ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਜਲੰਧਰ ਤੋਂ ਪਠਾਨਕੋਟ ਕੌਮੀ ਮਾਰਗ ਦੇ ਉਤੇ ਪੈਂਦੇ ਪਿੰਡ ਨੂਰਪੁਰ ਹਾਈਵੇਅ ਉਤੇ ਇਕ ਦੁ-ਖ-ਦ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿੱਚ ਇੱਕ ਫੌਜੀ ਦੀ ਮੌ-ਤ ਹੋ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਕਸੂਦਾਂ ਦੇ ਸਬ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਹੈ ਕਿ ਪਠਾਨਕੋਟ ਵਿੱਚ 14 ਸਿੱਖ- ਲਾਈ ਰੈਜੀਮੈਂਟ ਵਿਚ ਸੂਬੇਦਾਰ ਦੇ ਅਹੁਦੇ ਵਜੋਂ ਤਾਇਨਾਤ ਪਰਗਟ ਸਿੰਘ ਉਮਰ 45 ਸਾਲ ਪੁੱਤਰ ਮੇਲਾ ਸਿੰਘ ਵਾਸੀ ਸਿਆੜ, ਥਾਣਾ ਮਲੌਦ, ਜ਼ਿਲ੍ਹਾ ਲੁਧਿਆਣਾ ਛੁੱਟੀ ਲੈ ਕੇ ਆਪਣੀ ਕਾਰ ਵਿੱਚ ਸਵਾਰ ਹੋ ਕੇ ਘਰ ਜਾ ਰਿਹਾ ਸੀ।
ਜਦੋਂ ਉਸ ਦੀ ਕਾਰ ਨੂਰਪੁਰ ਨੇੜੇ ਮਹਿੰਦਰਾ ਏਜੰਸੀ ਦੇ ਸਾਹਮਣੇ ਪਹੁੰਚੀ ਤਾਂ ਸੜਕ ਉਤੇ ਖੜ੍ਹੇ ਇਕ ਟਿੱਪਰ ਨਾਲ ਉਸ ਦੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਟੱਕਰ ਇੰਨੀ ਜ਼ਬਰ-ਦਸਤ ਸੀ ਕਿ ਆਵਾਜ਼ ਸੁਣ ਕੇ ਰਾਹ ਜਾਂਦੇ ਰਾਹਗੀਰ ਇਕਦਮ ਰੁਕ ਗਏ। ਰਾਹਗੀਰਾਂ ਵਲੋਂ ਹਾਦਸੇ ਵਿੱਚ ਜ਼ਖ਼ਮੀ ਹੋਏ ਪਰਗਟ ਸਿੰਘ ਨੂੰ ਇਲਾਜ ਦੇ ਲਈ ਇਕ ਨਿੱਜੀ ਹਸਪਤਾਲ ਵਿਚ ਪਹੁੰਚਦਾ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਐਸ. ਆਈ. ਕੁਲਬੀਰ ਸਿੰਘ ਨੇ ਦੱਸਿਆ ਕਿ ਟਿੱਪਰ ਡਰਾਈਵਰ ਮੁਰੰਮਤ ਦੇ ਲਈ ਗੱਡੀ ਮਹਿੰਦਰਾ ਏਜੰਸੀ ਨੂੰ ਸੌਂਪ ਕੇ ਗਿਆ ਂਸੀ ਅਤੇ ਏਜੰਸੀ ਦੇ ਕਰਮਚਾਰੀਆਂ ਨੇ ਅਣਗਹਿਲੀ ਕਾਰਨ ਟਿੱਪਰ ਨੂੰ ਸੜਕ ਦੇ ਕਿਨਾਰੇ ਹੀ ਖੜ੍ਹਾ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਏਜੰਸੀ ਦੇ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਿਆ ਗਿਆ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਦੇਹ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗੀ।