ਦਰਿਆ ਦੇ ਪੁਲ ਉਤੇ ਜਾਕੇ, ਦੋ ਸ-ਕੇ ਭਰਾਵਾਂ ਨੇ ਕਰ ਲਿਆ ਦੁ-ਖ-ਦ ਕੰਮ, ਪੁਲਿਸ ਵਾਲੇ ਉਤੇ ਲਾਏ, ਜ਼ਲੀਲ ਕਰਨ ਦੇ ਇਲ-ਜ਼ਾਮ

Punjab

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਦੋ ਸਕੇ ਭਰਾਵਾਂ ਨੇ ਬਿਆਸ ਦਰਿਆ ਵਿੱਚ ਛਾ-ਲ ਲਾ ਦਿੱਤੀ ਹੈ। ਦੋਵਾਂ ਭਰਾਵਾਂ ਨੇ ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਇਲਾਕੇ ਗੋਇੰਦਵਾਲ ਸਾਹਿਬ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾ-ਰ ਦਿੱਤੀ। ਪਰਿਵਾਰਕ ਮੈਂਬਰ ਅਤੇ ਪੁਲਿਸ ਪ੍ਰਸ਼ਾਸ਼ਨ ਉਨ੍ਹਾਂ ਦੋਵਾਂ ਦੀ ਭਾਲ ਕਰ ਰਹੇ ਹਨ। ਦੂਜੇ ਪਾਸੇ ਜਲੰਧਰ ਦੇ ਥਾਣਾ ਨੰਬਰ ਇੱਕ ਦੇ ਐੱਸ. ਐੱਚ. ਓ. ਉਤੇ ਉਨ੍ਹਾਂ ਨੂੰ ਜ਼ਲੀਲ ਕਰਨ ਦੇ ਦੋਸ਼ ਲੱਗੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤ-ਕਰਤਾ ਮਾਨਵਦੀਪ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਜ਼ਿਲ੍ਹਾ ਮੋਗਾ ਹਾਲ ਵਿਚ ਜਲੰਧਰ ਰਹਿਣ ਵਾਲੇ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ 14 ਅਗਸਤ ਨੂੰ ਉਸ ਦੇ ਦੋਸਤ ਦੀ ਭੈਣ ਪਰਮਿੰਦਰ ਕੌਰ ਦੇ ਪਤੀ ਅਤੇ ਸਹੁਰੇ ਪਰਿਵਾਰ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 1 ਜਲੰਧਰ ਵਿਚ ਪੰਚਾਇਤ ਨਾਲ ਗਿਆ ਸੀ। ਮਾਨਵਜੀਤ ਸਿੰਘ ਢਿੱਲੋਂ ਅਤੇ ਉਸਦੇ ਦੋ ਦੋਸਤ ਵੀ ਉਸਦੇ ਨਾਲ ਗਏ ਸਨ।

ਮਾਨਵਦੀਪ ਸਿੰਘ ਨੇ ਦੋਸ਼ ਲਾਇਆ ਕਿ ਥਾਣੇ ਜਾਣ ਤੋਂ ਬਾਅਦ ਮਾਨਵਜੀਤ ਸਿੰਘ ਢਿੱਲੋਂ ਨੇ ਐਸ. ਐਚ. ਓ. ਨਵਦੀਪ ਸਿੰਘ ਨਾਲ ਫੋਨ ਉਤੇ ਗੱਲ ਕੀਤੀ ਤਾਂ ਉਸ ਵਲੋਂ ਬਹੁਤ ਹੀ ਬਦਤ-ਮੀਜ਼ੀ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਨੂੰ 16 ਅਗਸਤ ਨੂੰ ਥਾਣੇ ਵਿਚ ਆਉਣ ਦੇ ਲਈ ਕਿਹਾ। 16 ਅਗਸਤ ਨੂੰ ਕਿਸੇ ਹੋਰ ਕੰਮ ਲਈ ਉਹ ਬਾਹਰ ਗਿਆ ਹੋਇਆ ਸੀ, ਤਾਂ ਭਗਵੰਤ ਸਿੰਘ, ਮਾਨਵਜੀਤ ਸਿੰਘ ਢਿੱਲੋਂ, ਉਸ ਦੇ ਦੋਸਤ ਦੀ ਮਾਤਾ ਦਵਿੰਦਰ ਕੌਰ, ਬਲਵਿੰਦਰ ਸਿੰਘ ਦੀ ਪਤਨੀ, ਹੋਰ ਜਾਣ-ਪਛਾਣ ਵਾਲੇ ਤੇ ਰਿਸ਼ਤੇਦਾਰ ਥਾਣੇ ਆਏ।

ਮਾਨਵਦੀਪ ਸਿੰਘ ਦੇ ਦੱਸਣ ਅਨੁਸਾਰ ਉਥੇ ਦੂਜੇ ਪਾਸੇ ਵਾਲਾ ਪੱਖ ਵੀ ਮੌਜੂਦ ਸੀ। ਪੰਚਾਇਤ ਵਿੱਚ ਤੂੰ ਤੂੰ, ਮੈਂ-ਮੈਂ ਦਾ ਬੋਲਬਾਲਾ ਸੀ। ਇਸ ਦੌਰਾਨ ਲੜਕੇ ਵਾਲੇ ਪੱਖ ਨੇ ਉਨ੍ਹਾਂ ਦੀ ਲੜਕੀ ਪਰਮਿੰਦਰ ਕੌਰ ਅਤੇ ਮਾਨਵਜੀਤ ਸਿੰਘ ਢਿੱਲੋਂ ਨਾਲ ਬਦਸਲੂਕੀ ਕੀਤੀ। ਪਰ ਮੌਕੇ ਤੇ ਮੌਜੂਦ ਪੁਲਿਸ ਕਰਮੀਆਂ ਨੇ ਵਿਰੋਧੀ ਧਿਰ ਨੂੰ ਬਾਹਰ ਭੇਜਣ ਦੀ ਬਜਾਏ ਉਨ੍ਹਾਂ ਦੇ ਪਰਿਵਾਰ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ। ਕੁਝ ਸਮੇਂ ਬਾਅਦ ਪੁਲਿਸ ਕਰਮੀ ਮਾਨਵਜੀਤ ਸਿੰਘ ਢਿੱਲੋਂ ਨੂੰ ਐਸ. ਐਚ. ਓ. ਨਵਦੀਪ ਸਿੰਘ ਕੋਲ ਲੈ ਗਏ।

ਮਾਨਵਦੀਪ ਸਿੰਘ ਨੇ ਦੱਸਿਆ ਕਿ ਕੁਝ ਮਿੰਟਾਂ ਬਾਅਦ ਹੀ ਥਾਣੇ ਦੇ ਅੰਦਰੋਂ ਚੀ-ਕ-ਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਦੇਖਿਆ ਕਿ ਪੁਲਿਸ ਕਰਮੀਆਂ ਮਾਨਵਜੀਤ ਸਿੰਘ ਢਿੱਲੋਂ ਨੂੰ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਦੇ ਸਾਹਮਣੇ ਹੀ ਮਾਨਵਜੀਤ ਸਿੰਘ ਦੇ ਥੱਪੜ ਮਾ-ਰ ਦਿੱਤਾ, ਜਿਸ ਕਾਰਨ ਉਸ ਦੀ ਪੱਗ ਉਤਰ ਗਈ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਮਾਨਵਜੀਤ ਸਿੰਘ ਢਿੱਲੋਂ ਨੂੰ ਰਾਤ 8 ਵਜੇ ਦੇ ਕਰੀਬ ਡੀਡੀਆਰ ਦਰਜ ਕਰਵਾ ਕੇ ਲਾਕ-ਅੱਪ ਵਿੱਚ ਬੰਦ ਕਰ ਦਿੱਤਾ ਗਿਆ। ਜਦੋਂ ਮਾਨਵਜੀਤ ਸਿੰਘ ਦੇ ਛੋਟੇ ਭਰਾ ਜਸ਼ਨਬੀਰ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਇਸ ਗੱਲ ਨੂੰ ਦਿਲ ਉਤੇ ਲਾ ਲਿਆ।

ਅਗਲੇ ਦਿਨ ਸ਼ਾਮ ਨੂੰ ਮਾਨਵਜੀਤ ਸਿੰਘ ਢਿੱਲੋਂ ਦੀ ਜ਼ਮਾਨਤ ਹੋ ਗਈ ਅਤੇ ਉਹ ਘਰ ਆ ਗਿਆ। ਉਸ ਦਿਨ ਜਸ਼ਨਬੀਰ ਸਿੰਘ ਬਿਨਾਂ ਦੱਸੇ ਘਰੋਂ ਚਲਾ ਗਿਆ। ਮਾਨਵਜੀਤ ਸਿੰਘ ਨੇ ਆਪਣੇ ਫੋਨ ਤੋਂ ਜਸ਼ਨਬੀਰ ਸਿੰਘ ਨੂੰ ਫੋਨ ਕੀਤਾ ਉਸ ਨੇ ਫੋਨ ਚੁੱਕਿਆ, ਜਸ਼ਨਬੀਰ ਨੇ ਕਿਹਾ ਕਿ ਐਸ. ਐਚ. ਓ. ਨੇ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਉਠਾਇਆ ਹੈ। ਮੈਂ ਮਨ ਕਰ ਰਿਹਾ ਹੈ ਕਿ ਮੈਂ ਨਦੀ ਵਿੱਚ ਛਾ-ਲ ਮਾਰ ਕੇ ਮ-ਰ ਜਾਵਾਂ। ਫੋਨ ਉਤੇ ਗੱਲ ਕਰਦੇ ਹੋਏ ਮਾਨਵਜੀਤ ਵੀ ਬਿਆਸ ਦਰਿਆ ਉਤੇ ਬਣੇ ਗੋਇੰਦਵਾਲ ਸਾਹਿਬ ਵਾਲੇ ਪੁਲ ਉਤੇ ਪਹੁੰਚ ਗਿਆ। ਇੱਥੋਂ ਦੋਵਾਂ ਨੇ ਦਰਿਆ ਵਿੱਚ ਛਾ-ਲ ਮਾ-ਰ ਦਿੱਤੀ।

ਪੁਲਿਸ ਅਧਿਕਾਰੀ ਨੇ ਦੋਸ਼ਾਂ ਨੂੰ ਨਕਾਰਿਆ

ਉਪਰੋਕਤ ਘ-ਟ-ਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਾਨਵਜੀਤ ਸਿੰਘ ਅਤੇ ਜਸ਼ਨਬੀਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਉਸ ਉਤੇ ਤਸ਼ੱ-ਦਦ ਕਰਨ ਵਾਲੇ ਐੱਸ. ਐੱਚ. ਓ. ਅਤੇ ਪੁਲਿਸ ਕਰਮੀਆਂ ਅਤੇ ਦੋਸ਼ੀ ਲੜਕੇ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਦੂਜੇ ਪਾਸੇ ਐੱਸ. ਐੱਚ. ਓ. ਨਵਦੀਪ ਸਿੰਘ ਨੇ ਕਿਹਾ ਕਿ ਪੁਲਿਸ ਉਤੇ ਲਾਏ ਗਏ ਦੋਸ਼ ਬੇਬੁਨਿਆਦ ਹਨ। ਮਾਨਵਜੀਤ ਸਿੰਘ ਨੇ ਪੰਚਾਇਤ ਦੌਰਾਨ ਲੇਡੀ ਕਾਂਸਟੇਬਲ ਜਗਜੀਤ ਕੌਰ ਨਾਲ ਦੁਰਵਿਵਹਾਰ ਕੀਤਾ ਸੀ। ਇਸ ਤੋਂ ਬਾਅਦ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ਉਤੇ ਕਾਰਵਾਈ ਕੀਤੀ ਗਈ। ਉਨ੍ਹਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਮਾਨਵਜੀਤ ਸਿੰਘ ਦੇ ਨਾਲ ਆਏ ਲੋਕਾਂ ਨੇ ਉਸ ਨੂੰ ਕਿਤੇ ਨਾ ਕਿਤੇ ਉਕਸਾਇਆ ਹੋਵੇਗਾ, ਜਿਸ ਕਾਰਨ ਉਸ ਨੇ ਇਹ ਕ-ਦ-ਮ ਚੁੱਕਿਆ ਹੈ। ਉਹ ਜਿਨ੍ਹਾਂ ਦੇ ਨਾਲ ਸੀ, ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾਵੇ।

ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਲਿਖਤੀ ਸ਼ਿਕਾਇਤ ਮਿਲੀ ਹੈ, ਜਿਸ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਵਾਂ ਨੌਜਵਾਨਾਂ ਦੀ ਦਰਿਆ ਬਿਆਸ ਵਿਚ ਭਾਲ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *