ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਬੱਦੋਵਾਲ ਦੇ ਸਰਕਾਰੀ ਸਮਾਰਟ ਸਕੂਲ ਦਾ ਲੈਂਟਰ ਡਿੱ-ਗ ਜਾਣ ਕਰਕੇ ਇੱਕ ਅਧਿਆਪਕ ਦੀ ਮੌ-ਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਰਵਿੰਦਰਪਾਲ ਕੌਰ ਦੇ ਰੂਪ ਵਜੋਂ ਹੋਈ ਹੈ। ਇਸ ਦੇ ਨਾਲ ਹੀ 3 ਅਧਿਆਪਕ ਜ਼ਖਮੀ ਵੀ ਹੋ ਗਏ ਹਨ। ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਵਲੋਂ ਸਕੂਲ ਵਿਚ ਬਚਾਅ ਮੁਹਿੰਮ ਚਲਾਈ ਗਈ ਸੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਇਸ ਹਾਦਸੇ ਉਤੇ ਦੁੱਖ ਪ੍ਰਗਟ ਕੀਤਾ ਹੈ।
ਜਿਹੜੇ ਕਮਰੇ ਦਾ ਲੈਂਟਰ ਡਿੱਗਿਆ ਹੈ, ਉਸ ਵਿਚ ਚਾਰੇ ਅਧਿਆਪਕ ਬੈਠੇ ਸਨ। ਇਸ ਘ-ਟ-ਨਾ ਸਮੇਂ ਸਕੂਲ ਵਿੱਚ ਬੱ-ਚੇ ਵੀ ਮੌਜੂਦ ਸਨ ਪਰ ਕਿਸੇ ਬੱ-ਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਹਾਦਸੇ ਵਿਚ ਜ਼ਖਮੀ ਹੋਏ ਅਧਿਆਪਕਾਂ ਦੀ ਪਹਿਚਾਣ ਨਰਿੰਦਰ ਜੀਤ ਕੌਰ, ਇੰਦੂ ਰਾਣੀ ਅਤੇ ਸੁਰਜੀਤ ਕੌਰ ਦੇ ਰੂਪ ਵਜੋਂ ਹੋਈ ਹੈ।
ਐੱਨ. ਡੀ. ਆਰ. ਐੱਫ. ਟੀਮ ਨੇ ਸੰਭਾਲਿਆ ਮੋਰਚਾ
ਇਹ ਹਾਦਸੇ ਤੋਂ ਬਾਅਦ ਪ੍ਰਸਾਸ਼ਨ ਨੇ ਤੁਰੰਤ ਹੀ ਐੱਨ. ਡੀ. ਆਰ. ਐੱਫ. ਟੀਮ ਨੂੰ ਸੂਚਨਾ ਦਿੱਤੀ। ਟੀਮ ਦੇ 18 ਲੋਕਾਂ ਨੇ ਮੌਕੇ ਉਤੇ ਬਚਾਅ ਕਾਰਜ ਸ਼ੁਰੂ ਕੀਤਾ। ਡੀ. ਸੀ. ਸੁਰਭੀ ਮਲਿਕ ਨੇ ਕਿਹਾ ਕਿ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਸਕੂਲ ਨੂੰ ਚਾਰੇ ਪਾਸੇ ਤੋਂ ਸੀਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਕਰਵਾਈ ਜਾਵੇਗੀ।
ਇਮਾਰਤ ਪਹਿਲਾਂ ਤੋਂ ਹੀ ਖਸਤਾ ਹਾਲਤ ਵਿੱਚ ਸੀ
ਤੁਹਾਨੂੰ ਦੱਸ ਦੇਈਏ ਕਿ ਇਸ ਸਕੂਲ ਦੀ ਇਮਾਰਤ ਪਹਿਲਾਂ ਹੀ ਖਸਤਾ ਹਾਲ ਵਿੱਚ ਸੀ। ਬੁੱਧਵਾਰ ਨੂੰ ਦੂਜੀ ਮੰਜ਼ਿਲ ਉਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾ-ਨਕ ਦੂਜੀ ਮੰਜ਼ਿਲ ਦਾ ਲੈਂਟਰ ਡਿੱਗ ਗਿਆ। ਜਿਸ ਦੇ ਦਬਾਅ ਹੇਠ ਆਉਣ ਕਰਕੇ ਪਹਿਲੀ ਮੰਜ਼ਿਲ ਵੀ ਡਿੱਗ ਗਈ। ਇਹ ਬਚਾਅ ਰਿਹਾ ਹੈ ਕਿ ਹਾਦਸੇ ਸਮੇਂ ਵਿਦਿਆਰਥੀ ਇਸ ਇਮਾਰਤ ਦੇ ਨੇੜੇ ਨਹੀਂ ਸਨ, ਨਹੀਂ ਤਾਂ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਦਿਹਾਤੀ ਪੁਲਿਸ ਥਾਣਾ ਮੁੱਲਾਂਪੁਰ ਸਮੇਤ ਮੌਕੇ ਉਤੇ ਪੁੱਜ ਗਈ ਸੀ।