ਪੰਜਾਬ ਸੂਬੇ ਦੇ ਖੰਨਾ ਵਿਚ ਮਲੇਰਕੋਟਲਾ ਰੋਡ ਉਤੇ ਹੋਏ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਕਿਸਾਨ ਦੀ ਮੌ-ਤ ਹੋ ਗਈ। ਜੁਗਾੜੂ ਰਿਕਸ਼ੇ ਨਾਲ ਟਕਰਾ ਜਾਣ ਤੋਂ ਬਾਅਦ ਕਿਸਾਨ ਨੇ ਪ੍ਰਾਣ ਤਿਆਗ ਦਿੱਤੇ। ਇਸ ਹਾਦਸੇ ਤੋਂ ਬਾਅਦ ਦੋਸ਼ੀ ਆਪਣੀ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਹਿਚਾਣ ਅਕਬਰ ਅਲੀ ਉਮਰ 24 ਸਾਲ ਵਾਸੀ ਅਲੂਣਾ ਤੋਲਾ ਦੇ ਰੂਪ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਕਬਰ ਅਲੀ ਦਾ ਰਿਸ਼ਤੇਦਾਰ ਸਿਵਲ ਹਸਪਤਾਲ ਖੰਨਾ ਵਿੱਚ ਦਾਖਲ ਹੈ। ਅਕਬਰ ਅਲੀ ਆਪਣੇ ਰਿਸ਼ਤੇਦਾਰ ਦਾ ਹਾਲ ਚਾਲ ਜਾਨਣ ਤੋਂ ਬਾਅਦ ਮੋਟਰਸਾਈਕਲ ਉਤੇ ਸਵਾਰ ਹੋਕੇ ਪਿੰਡ ਪਰਤ ਰਿਹਾ ਸੀ। ਪਿੰਡ ਰਸੂਲੜਾ ਮਾਜਰੀ ਨੇੜੇ ਇਕ ਜੁਗਾੜੂ ਰਿਕਸ਼ਾ ਡਰਾਈਵਰ ਨੇ ਬਿਨਾਂ ਕੋਈ ਸੰਕੇਤ ਦਿੱਤੇ ਅਤੇ ਅੱਗੇ-ਪਿੱਛੇ ਦੇਖੇ ਤੋਂ ਬਿਨਾਂ ਰਿਕਸ਼ੇ ਨੂੰ ਇਕਦਮ ਮੋੜ ਦਿੱਤਾ। ਜਿਸ ਕਾਰਨ ਅਕਬਰ ਅਲੀ ਦਾ ਮੋਟਰਸਾਈਕਲ ਰਿਕਸ਼ੇ ਨਾਲ ਟਕਰਾ ਗਿਆ ਅਤੇ ਅਕਬਰ ਸੜਕ ਉਤੇ ਡਿੱਗ ਪਿਆ।
ਪੁਲਿਸ ਵਾਲਾ ਲੈ ਕੇ ਗਿਆ ਹਸਪਤਾਲ
ਉਸ ਦੇ ਸਿਰ ਉੱਤੇ ਗੰਭੀਰ ਸੱਟਾਂ ਲੱਗੀਆਂ। ਹਾਦਸੇ ਵਾਲੀ ਥਾਂ ਤੋਂ ਇਕ ਪੁਲਿਸ ਕਰਮੀ ਜਾ ਰਿਹਾ ਸੀ, ਜਿਸ ਨੇ ਅਕਬਰ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਪਰ ਉਦੋਂ ਤੱਕ ਅਕਬਰ ਦੀ ਮੌ-ਤ ਹੋ ਚੁੱਕੀ ਸੀ। ਅਕਬਰ ਆਪਣੇ ਪਿਤਾ ਨਾਲ ਖੇਤੀਬਾੜੀ ਕਰਦਾ ਸੀ। ਸਦਰ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੱਡੇ ਭਰਾ ਨੂੰ ਕੈਨੇਡਾ ਭੇਜਣ ਦੀ ਕਰ ਰਹੇ ਸੀ ਤਿਆਰੀ
ਕੁਝ ਸਮਾਂ ਪਹਿਲਾਂ ਅਕਬਰ ਦੇ ਵੱਡੇ ਭਰਾ ਦਾ ਵਿਆਹ ਹੋਇਆ ਸੀ। ਉਸ ਦੀ ਭਾਬੀ ਕੈਨੇਡਾ ਗਈ ਹੋਈ ਹੈ। ਉਸ ਦਾ ਭਰਾ ਦੁਬਈ ਵਿਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਵਾਪਸ ਆਇਆ ਸੀ ਅਤੇ ਉਸ ਨੂੰ ਕੈਨੇਡਾ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਦੌਰਾਨ ਹਾਦਸਾ ਇਸ ਪਰਿਵਾਰ ਦੇ ਪੁੱਤਰ ਨੂੰ ਖੋਹ ਲਿਆ।