ਹਰਿਆਣਾ ਦੇ ਕਰਨਾਲ ਅੰਦਰ ਪੈਂਦੇ ਪਿੰਡ ਰਾਹੜਾ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਰਾਣਾ ਬੰਦੂਕ ਦੀ ਜਾਂਚ ਕਰ ਰਿਹਾ ਸੀ। ਇਸੇ ਦੌਰਾਨ ਅਚਾਨਕ ਟਰਿੱਗਰ ਦਬਾ ਦਿੱਤਾ ਗਿਆ, ਗੋ-ਲੀ ਉਸ ਦੇ ਜਾ ਲੱਗੀ ਅਤੇ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਘ-ਟ-ਨਾ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਪਰਿਵਾਰ ਨੇ ਆਪਣੀ ਬੱਚਤ ਅਤੇ ਰਿਸ਼ਤੇਦਾਰਾਂ ਤੋਂ 40 ਲੱਖ ਰੁਪਏ ਉਧਾਰ ਲੈ ਕੇ ਆਪਣੇ ਬੇਟੇ ਨੂੰ ਅਮਰੀਕਾ ਭੇਜਿਆ ਸੀ। ਉਹ 4 ਮਹੀਨਿਆਂ ਵਿਚ ਜੰਗਲਾਂ ਰਾਹੀਂ ਜਾ ਕੇ ਅਮਰੀਕਾ ਦਾਖਲ ਹੋਇਆ ਸੀ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਪ੍ਰਵੀਨ ਰਾਣਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪੰਕਜ ਨੇ ਅਮਰੀਕਾ ਤੋਂ ਪੈਸੇ ਭੇਜਣੇ ਸ਼ੁਰੂ ਕੀਤੇ ਸਨ ਤਾਂ ਜੋ ਜਿਨ੍ਹਾਂ ਲੋਕਾਂ ਤੋਂ ਉਸ ਨੇ ਕਰਜ਼ਾ ਲਿਆ ਸੀ, ਉਨ੍ਹਾਂ ਨੂੰ ਮੋੜਿਆ ਜਾ ਸਕੇ ਪਰ ਪੰਕਜ ਦੀ ਮੌ-ਤ ਤੋਂ ਬਾਅਦ ਪਰਿਵਾਰ ਨੂੰ ਤੀਹਰੀ ਮਾਰ ਪੈ ਗਈ ਹੈ। ਕਰਜ਼ਾ ਵੀ ਖੜਾ ਰਹਿ ਗਿਆ, ਪੈਸੇ ਵੀ ਚਲੇ ਗਏ ਤੇ ਪੰਕਜ ਵੀ ਦੁਨੀਆਂ ਵਿਚ ਨਹੀਂ ਰਿਹਾ। ਹਾਲ ਦੀ ਘੜੀ ਪਰਿਵਾਰ ਮੁਸ਼ਕਿਲ ਦੇ ਦੌਰ ਵਿਚੋਂ ਲੰਘ ਰਿਹਾ ਸੀ।
ਭਰਾ ਨੇ ਕਿਹਾ- ਮ੍ਰਿਤਕ ਦੇਹ ਨੂੰ ਭਾਰਤ ਲਿਆਉਣਾ ਮੁਸ਼ਕਲ
ਅੱਗੇ ਭਰਾ ਨੇ ਦੱਸਿਆ ਕਿ ਪੰਕਜ ਦੀ ਦੇਹ ਨੂੰ ਅਮਰੀਕਾ ਤੋਂ ਭਾਰਤ ਲਿਆਉਣਾ ਬਹੁਤ ਮੁਸ਼ਕਲ ਹੈ। ਜਿਸ ਲਈ ਸਰਕਾਰ ਅਤੇ ਪ੍ਰਸ਼ਾਸਨ ਦੇ ਸਹਿਯੋਗ ਦੀ ਲੋੜ ਹੈ। ਦੂਜੇ ਪਾਸੇ ਮ੍ਰਿਤਕ ਦੇਹ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਲਈ ਲੱਖਾਂ ਰੁਪਏ ਦਾ ਖਰਚਾ ਚੁੱਕਣਾ ਪੈਂਦਾ ਹੈ ਪਰ ਪਰਿਵਾਰ ਦੇ ਹਾਲਾਤ ਅਜਿਹੇ ਨਹੀਂ ਹਨ ਕਿ ਉਹ ਇਹ ਖਰਚਾ ਕਰ ਸਕਣ। ਉਸ ਨੇ ਐਨ. ਆਰ. ਆਈ. ਨੌਜਵਾਨਾਂ ਅਤੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।