ਰਾਜਸਥਾਨ ਦੇ ਜੈਪੁਰ ਵਿਚ ਇਕ ਲੜਕੀ ਨੇ ਆਪਣੇ ਪ੍ਰੇਮੀ ਤੋਂ ਦੁਖੀ ਹੋ ਕੇ ਖੁ-ਦ-ਕੁ-ਸ਼ੀ ਕਰ ਲਈ। ਅਜਿਹਾ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਪ੍ਰੇਮੀ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਵੀ ਦਿੱਤੀ। ਪ੍ਰੇਮੀ ਨੇ ਲੜਕੀ ਦੀ ਸਹੇਲੀ ਨੂੰ ਫੋਨ ਕਰਕੇ ਖੁ-ਦ-ਕੁ-ਸ਼ੀ ਕਰਨ ਬਾਰੇ ਉਸ ਦੇ ਪਿਤਾ ਨੂੰ ਵੀ ਜਾਣਕਾਰੀ ਦਿੱਤੀ। ਜਦੋਂ ਪਿਤਾ ਸਟੱਡੀ ਰੂਮ ਪਹੁੰਚੇ ਤਾਂ ਬੇਟੀ ਦੀ ਦੇਹ ਚੁੰਨੀ ਨਾਲ ਲ-ਟ-ਕ ਰਹੀ ਮਿਲੀ।
ਇਸ ਪੂਰੀ ਘ-ਟ-ਨਾ ਤੋਂ ਬਾਅਦ ਦੋਸ਼ੀ ਪ੍ਰੇਮੀ ਅਤੇ ਲੜਕੀ ਦੀ ਮੋਬਾਈਲ ਚੈਟ ਸਾਹਮਣੇ ਆਈ ਹੈ। ਚੈਟ ਵਿਚ ਖੁਲਾਸਾ ਹੋਇਆ ਕਿ ਲੜਕੀ ਦਾ ਪ੍ਰੇਮੀ ਉਸ ਉਤੇ ਸ਼ੱ-ਕ ਕਰਦਾ ਸੀ। ਕਿਸੇ ਦੋਸਤ ਨਾਲ ਗੱਲ ਕਰਨ ਤੋਂ ਰੋਕਦਾ ਸੀ। ਲੜਕੀ ਦੇ ਪਿਤਾ ਵਲੋਂ ਖੁ-ਦ-ਕੁ-ਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਤੋਂ ਬਾਅਦ 22 ਅਗਸਤ ਨੂੰ ਕਮਰੇ ਦੀ ਜਾਂਚ ਕੀਤੀ ਗਈ। ਇਹ ਮਾਮਲਾ ਜੈਪੁਰ ਦੇ ਕਲਵਾੜ ਇਲਾਕੇ ਦਾ ਹੈ।
ਤਨੂ ਦੇ ਦੋਸਤ ਨੇ ਕੀਤਾ ਉਸ ਦੇ ਪਿਤਾ ਨੂੰ ਫੋਨ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ. ਐਚ. ਓ. ਧਰਮ ਸਿੰਘ ਨੇ ਦੱਸਿਆ ਕਿ ਗੁਧਾਮਣ ਕਲਵਾੜ ਦੀ ਰਹਿਣ ਵਾਲੀ ਤਨੂ ਬੰਸੀਵਾਲ ਉਮਰ 23 ਸਾਲ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਉਸ ਦੇ ਪਿਤਾ ਨਾਨਗ੍ਰਾਮ ਬੰਸ਼ੀਵਾਲ ਆਯੁਰਵੈਦਿਕ ਵਿਭਾਗ ਵਿੱਚ ਕੰਪਾਊਂਡਰ ਹਨ। ਤਨੂ ਆਪਣੇ ਮਾਪਿਆਂ ਅਤੇ ਵੱਡੇ ਭੈਣ-ਭਰਾ ਦੇ ਨਾਲ ਰਹਿੰਦੀ ਸੀ। BSc-B.Ed ਕਰਨ ਤੋਂ ਬਾਅਦ ਤਨੂ ਕੰਪੀਟੀਸ਼ਨ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ।
ਨਾਨਗ੍ਰਾਮ ਨੇ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਸੌਂ ਰਹੇ ਸਨ। ਰਾਤ ਦੇ 2.10 ਵਜੇ ਦੇ ਕਰੀਬ ਹਰਕੇਸ਼ ਨਾਮ ਦੇ ਲੜਕੇ ਨੇ ਫੋਨ ਕੀਤਾ। ਉਸ ਨੇ ਪਹਿਲਾਂ ਤਾਂ ਆਪਣੇ ਬਾਰੇ ਦੱਸਿਆ ਅਤੇ ਫਿਰ ਉਨ੍ਹਾਂ ਬਾਰੇ ਪੁੱਛ ਕੇ ਕਾਲ ਕੱਟ ਦਿੱਤੀ। ਕਰੀਬ 5 ਮਿੰਟ ਬਾਅਦ ਦੁਬਾਰਾ ਫੋਨ ਕੀਤਾ ਅਤੇ ਕਿਹਾ ਕਿ ਤਨੂ ਦਾ ਕੀ ਮਾਮਲਾ ਹੈ? ਕਾਲ ਕੱਟਣ ਤੋਂ ਬਾਅਦ ਛੱਤ ਉਤੇ ਬਣੇ ਕਮਰੇ ਵਿਚ ਤਨੂ ਨੂੰ ਦੇਖਣ ਗਿਆ। ਜਦੋਂ ਦੇਖਿਆ ਤਨੂ ਕਮਰੇ ਵਿੱਚ ਨਹੀਂ ਸੀ ਤਾਂ ਉਸ ਨੇ ਹੇਠਾਂ ਆ ਕੇ ਸਟੱਡੀ ਰੂਮ ਵਿੱਚ ਦੇਖਿਆ। ਸਟੱਡੀ ਰੂਮ ਦੀ ਲਾਈਟ ਜਗ ਰਹੀ ਸੀ ਪਰ ਅੰਦਰੋਂ ਲੌਕ ਸੀ। ਬੇਟੀ ਤਨੂ ਦੇ ਪੜ੍ਹਾਈ ਕਰਨ ਬਾਰੇ ਸੋਚ ਕੇ ਬਾਹਰ ਬਗੀਚੇ ਵਿਚ ਕੁਰਸੀ ਉਤੇ ਬੈਠ ਗਿਆ।
ਨਾਨਗ੍ਰਾਮ ਨੇ ਦੱਸਿਆ ਕਿ ਹਰਕੇਸ਼ ਨੇ 2.25 ਵਜੇ ਦੇ ਕਰੀਬ ਤੀਸਰੀ ਵਾਰ ਫੋਨ ਕਰਕੇ ਤਨੂ ਦੀ ਖੁ-ਦ-ਕੁ-ਸ਼ੀ ਬਾਰੇ ਦੱਸਿਆ। ਕਾਲ ਸੁਣਦੇ ਹੀ ਉਹ ਸਟੱਡੀ ਰੂਮ ਵੱਲ ਭੱਜਿਆ। ਤਨੂ ਦਾ ਨਾਮ ਲੈ ਕੇ ਉੱਚੀ-ਉੱਚੀ ਆਵਾਜ ਲਾ ਕੇ ਗੇਟ ਖੜਕਾਇਆ। ਅੰਦਰੋਂ ਕੋਈ ਜਵਾਬ ਨਹੀਂ ਆਇਆ। ਪਿਛਲੀ ਖਿੜਕੀ ਤੋਂ ਅੰਦਰ ਝਾਤੀ ਮਾਰਨ ਉਤੇ ਤਨੂ ਦੀ ਦੇਹ ਲ-ਟ-ਕ-ਦੀ ਦਿਖੀ।
ਪ੍ਰੇਮੀ ਨੇ ਪ੍ਰੇਮਿਕਾ ਦੇ ਦੋਸਤ ਨੂੰ ਭੇਜਿਆ ਸੀ ਮੈਸੇਜ
ਅੱਗੇ ਨਾਨਗ੍ਰਾਮ ਨੇ ਦੱਸਿਆ ਕਿ ਉਸ ਨੇ ਫੋਨ ਕਰਕੇ ਹਰਕੇਸ਼ ਨਾਲ ਧੀ ਤਨੂ ਦੀ ਖੁ-ਦ-ਕੁ-ਸ਼ੀ ਬਾਰੇ ਪੁੱਛ ਗਿੱਛ ਕੀਤੀ। ਹਰਕੇਸ਼ ਨੇ ਉਸ ਨੂੰ ਦੱਸਿਆ ਕਿ ਉਹ ਤਨੂ ਨਾਲ ਬੀ. ਐੱਡ ਕਾਲਜ ਵਿੱਚ ਪੜ੍ਹਦਾ ਸੀ। ਦੋਵੇਂ ਚੰਗੇ ਦੋਸਤ ਸਨ। ਅੰਕਿਤ ਨਾਮ ਦਾ ਲੜਕਾ ਤਨੂ ਦਾ ਪ੍ਰੇਮੀ ਹੈ, ਜੋ ਅਜੇ ਨਾਮ ਦੀ ਫਰਜ਼ੀ ਆਈ. ਡੀ. ਨਾਲ ਉਸ ਨਾਲ ਗੱਲ ਕਰਦਾ ਹੈ। ਰਾਤ ਨੂੰ ਤਨੂ ਨੇ ਪ੍ਰੇਮੀ ਅੰਕਿਤ ਨੂੰ ਖੁ-ਦ-ਕੁ-ਸ਼ੀ ਕਰਨ ਬਾਰੇ ਦੱਸਿਆ।
ਇਸ ਉਤੇ ਅੰਕਿਤ ਨੇ ਹਰਕੇਸ਼ ਨੂੰ ਇੰਸਟਾਗ੍ਰਾਮ ਉਤੇ ਮੈਸੇਜ ਕਰਕੇ ਤਨੂ ਦੀ ਖੁ-ਦ-ਕੁ-ਸ਼ੀ ਦੀ ਜਾਣਕਾਰੀ ਦਿੱਤੀ। ਉਸ ਨੇ ਹੀ ਤੁਹਾਡਾ ਮੋਬਾਈਲ ਨੰਬਰ ਦੇ ਕੇ ਦੱਸਣ ਲਈ ਮੈਸੇਜ ਕੀਤਾ ਸੀ। ਕੁਝ ਸਮੇਂ ਬਾਅਦ ਅੰਕਿਤ ਨੇ ਹਰਕੇਸ਼ ਨੂੰ ਭੇਜੇ ਮੈਸੇਜ ਨੂੰ ਡਿਲੀਟ ਕਰ ਦਿੱਤਾ।
ਖੁ-ਦ-ਕੁ-ਸ਼ੀ ਤੋਂ ਪਹਿਲਾਂ ਪ੍ਰੇਮੀ ਨੂੰ ਕੀਤਾ ਸੀ ਫੋਨ
ਮ੍ਰਿਤਕ ਲੜਕੀ ਦੇ ਪਿਤਾ ਨੰਗਰਾਮ ਨੇ ਕਾਲਵਾੜ ਥਾਣੇ ਵਿਚ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦਾ ਮਾਮਲਾ ਦਰਜ ਕਰਵਾਇਆ ਹੈ। ਨਾਨਗ੍ਰਾਮ ਨੇ ਦੱਸਿਆ ਕਿ ਮਹੇਸ਼ਵਾਸ ਦੇ ਰਹਿਣ ਵਾਲੇ ਅੰਕਿਤ ਚੌਧਰੀ ਨੇ ਬੇਟੀ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਲਿਆ ਸੀ। ਜੋ ਅਜੈ ਨਾਮ ਦੀ ਫਰਜ਼ੀ ਆਈ. ਡੀ. ਨਾਲ ਧੀ ਤਨੂ ਨਾਲ ਮੋਬਾਈਲ ਉਤੇ ਚੈਟ ਕਰਦਾ ਸੀ।
ਚੈਟ ਵਿਚ ਲੜਕੀ ਨੇ ਲਿਖੀ ਦੂਰ ਹੋਣ ਦੀ ਗੱਲ
ਪਿਤਾ ਨਾਨਗ੍ਰਾਮ ਨੇ ਦੱਸਿਆ ਕਿ ਅੰਕਿਤ ਤਨੂ ਉਤੇ ਸ਼ੱ-ਕ ਕਰਦਾ ਸੀ। ਉਸ ਨੂੰ ਆਪਣੇ ਦੋਸਤ ਨਾਲ ਗੱਲ ਕਰਨ ਤੋਂ ਮਨ੍ਹਾ ਕਰਦਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚ ਬਹਿਸ ਵੀ ਹੋਈ ਸੀ। ਤਨੂ ਨੇ ਉਸ ਨੂੰ ਦੂਰ ਰਹਿਣ ਦੀ ਗੱਲ ਵੀ ਕਹੀ ਸੀ। ਅੰਕਿਤ ਨਾਮ ਦਾ ਲੜਕਾ ਖੁਦ ਫਰਜ਼ੀ ਆਈ. ਡੀ. ਦੇ ਨਾਲ-ਨਾਲ ਦੂਜੀ ਆਈ. ਡੀ. ਤੋਂ ਵੀ ਕੁੜੀਆਂ ਨਾਲ ਗੱਲ ਕਰਦਾ ਸੀ। ਇਸ ਤੋਂ ਉਹ ਪ੍ਰੇ-ਸ਼ਾ-ਨ ਸੀ। ਅੰਕਿਤ ਨਾਲ ਗੱਲ ਨਹੀਂ ਕਰਨੀ ਚਾਹੁੰਦੀ ਸੀ।
ਇਸ ਮਾਮਲੇ ਬਾਰੇ ਐਸ. ਐਚ. ਓ. ਧਰਮ ਸਿੰਘ ਦਾ ਕਹਿਣਾ ਹੈ ਕਿ ਐਫ. ਐਸ. ਐਲ. ਟੀਮ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਗਏ ਹਨ। ਪਿਤਾ ਦੀ ਸ਼ਿਕਾਇਤ ਉਤੇ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐਫ. ਆਈ. ਆਰ. ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।