ਭਾਰਤੀ ਫੌਜ ਨਾਲ ਸਬੰਧਤ ਬਹੁਤ ਹੀ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਲੱਦਾਖ ਦੇ ਲੇਹ ਜ਼ਿਲੇ ਵਿਚ ਸ਼ਨੀਵਾਰ ਨੂੰ ਹੋਏ ਇਕ ਵੱ-ਡੇ ਹਾਦਸੇ ਵਿਚ ਫੌਜ ਦੇ 9 ਜਵਾਨ ਸ਼ਹੀਦ ਹੋ ਗਏ। ਅਸਲ ਵਿਚ ਫੌਜ ਦੀ ਇਕ ਗੱਡੀ ਸੜਕ ਤੋਂ ਤਿਲਕ ਕੇ ਡੂੰਘੀ ਖੱਡ ਵਿਚ ਜਾ ਡਿੱ-ਗੀ। ਇਸ ਹਾਦਸੇ ਵਿਚ 9 ਜਵਾਨਾਂ ਦੀਆਂ ਜਾ-ਨਾਂ ਚਲੀਆਂ ਗਈਆਂ।
ਇਨ੍ਹਾਂ ਸ਼ਹੀਦ ਜਵਾਨਾਂ ਵਿਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਰਮੇਸ਼ ਲਾਲ ਨੇ ਵੀ ਇਸ ਹਾਦਸੇ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਰਮੇਸ਼ ਲਾਲ ਰੈੱਡ ਆਰਮੀ ਵਿੱਚ ਜੇਸੀਓ ਦੇ ਅਹੁਦੇ ਉਤੇ ਤਾਇਨਾਤ ਸਨ। ਉਹ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸੜੀ ਦੇ ਰਹਿਣ ਵਾਲੇ ਸਨ। 41 ਸਾਲਾ ਰਮੇਸ਼ ਲਾਲ ਪਿਛਲੇ 24 ਸਾਲਾਂ ਤੋਂ ਫੌਜ ਵਿੱਚ ਸੇਵਾ ਨਿਭਾ ਰਹੇ ਸਨ। ਇਸ ਹਾਦਸੇ ਦੀ ਖ਼ਬਰ ਮਿਲਦੇ ਸਾਰ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਰਮੇਸ਼ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਲੱਦਾਖ ਦੇ ਨਯੋਮਾ ਦੇ ਕਿਆਰੀ ਨੇੜੇ ਸ਼ਨੀਵਾਰ ਦੀ ਸ਼ਾਮ ਨੂੰ ਵਾਪਰਿਆ। ਇਸ ਹਾਦਸੇ ਵਿੱਚ ਸ਼ਹੀਦ ਹੋਏ ਜਵਾਨਾਂ ਵਿੱਚ ਅੱਠ ਜਵਾਨ ਅਤੇ ਇੱਕ ਜੇਸੀਓ (ਜੂਨੀਅਰ ਕਮਿਸ਼ਨਡ ਅਫਸਰ) ਸ਼ਾਮਲ ਹਨ।
ਭਾਰਤੀ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਅਸ਼ੋਕ ਲੇਲੈਂਡ ਸਟਾਲੀਅਨ (ਏ.ਐੱਲ.ਐੱਸ.) ਵਾਹਨ ਲੇਹ ਤੋਂ ਨਯੋਮਾ ਜਾ ਰਿਹਾ ਸੀ। ਸ਼ਾਮ ਨੂੰ 5:45 ਤੋਂ 6:00 ਵਜੇ ਦੇ ਕਰੀਬ ਇਹ ਕਿਆਰੀ ਤੋਂ ਸੱਤ ਕਿਲੋਮੀਟਰ ਪਹਿਲਾਂ ਘਾਟੀ ਵਿੱਚ ਤਿਲਕ ਗਿਆ। ਇਸ ਗੱਡੀ ਵਿੱਚ 10 ਜਵਾਨ ਸਵਾਰ ਸਨ। ਇਨ੍ਹਾਂ ਵਿੱਚੋਂ ਨੌਂ ਜਵਾਨ ਸ਼ਹੀਦੀ ਪਾ ਗਏ। ਉੱਥੇ ਹੀ ਇੱਕ ਜਵਾਨ ਜ਼ਖਮੀ ਹੋ ਗਿਆ ਹੈ।