚ ਫੌਜ ਵੱਲੋਂ ਮੈਡੀਕਲ ਰੂਮ ਵੀ ਬਣਾਇਆ ਗਿਆ ਹੈ, ਜਿੱਥੇ ਜਾਂਚ ਉਪਰੰਤ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਭਾਰਤੀ ਫੌਜ ਦੇ ਜਵਾਨਾਂ ਵੱਲੋਂ ਰਾਹਤ ਮੁਹਿੰਮ ਦੌਰਾਨ ਹੜ੍ਹ ਪ੍ਰਭਾਵਿਤ ਇਲਾਕੇ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਉਨ੍ਹਾਂ ਤੱਕ ਰਾਹਤ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ। ਅੱਜ ਭਾਰਤੀ ਫੌਜ ਦੇ ਜਵਾਨਾਂ ਦੀ ਇਕ ਰਾਹਤ ਟੀਮ ਵਲੋਂ ਪਿੰਡ ਦਾਉਵਾਲ, ਕਿਸ਼ਨਪੁਰ, ਭੈਣੀ ਪਸਵਾਲ ਅਤੇ ਹੋਰ ਪਿੰਡਾਂ ਵਿੱਚ ਲੋਕਾਂ ਨੂੰ ਖਾਣ-ਪੀਣ ਦਾ ਸਮਾਨ ਵੰਡਿਆ ਗਿਆ ਹੈ, ਜਿਸ ਲਈ ਲੋਕਾਂ ਨੇ ਭਾਰਤੀ ਫੌਜ ਦਾ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *