ਪੰਜਾਬ ਦੇ ਬਰਨਾਲੇ ਜਿਲ੍ਹੇ ਦੇ ਨੌਜਵਾਨ ਦੀ ਵਿਦੇਸ਼ ਵਿੱਚ ਮੌ-ਤ ਹੋ ਗਈ। ਜਦੋਂ ਇਹ ਦੁਖ-ਦਾਈ ਸਮਾਚਾਰ ਤਪਾ ਮੰਡੀ ਦੇ ਪਿੰਡ ਜਗਜੀਤਪੁਰਾ ਵਿਚ ਪਹੁੰਚਿਆ ਤਾਂ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ ਨੌਜਵਾਨ ਜਗਤਾਰ ਸਿੰਘ ਉਮਰ 35 ਸਾਲ ਰੋਜ਼ੀ-ਰੋਟੀ ਕਮਾਉਣ ਅਤੇ ਆਪਣੇ ਚੰਗੇ ਭਵਿੱਖ ਲਈ ਸਕਾਟਲੈਂਡ, ਇੰਗਲੈਂਡ ਵਿਖੇ ਗਿਆ ਹੋਇਆ ਸੀ। ਇਸ ਘ-ਟ-ਨਾ ਕਾਰਨ ਭੈਣ ਸਮੇਤ ਬਜ਼ੁਰਗ ਮਾਤਾ-ਪਿਤਾ ਗਹਿਰੇ ਸਦਮੇ ਵਿਚ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਗੁਰਪਾਲ ਸਿੰਘ, ਚਾਚੇ ਦੇ ਲੜਕੇ ਮਨਜਿੰਦਰ ਸਿੰਘ ਅਤੇ ਸਾਬਕਾ ਫੌਜੀ ਸੁਖਜੀਤ ਸਿੰਘ ਨੇ ਕਿਹਾ ਕਿ ਜਗਤਾਰ ਸਿੰਘ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ 11 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ। ਉਸ ਨੇ ਬੈਂਕਾਂ, ਆੜ੍ਹਤੀਏ ਅਤੇ ਰਿਸ਼ਤੇਦਾਰਾਂ ਤੋਂ 28 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਹ ਸਕਾਟਲੈਂਡ ਵਿੱਚ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਹਾਲ ਹੀ ਵਿੱਚ ਸਟੋਰ ਵਿੱਚ ਕੰਮ ਕਰਦੇ ਸਮੇਂ ਬ੍ਰੇਨ ਹੈਮਰੇਜ (ਅਟੈਕ) ਕਾਰਨ ਉਸ ਦੀ ਮੌ-ਤ ਹੋ ਗਈ। ਪਰਿਵਾਰ ਇੰਨਾ ਅਸਮਰੱਥ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਦਾ ਵੀ ਖਰਚਾ ਨਹੀਂ ਕਰ ਸਕਦਾ, ਇਸ ਲਈ ਮ੍ਰਿਤਕ ਦਾ ਅੰਤਿਮ ਸੰਸਕਾਰ ਇੰਗਲੈਂਡ ਦੀਆਂ ਐਨ. ਆਰ. ਆਈ. ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਇੰਗਲੈਂਡ ਵਿਖੇ ਹੀ ਕੀਤਾ ਜਾਵੇਗਾ।
ਇਸ ਮੌਕੇ ਪੀ-ੜ-ਤ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਆਰਥਿਕ ਮਦਦ ਅਤੇ ਬਜ਼ੁਰਗ ਮਾਪਿਆਂ ਦਾ 28 ਲੱਖ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਰਿਵਾਰ ਨੇ ਬੈਂਕ ਤੋਂ 12 ਲੱਖ ਰੁਪਏ ਅਤੇ ਆੜ੍ਹਤੀਏ, ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਤੋਂ 16 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਭੇਜਿਆ ਸੀ। ਇਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਹ ਕਰਜ਼ਾ ਮੁਆਫ਼ ਕਰਨ ਦੀ ਅਪੀਲ ਕੀਤੀ ਹੈ। ਇਸ ਦੁਖਦਾਈ ਘਟਨਾ ਨੂੰ ਲੈ ਕੇ ਪਰਿਵਾਰਕ ਮੈਂਬਰ ਅਤੇ ਬਜ਼ੁਰਗ ਮਾਤਾ ਡੂੰਘੇ ਸਦਮੇ ਵਿਚ ਹਨ।