ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਖੰਨਾ ਵਿੱਚ ਮੰਗਲਵਾਰ ਦੇਰ ਰਾਤ ਨੂੰ ਇੱਕ ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਗੱਡੀ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌ-ਤ ਹੋ ਗਈ। ਇਸ ਦੇ ਨਾਲ ਹੀ ਟੱਕਰ ਹੋਣ ਤੋਂ ਬਾਅਦ ਪਿਕਅੱਪ ਗੱਡੀ ਵੀ ਪਲਟ ਗਈ, ਜਿਸ ਕਾਰਨ ਡਰਾਈਵਰ ਨੂੰ ਵੀ ਸੱਟਾਂ ਲੱਗ ਗਈਆਂ। ਪਿਕਅੱਪ ਵਿਚ ਸ਼-ਰਾ-ਬ ਦੀ ਬੋਤਲ ਮਿਲੀ ਸੀ, ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਸ਼-ਰਾ-ਬ ਪੀਤੀ ਹੋਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਟਕਰਾ-ਉਣ ਤੋਂ ਬਾਅਦ ਬੇਕਾਬੂ ਹੋਈ ਪਿਕਅੱਪ ਪਲਟੀ
ਇਸ ਹਾਦਸੇ ਵਿਚ ਮ੍ਰਿਤਕ ਨੌਜਵਾਨ ਦੀ ਪਹਿਚਾਣ ਸਾਹਿਲ ਉਮਰ 24 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕ-ਲੌਤਾ ਭਰਾ ਸੀ। ਸਾਹਿਲ ਆਪਣੇ ਮੋਟਰਸਾਈਕਲ ਉਤੇ ਘਰ ਜਾ ਰਿਹਾ ਸੀ। ਉਸ ਦੇ ਪਿੱਛੇ ਵੱਖਰੇ ਮੋਟਰਸਾਇਕਲ ਉਤੇ ਇਕ ਹੋਰ ਨੌਜਵਾਨ ਗਗਨਦੀਪ ਵੀ ਜਾ ਰਿਹਾ ਸੀ। ਉਸ ਨੇ ਦੇਖਿਆ ਕਿ ਇਕ ਤੇਜ਼ ਸਪੀਡ ਮਹਿੰਦਰਾ ਪਿਕਅੱਪ ਨੇ ਗਲਤ ਸਾਈਡ ਤੋਂ ਆ ਕੇ ਸਾਹਿਲ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜ਼ਿਆਦਾ ਸਪੀਡ ਕਾਰਨ ਡਰਾਈਵਰ ਨੇ ਪਿਕਅਪ ਗੱਡੀ ਉਤੋਂ ਕੰਟਰੋਲ ਗੁਆ ਦਿੱਤਾ ਅਤੇ ਗੱਡੀ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਪਲਟ ਗਈ।
ਮਲੇਰਕੋਟਲਾ ਰੋਡ ਉਤੇ ਚੀਮਾ ਚੌਕ ਨੇੜੇ ਹੋਇਆ ਹਾਦਸਾ
ਇਸ ਹਾਦਸੇ ਵਿਚ ਪਿਕਅੱਪ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਇਹ ਹਾਦਸਾ ਖੰਨਾ ਮਲੇਰਕੋਟਲਾ ਰੋਡ ਉਤੇ ਚੀਮਾ ਚੌਕ ਦੇ ਨੇੜੇ ਵਾਪਰਿਆ ਹੈ। ਗਗਨਦੀਪ ਸਿੰਘ ਨੇ ਬਾਈਕ ਸਵਾਰ ਸਾਹਿਲ ਨੂੰ ਸੰਭਾਲਿਆ। ਅੱਧੀ ਰਾਤ ਦਾ ਸਮਾਂ ਹੋਣ ਕਰਕੇ ਸੜਕ ਉਤੇ ਆਵਾਜਾਈ ਘੱਟ ਸੀ। ਗਗਨਦੀਪ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਸਾਹਿਲ ਨੂੰ ਐਂਬੂਲੈਂਸ ਵਿਚ ਸਿਵਲ ਹਸਪਤਾਲ ਪਹੁੰਚਾਇਆ।
ਸੈਮਸੰਗ ਕੰਪਨੀ ਵਿਚ ਪ੍ਰਮੋਟਰ ਸੀ, ਮ੍ਰਿਤਕ ਸਾਹਿਲ
ਇਸ ਮਾਮਲੇ ਸਬੰਧੀ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਸਾਹਿਲ ਦਾ ਹਾਲ ਕਾਫੀ ਨਾਜ਼ੁਕ ਸੀ, ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਬਲੱਡ ਵਹਿਣੋ ਰੋਕਿਆ ਗਿਆ ਅਤੇ ਫਿਰ ਉਸ ਨੂੰ ਉੱਚ ਕੇਂਦਰ ਰੈਫਰ ਕਰ ਦਿੱਤਾ ਗਿਆ। ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਸਾਹਿਲ ਦੇ ਪਰਿਵਾਰ ਵਿਚ ਸਾਹਿਲ ਦੀ ਮਾਂ ਅਤੇ 2 ਭੈਣਾਂ ਹਨ। ਪਿਤਾ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਹੈ। ਸਾਹਿਲ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ। ਸੈਮਸੰਗ ਕੰਪਨੀ ਵਿਚ ਪ੍ਰਮੋਟਰ ਦਾ ਕੰਮ ਕਰਦਾ ਸੀ।
ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ, ਮ੍ਰਿਤਕ
ਦੱਸਿਆ ਜਾ ਰਿਹਾ ਹੈ ਕਿ ਸਾਹਿਲ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਮੰਗਲਵਾਰ ਰਾਤ ਨੂੰ ਦੋਸਤਾਂ ਨਾਲ ਪਾਰਟੀ ਉਤੇ ਗਿਆ ਸੀ। ਉਹ ਦੇਰ ਰਾਤ ਨੂੰ ਖੰਨੇ ਤੋਂ ਆਪਣੇ ਮੋਟਰਸਾਈਕਲ ਉਤੇ ਸਵਾਰ ਹੋਕੇ ਘਰ ਜਾ ਰਿਹਾ ਸੀ। ਰਸਤੇ ਵਿਚ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ।