24 ਸਾਲ ਦੇ ਨੌਜਵਾਨ ਪੁੱਤਰ ਨੇ ਸ਼ੱ-ਕੀ ਹਾਲ ਵਿਚ ਤਿਆਗੇ ਪ੍ਰਾਣ, ਅਲੱਗ ਰਹਿ ਰਹੇ, ਪਿਓ ਨੇ, ਮਾਂ ਉਤੇ ਲਾਏ ਗੰਭੀਰ ਇਲ-ਜ਼ਾਮ

Punjab

ਪੰਜਾਬ ਵਿਚ ਜਿਲ੍ਹਾ ਪਟਿਆਲਾ ਦੇ ਅਨਾਜ ਮੰਡੀ ਥਾਣੇ ਦੇ ਏਰੀਏ ਅੰਦਰ ਪੈਂਦੇ ਗੁਰੂ ਨਾਨਕ ਨਗਰ ਵਿੱਚ ਇੱਕ 24 ਸਾਲ ਉਮਰ ਦੇ ਨੌਜਵਾਨ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ। ਇਸ ਘ-ਟ-ਨਾ ਤੋਂ ਬਾਅਦ ਥਾਣਾ ਸਦਰ ਪੁੱਜੇ ਮ੍ਰਿਤਕ ਦੇ ਪਿਤਾ ਇੰਦਰਪ੍ਰੀਤ ਸਿੰਘ ਵਲੋਂ ਦੋਸ਼ ਲਾਇਆ ਗਿਆ ਹੈ ਕਿ ਉਸ ਦੀ ਪਤਨੀ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਦੇ ਲੜਕੇ ਗਗਨਦੀਪ ਸਿੰਘ ਦਾ ਕ-ਤ-ਲ ਕਰ ਦਿੱਤਾ ਹੈ।

ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਇਤਰਾਜ਼ਯੋਗ ਹਾਲ ਦੇ ਵਿੱਚ ਦੇਖਿਆ ਸੀ। ਉਸ ਤੋਂ ਬਾਅਦ ਪਤਨੀ ਵੱਲੋਂ ਆਪਣੇ ਦੋਸਤ ਨਾਲ ਮਿਲ ਕੇ ਉਸ ਦੀ ਬਾਂਹ ਤੋੜ ਦਿੱਤੀ ਸੀ ਉਦੋਂ ਤੋਂ ਉਹ ਵੱਖਰਾ ਰਹਿ ਰਿਹਾ ਹੈ।

ਪਿਤਾ ਨੇ ਕੁੱਟ-ਮਾਰ ਹੋਣ ਦਾ ਲਾਇਆ ਦੋਸ਼

ਪਿਤਾ ਨੇ ਕਿਹਾ ਕਿ ਹੁਣ ਨੌਜਵਾਨ ਪੁੱਤਰ ਦੀ ਮੌ-ਤ ਹੋ ਗਈ ਹੈ, ਉਨ੍ਹਾਂ ਨੂੰ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪੁੱਤਰ ਸ਼ਨੀਵਾਰ ਰਾਤ ਨੂੰ 10:30 ਵਜੇ ਵਾਪਸ ਆਇਆ ਸੀ। ਜਦੋਂ ਗਗਨਦੀਪ ਸਿੰਘ ਨੇ ਆਪਣੀ ਮਾਂ ਨੂੰ ਉਕਤ ਦੋਸਤ ਨਾਲ ਦੇਖਿਆ ਤਾਂ ਦੋਵਾਂ ਵਿਚਾਲੇ ਤਕ-ਰਾਰ ਹੋ ਗਿਆ। ਜਿਸ ਵਿੱਚ ਪੁੱਤਰ ਦੀ ਮੌ-ਤ ਹੋ ਗਈ ਹੈ। ਹਾਲਾਂਕਿ ਦੋਸ਼ ਲਗਾਉਣ ਵਾਲੇ ਵਿਅਕਤੀ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਦੀ ਮੌ-ਤ ਬੁਖਾਰ ਕਾਰਨ ਹੋਈ ਹੈ।

ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਬੇਟਾ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਜਿੰਮ ਗਿਆ ਸੀ, ਜਿਸ ਤੋਂ ਬਾਅਦ ਉਹ ਕਿਸੇ ਕੰਮ ਲਈ ਚਲਾ ਗਿਆ ਅਤੇ ਰਾਤ ਨੂੰ ਘਰ ਪਰਤਿਆ ਸੀ। ਗੁਆਂਢ ਵਿਚ ਰਹਿਣ ਵਾਲੇ ਚਸ਼ਮ-ਦੀਦਾਂ ਨੇ ਦੱਸਿਆ ਕਿ ਦੇਰ ਰਾਤ ਘਰ ਵਿਚ ਹੰਗਾਮਾ ਹੋਇਆ ਅਤੇ ਬੇਟੇ ਨਾਲ ਕੁੱਟ-ਮਾਰ ਕੀਤੀ ਗਈ। ਅਜਿਹੇ ਵਿਚ ਬੁਖਾਰ ਕਾਰਨ ਬੇਟੇ ਦੀ ਮੌ-ਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋਵੇਗਾ ਖੁਲਾਸਾ:- ਐਸ. ਐਚ. ਓ.

ਇਸ ਮਾਮਲੇ ਸਬੰਧੀ ਥਾਣਾ ਅਨਾਜ ਮੰਡੀ ਦੇ ਐਸ. ਐਚ. ਓ. ਅਮਨਦੀਪ ਸਿੰਘ ਬਰਾੜ ਨੇ ਕਿਹਾ ਹੈ ਕਿ ਗਗਨਦੀਪ ਸਿੰਘ ਦੀ ਮੌ-ਤ ਤੋਂ ਬਾਅਦ ਵੱਖ ਰਹਿ ਰਹੇ ਪਿਤਾ ਨੇ ਗੰਭੀਰ ਦੋਸ਼ ਲਾਏ ਹਨ। ਮੌਕੇ ਉਤੇ ਜਾਂਚ ਵਿਚ ਕੋਈ ਸੁਰਾਗ ਨਹੀਂ ਮਿਲਿਆ, ਇਸ ਲਈ ਡਾਕਟਰਾਂ ਦੇ ਬੋਰਡ ਵੱਲੋਂ ਪੋਸਟ ਮਾਰਟਮ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *