ਘੁੰਮਣ ਗਏ ਬੈਂਕ ਮੈਨੇਜਰ ਅਤੇ ਪਰਿਵਾਰ ਨਾਲ ਵਾਪਰਿਆ ਦੁ-ਖ-ਦ ਭਾਣਾ, ਦੋ ਘਰਾਂ ਦੇ ਚਿਰਾਗ ਬੁਝੇ, ਬਚੀਆਂ 2 ਧੀਆਂ

Punjab

ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਬੈਂਕ ਮੈਨੇਜਰ ਦੇ ਪਰਿਵਾਰ ਦੀ ਉੱਤਰਾਖੰਡ ਦੇ ਮੋਹਨ ਚੱਟੀ ਪਿੰਡ ਵਿੱਚ 14 ਅਗਸਤ ਦੀ ਰਾਤ ਨੂੰ ਜ਼ਮੀਨ ਖਿ-ਸ-ਕ-ਣ ਕਾਰਨ ਮੌ-ਤ ਹੋ ਗਈ। ਹਾਲਾਂਕਿ 7 ਸਾਲ ਉਮਰ ਦੀ ਇਕ ਜੁਆਕ ਧੀ ਵਾਲ-ਵਾਲ ਬਚ ਗਈ ਹੈ, ਪਰ ਪਰਿ-ਵਾਰ ਦੇ 5 ਮੈਂ-ਬ-ਰਾਂ ਦੀ ਮੌ-ਤ ਹੋ ਗਈ ਹੈ। ਸੈਕਟਰ -4 ਦੇ ਰਹਿਣ ਵਾਲੇ ਯੂਨੀਅਨ ਬੈਂਕ ਦੇ ਮੈਨੇਜਰ ਕਮਲ ਵਰਮਾ ਦਾ ਪਰਿਵਾਰ ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਦੀ ਯਾਤਰਾ ਕਰਨ ਲਈ ਗਿਆ ਹੋਇਆ ਸੀ।

ਮ੍ਰਿ-ਤ-ਕਾਂ ਵਿੱਚੋਂ ਇੱਕ ਸੀ ਕਮਲ ਦਾ ਸਾਲਾ

ਇਹ ਪਰਿਵਾਰ ਰਿਸ਼ੀਕੇਸ਼ ਦੇ ਖੰਡ ਯਮਕੇਸ਼ਵਰ ਦੇ ਨੇੜੇ ਪਿੰਡ ਮੋਹਨ ਚੱਟੀ ਵਿਚ ਇੱਕ ਰਿਜ਼ੋਰਟ ਵਿੱਚ ਠਹਿਰਿਆ ਹੋਇਆ ਸੀ। ਪੂਰੀ ਰਾਤ ਪਏ ਭਾਰੀ ਮੀਂਹ ਕਾਰਨ ਰਿਜ਼ੋਰਟ ਵਿੱਚ ਢਿੱ-ਗਾਂ ਡਿੱ-ਗ ਗਈਆਂ, ਜਿਸ ਵਿੱਚ ਪੂਰਾ ਪਰਿਵਾਰ ਵਹਿ ਗਿਆ। ਇਸ ਹਾਦਸੇ ਵਿੱਚ ਬੈਂਕ ਮੈਨੇਜਰ ਕਮਲ ਵਰਮਾ ਉਮਰ 40 ਸਾਲ, ਉਸ ਦੀ ਪਤਨੀ ਨਿਸ਼ਾ ਉਮਰ 36 ਸਾਲ, ਭਤੀਜਾ ਨਿਸ਼ਾਂਤ ਉਮਰ 18 ਸਾਲ, ਪੁੱਤਰ ਨਿਰਮਿਤ ਉਮਰ 10 ਸਾਲ ਅਤੇ ਮਮੇਰੇ ਸਾਲੇ ਮੌਂਟੀ ਉਮਰ 22 ਸਾਲ ਵਾਸੀ ਇਸਰਾਨਾ ਪਾਣੀਪਤ ਦੀ ਮੌ-ਤ ਹੋ ਗਈ।

ਐਸ. ਡੀ. ਆਰ. ਐਫ ਨੇ ਬਰਾ-ਮਦ ਕੀਤੀਆਂ ਚਾਰੇ ਦੇਹਾਂ

ਇਸ ਹਾਦਸੇ ਵਿਚ ਕਮਲ ਵਰਮਾ ਦੀ 7 ਸਾਲਾ ਬੇਟੀ ਕ੍ਰਿਤਿਕਾ ਵਾਲ ਵਾਲ ਬਚ ਗਈ। ਐਸ. ਡੀ. ਆਰ. ਐਫ. ਦੀ ਟੀਮ ਨੇ 15 ਅਗਸਤ ਨੂੰ ਕਮਲ ਵਰਮਾ, ਨਿਸ਼ਾ ਅਤੇ ਮੌਂਟੀ ਦੀਆਂ ਦੇਹਾਂ ਬਰਾ-ਮਦ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ। ਮੌਂਟੀ ਦਾ ਅੰਤਿਮ ਸੰਸਕਾਰ ਉਸ ਦੇ ਪਰਿਵਾਰ ਵੱਲੋਂ ਇਸਰਾਨਾ ਵਿੱਚ ਕੀਤਾ ਗਿਆ। ਕਮਲ ਅਤੇ ਨਿਸ਼ਾ ਦੀਆਂ ਦੇਹਾਂ ਨੂੰ ਐਲ. ਐਨ. ਜੇ. ਪੀ. ਹਸਪਤਾਲ ਵਿੱਚ ਰੱਖਿਆ ਗਿਆ।
ਨਿਸ਼ਾਂਤ ਅਤੇ ਨਿਰਮਿਤ ਦੀਆਂ ਦੇਹਾਂ ਦੋ ਦਿਨ ਬਾਅਦ 17 ਅਗਸਤ ਨੂੰ ਬਰਾਮਦ ਹੋਈਆਂ ਸਨ।

ਪੂਰਾ ਪਰਿ-ਵਾਰ ਘੁੰਮਣ ਲਈ ਗਿਆ ਸੀ

ਕਮਲ ਵਰਮਾ ਪਰਿਵਾਰ ਨਾਲ ਦੇਹਰਾਦੂਨ ਵਿੱਚ ਘੁੰਮਣ ਲਈ ਗਏ ਸਨ ਪਰ ਦੇਰ ਰਾਤ ਪਹੁੰਚਣ ਕਾਰਨ ਮੋਹਨ ਚੱਟੀ ਦੇ ਇੱਕ ਰਿਜ਼ੋਰਟ ਵਿੱਚ ਰੁਕ ਗਏ ਸਨ। ਇਸ ਘ-ਟ-ਨਾ ਤੋਂ ਠੀਕ ਪਹਿਲਾਂ ਕਮਲ ਵਰਮਾ ਨੇ ਆਪਣੇ ਦੋਸਤਾਂ ਅਤੇ ਘਰਦਿਆਂ ਨੂੰ ਸੂਚਿਤ ਕੀਤਾ ਕਿ ਸਭ ਕੁਝ ਠੀਕ ਹੈ। ਇਸ ਰਿਜ਼ੋਰਟ ਵਿੱਚ ਸਿਰਫ਼ 6 ਲੋਕ ਹੀ ਠਹਿਰੇ ਹੋਏ ਸਨ। ਤੜਕੇ 2 ਵਜੇ ਦੇ ਕਰੀਬ ਮੀਂਹ ਕਾਰਨ ਰਿਜ਼ੋਰਟ ਸਮੇਤ ਪੂਰਾ ਪਰਿਵਾਰ ਜ਼ਮੀਨ ਖਿ-ਸ-ਕ-ਣ ਕਾਰਨ ਰੁ-ੜ੍ਹ ਗਿਆ।

ਇੱਕ ਚਿਖਾ ਉਤੇ ਹੋਇਆ ਪਤੀ-ਪਤਨੀ ਦਾ ਅੰਤਿਮ ਸੰਸਕਾਰ

ਕਮਲ ਅਤੇ ਉਸ ਦੀ ਪਤਨੀ ਨਿਸ਼ਾ ਦਾ ਇੱਕੋ ਚਿਖਾ ਉਤੇ ਅੰਤਿਮ ਸੰਸਕਾਰ ਕੀਤਾ ਗਿਆ। ਵੱਡੇ ਭਰਾ ਰਵੀ ਵਰਮਾ ਨੇ ਚਾਰਾਂ ਦਾ ਅੰਤਿਮ ਸੰਸਕਾਰ ਕੀਤਾ। ਮੌਂਟੀ ਅਤੇ ਨਿਸ਼ਾਂਤ ਆਪਣੇ ਮਾਪਿਆਂ ਦੇ ਇਕ-ਲੌਤੇ ਪੁੱਤਰ ਸਨ। ਕੁਝ ਦਿਨ ਪਹਿਲਾਂ ਨਿਸ਼ਾਂਤ ਨੇ ਐਨ. ਆਈ. ਟੀ. ਕੁਰੂਕਸ਼ੇਤਰ ਵਿੱਚ ਦਾਖ਼ਲਾ ਲਿਆ ਸੀ। ਨਿਰਮਿਤ 5ਵੀਂ ਜਮਾਤ ਵਿੱਚ ਪੜ੍ਹਦਾ ਸੀ। ਹੁਣ ਪਰਿਵਾਰ ਵਿਚ ਸਿਰਫ 2 ਬੇਟੀਆਂ ਕ੍ਰਿਤਿਕਾ ਅਤੇ ਰਿਤਿਕਾ ਹੀ ਬਚੀਆਂ ਹਨ।

Leave a Reply

Your email address will not be published. Required fields are marked *