ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿਚ ਇਕ ਵਿਅਕਤੀ ਨੇ ਆਪਣੇ 8 ਸਾਲਾ ਦੋਹਤੇ ਨੂੰ ਨਹਿਰ ਵਿਚ ਧੱ-ਕਾ ਦੇ ਦਿੱਤਾ। ਫਿਲਹਾਲ ਪੁਲਿਸ ਜੁਆਕ ਦੀ ਭਾਲ ਕਰ ਰਹੀ ਹੈ। ਅਸਲ ਵਿਚ, ਅਦਾਲਤ ਵਲੋਂ ਇੱਕ ਜੋੜੇ ਨੂੰ ਸਮਝੌਤਾ ਕਰਕੇ ਕੁਝ ਦਿਨ ਇਕੱਠੇ ਰਹਿਣ ਲਈ ਕਿਹਾ ਗਿਆ ਸੀ। ਪਰ ਦੋਸ਼ੀ ਨਾਨਾ ਅਜਿਹਾ ਨਹੀਂ ਚਾਹੁੰਦਾ ਸੀ। ਇਹੀ ਕਾਰਨ ਸੀ ਕਿ ਉਸ ਨੇ ਇਸ ਦੁਖ-ਦਾਈ ਕਾਰੇ ਨੂੰ ਅੰਜਾਮ ਦੇ ਦਿੱਤਾ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰਾਜਾਸਾਂਸੀ ਥਾਣਾ ਇੰਚਾਰਜ ਹਰਚੰਦ ਸਿੰਘ ਨੇ ਦੱਸਿਆ ਕਿ ਦੋਸ਼ੀ ਨਾਨੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਆਓ ਜਾਣੀਏ ਪੂਰਾ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਾਸਾਂਸੀ ਦੇ ਪਿੰਡ ਬੱਲ ਸਚੰਦਰ ਦੇ ਰਹਿਣ ਵਾਲੇ ਸੁਖਦੇਵ ਸਿੰਘ ਦਾ ਆਪਣੀ ਪਤਨੀ ਨਾਲ ਅਦਾਲਤ ਵਿੱਚ ਘਰੇਲੂ ਵਿ-ਵਾ-ਦ ਦਾ ਕੇਸ ਚੱਲ ਰਿਹਾ ਸੀ। ਅਦਾਲਤ ਨੇ ਸਮਝੌਤਾ ਕਰਵਾ ਕੇ ਜੋੜੇ ਨੂੰ ਕੁਝ ਸਮੇਂ ਲਈ ਇਕੱਠੇ ਰਹਿਣ ਲਈ ਕਿਹਾ ਸੀ। ਅਦਾਲਤ ਦੇ ਕਹਿਣ ਉਤੇ ਜੋੜਾ ਇਕੱਠੇ ਰਹਿਣ ਲਈ ਰਾਜ਼ੀ ਹੋ ਗਿਆ, ਪਰ ਸੁਖਦੇਵ ਸਿੰਘ ਦਾ ਸਹੁਰਾ ਅਮਰਜੀਤ ਸਿੰਘ ਵਾਸੀ ਪਿੰਡ ਮੀਰਾਂਕੋਟ ਇਸ ਦੇ ਖ਼ਿਲਾਫ਼ ਸੀ। ਵੀਰਵਾਰ ਸ਼ਾਮ ਨੂੰ ਦੋਸ਼ੀ ਆਪਣੇ ਅੱਠ ਸਾਲਾ ਦੋਹਤੇ ਗੁਰਅੰਸ਼ਪ੍ਰੀਤ ਸਿੰਘ ਨੂੰ ਮੋਟਰਸਾਈਕਲ ਤੇ ਬਿਠਾ ਕੇ ਆਪਣੇ ਨਾਲ ਲੈ ਗਿਆ।
ਦੋਸ਼ੀ ਨੇ ਆਪਣੇ ਦੋਹਤੇ ਗੁਰਅੰਸ਼ਪ੍ਰੀਤ ਸਿੰਘ ਨੂੰ ਜਗਦੇਵ ਕਲਾਂ ਦੇ ਰਾਹ ਵਿੱਚ ਪੈਂਦੀ ਨਹਿਰ ਵਿੱਚ ਧੱਕਾ ਦੇ ਦਿੱਤਾ। ਦੋਸ਼ੀ ਨੇ ਖੁਦ ਹੀ ਪੁਲਿਸ ਨੂੰ ਕਿਹਾ ਕਿ ਉਹ ਬਾਥਰੂਮ ਕਰਨ ਲਈ ਸਾਇਡ ਉਤੇ ਗਿਆ ਸੀ, ਆਉਂਦੇ ਨੂੰ ਜੁਆਕ ਗਾਇਬ ਹੋ ਗਿਆ। ਇਸ ਮਾਮਲੇ ਬਾਰੇ ਥਾਣਾ ਸਦਰ ਦੇ ਅਧਿਕਾਰੀ ਹਰਚੰਦ ਸਿੰਘ ਨੇ ਦੱਸਿਆ ਕਿ ਸ਼ੱ-ਕ ਪੈਣ ਉਤੇ ਜਦੋਂ ਦੋਸ਼ੀ ਅਮਰਜੀਤ ਸਿੰਘ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਗੋਤਾ-ਖੋਰਾਂ ਦੀ ਮਦਦ ਨਾਲ ਜੁਆਕ ਦੀ ਦੇਹ ਦੀ ਭਾਲ ਕੀਤੀ ਜਾ ਰਹੀ ਹੈ।