ਪੰਜਾਬ ਵਿਚ ਫਿਰੋਜ਼ਪੁਰ ਜਿਲ੍ਹੇ ਦੇ ਮੜੀਆਂ ਵਾਲਾ ਖੂਹ ਨੇੜੇ ਝੋਨੇ ਦੇ ਖੇਤ ਵਿੱਚ ਪਾਣੀ ਨੂੰ ਲੈ ਕੇ ਭਤੀਜੇ ਨੇ ਕੁ-ਹਾ-ੜੀ ਨਾਲ ਵਾਰ ਕਰਕੇ ਤਾਏ ਦਾ ਕ-ਤ-ਲ ਕਰ ਦਿੱਤਾ। ਇਸ ਦੁ-ਖ-ਦ ਕਾਰਨਾਮੇ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਨਿਰੰਜਨ ਸਿੰਘ ਅਤੇ ਉਹ ਖੁਦ ਖੇਤ ਗਏ ਹੋਏ ਸਨ। ਉਥੇ ਉਸ ਦੇ ਚਾਚੇ ਦਾ ਲੜਕਾ ਨਰਿੰਦਰ ਸਿੰਘ ਵੀ ਮੌਜੂਦ ਸੀ। ਨਰਿੰਦਰ ਸਿੰਘ ਨੇ ਉਸ ਦੇ ਪਿਤਾ ਨੂੰ ਕਿਹਾ ਕਿ ਉਨ੍ਹਾਂ ਦੇ ਕਾਰਨ ਉਸ ਦੇ ਖੇਤ ਵਿੱਚ ਪਾਣੀ ਰਿਸ ਰਿਹਾ ਹੈ।
ਇਸ ਗੱਲ ਤੋਂ ਹੀ ਗੁੱਸੇ ਵਿਚ ਆ ਕੇ ਨਰਿੰਦਰ ਨੇ ਮੇਰੇ ਪਿਤਾ ਉਤੇ ਕੁ-ਹਾ-ੜੀ ਨਾਲ ਵਾਰ ਕਰ ਦਿੱਤਾ। ਸਿਰ ਵਿਚ ਡੂੰਘੀ ਸੱ-ਟ ਲੱਗਣ ਦੇ ਕਾਰਨ ਨਿਰੰਜਨ ਸਿੰਘ ਬੇਹੋਸ਼ ਹੋ ਗਿਆ ਅਤੇ ਜ਼ਮੀਨ ਉਤੇ ਡਿੱਗ ਪਿਆ। ਉਸ ਨੂੰ ਤੁਰੰਤ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਪਹੁੰਚਦੇ ਕੀਤਾ ਗਿਆ। ਇੱਥੇ ਡਾਕਟਰਾਂ ਨੇ ਮੁੱਢਲਾ ਚੈਕਅੱਪ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਏ। ਅੱਗੇ ਇਕਬਾਲ ਸਿੰਘ ਨੇ ਦੱਸਿਆ ਕਿ ਪਿਤਾ ਨੂੰ ਮਾ-ਰ-ਨ ਦੀ ਸਾ-ਜ਼ਿ-ਸ਼ ਰਚੀ ਗਈ ਸੀ। ਇਸ ਵਿੱਚ ਉਸ ਦੇ ਇੱਕ ਰਿਸ਼ਤੇਦਾਰ ਦੀ ਮਿਲੀਭੁਗਤ ਹੈ। ਉਸ ਦੇ ਉਕ-ਸਾਉਣ ਉਤੇ ਇਹ ਕ-ਤ-ਲ ਕੀਤਾ ਗਿਆ। ਦੂਜੇ ਪਾਸੇ ਇਸ ਮਾਮਲੇ ਬਾਰੇ ਡੀ. ਐਸ. ਪੀ. ਸਿਟੀ ਫਿਰੋਜ਼ਪੁਰ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੜੀਆਂ ਵਾਲਾ ਖੂਹ ਵਿਖੇ ਨਿਰੰਜਨ ਸਿੰਘ ਨਾਮ ਦੇ ਵਿਅਕਤੀ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੱਖੋ ਵੱਖ ਥਾਵਾਂ ਉਤੇ ਛਾਪੇ-ਮਾਰੀ ਕਰ ਰਹੀ ਹੈ।