ਸਹੁਰੇ ਪਰਿਵਾਰ ਵਲੋਂ ਦੁਖੀ ਕਰਨ ਬਾਰੇ, ਲੜਕੀ ਨੇ ਫੋਨ ਕਰਕੇ, ਪੇਕੇ ਘਰ ਦੱਸਿਆ, ਜਦੋਂ ਨੂੰ ਮਾਪੇ ਉਥੇ ਪਹੁੰਚੇ ਤਾਂ ਮਿਲੀ ਦੇਹ

Punjab

ਪੰਜਾਬ ਵਿਚ ਮੁਕਤਸਰ ਦੇ ਹਲਕਾ ਮਲੋਟ ਅੰਦਰ ਪੈਂਦੇ ਪਿੰਡ ਔਲਖ ਵਿੱਚ ਦਾ-ਜ ਦੀ ਖਾਤਿਰ ਇੱਕ ਵਿਆਹੀ ਲੜਕੀ ਦਾ ਉਸ ਦੇ ਸਹੁਰਿਆਂ ਵੱਲੋਂ ਕ-ਤ-ਲ ਕਰ ਦਿੱਤਾ ਗਿਆ। ਜਿਸ ਦੇ ਸਬੰਧ ਵਿੱਚ ਥਾਣਾ ਮਲੋਟ ਸਦਰ ਦੀ ਪੁਲਿਸ ਨੇ ਪਤੀ, ਸੱਸ ਅਤੇ ਸਹੁਰੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪਰਿਵਾਰ ਨੇ ਲਾਏ ਦੋਸ਼, ਦਾ-ਜ ਲਈ ਕਰਦੇ ਸੀ ਦੁਖੀ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਵਾਸੀ ਪਿੰਡ ਭਗਤੂਆਣਾ ਨੇ ਦੱਸਿਆ ਕਿ ਉਸ ਦੀ ਭੈਣ ਰਮਨਦੀਪ ਕੌਰ ਦਾ ਵਿਆਹ 9 ਫਰਵਰੀ 2023 ਨੂੰ ਰਣਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਔਲਖ ਦੇ ਨਾਲ ਹੋਇਆ ਸੀ। ਵਿਆਹ ਵਿੱਚ ਉਨ੍ਹਾਂ ਨੇ ਕਾਰ ਸਮੇਤ ਦਾਜ ਦਾ ਕਾਫੀ ਸਾਮਾਨ ਦਿੱਤਾ ਸੀ। ਪਰ ਕੁਝ ਦਿਨਾਂ ਬਾਅਦ ਹੀ ਸਹੁਰੇ ਪਰਿਵਾਰ ਨੇ ਰਮਨਦੀਪ ਕੌਰ ਨੂੰ ਹੋਰ ਦਾ-ਜ ਲਈ ਦੁਖੀ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਫਿਰ ਵੀ ਰਿਸ਼ਤਾ ਬਚਾਉਣ ਦੇ ਲਈ ਮੰਗਾਂ ਪੂਰੀਆਂ ਕਰਦਾ ਰਿਹਾ।

ਕੁੱਟ-ਮਾਰ ਦੇ ਇਲ-ਜ਼ਾਮ

ਕੱਲ੍ਹ ਵੀ ਰਮਨਦੀਪ ਕੌਰ ਦੀ ਉਸ ਦੇ ਸਹੁਰਿਆਂ ਵੱਲੋਂ ਕੁੱਟ-ਮਾਰ ਕੀਤੀ ਗਈ ਸੀ। ਰਮਨਦੀਪ ਕੌਰ ਵਲੋਂ ਇਸ ਬਾਰੇ ਸਾਰੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਗਈ ਸੀ। ਕੁਝ ਸਮੇਂ ਬਾਅਦ ਜਦੋਂ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਜਦੋਂ ਪਰਿਵਾਰ ਰਮਨਦੀਪ ਕੌਰ ਨੂੰ ਦੇਖਣ ਸਹੁਰੇ ਘਰ ਪਹੁੰਚਿਆ ਤਾਂ ਉਸ ਦਾ ਕ-ਤ-ਲ ਕਰ ਦਿੱਤਾ ਗਿਆ ਸੀ। ਰਮਨਦੀਪ ਦੀ ਪਿੱਠ ਉਤੇ ਕੁੱਟ-ਮਾਰ ਦੇ ਨਿਸ਼ਾਨ ਪਏ ਹੋਏ ਸਨ।

ਦਾ-ਜ ਲਈ ਕ-ਤ-ਲ ਦਾ ਕੇਸ ਹੋਇਆ ਦਰਜ

ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਕ-ਤ-ਲ ਕੀਤਾ ਗਿਆ ਹੈ। ਜਿਸ ਲਈ ਉਸ ਦਾ ਪਤੀ ਰਣਜੀਤ ਸਿੰਘ, ਸਹੁਰਾ ਸੁੱਚਾ ਸਿੰਘ ਅਤੇ ਸੱਸ ਕੁਲਦੀਪ ਕੌਰ ਜ਼ਿੰਮੇਵਾਰ ਹਨ। ਇਸ ਮਾਮਲੇ ਸਬੰਧੀ ਥਾਣਾ ਸਦਰ ਮਲੋਟ ਦੇ ਮੁੱਖ ਅਫਸਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਮਨਦੀਪ ਸਿੰਘ ਦੇ ਬਿਆਨਾਂ ਉਤੇ ਤਿੰਨਾਂ ਖ਼ਿਲਾਫ਼ 304-ਬੀ (ਦਾਜ ਦੇ ਕਾਰਨ ਮੌਤ) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

Leave a Reply

Your email address will not be published. Required fields are marked *