ਪੰਜਾਬ ਸੂਬੇ ਦੇ ਖੰਨਾ ਵਿਚ ਨੈਸ਼ਨਲ ਹਾਈਵੇਅ ਉਤੇ ਜਾ ਰਹੇ ਇੱਕ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਮੋਟਰਸਾਈਕਲ ਰੇਲਿੰਗ ਨਾਲ ਟਕਰਾ ਕੇ ਮੇਨ ਲੇਨ ਤੋਂ ਸਰਵਿਸ ਲੇਨ ਵਿਚ ਜਾ ਡਿੱਗਿਆ। ਮੋਟਰਸਾਈਕਲ ਸਵਾਰ ਬੁੜਕ ਕੇ ਨੇੜੇ ਦੇ
ਨਾਲੇ ਵਿਚ ਡੁੱ-ਬ ਗਿਆ ਅਤੇ ਉਸ ਦੀ ਮੌ-ਤ ਹੋ ਗਈ। ਇਸ ਦੇ ਨਾਲ ਹੀ ਨਾਲ ਸਵਾਰ ਦੂਜਾ ਨੌਜਵਾਨ ਗੰਭੀਰ ਰੂਪ ਜ਼ਖ਼ਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਦੀਪਕ ਨਾਮ ਵਜੋਂ ਹੋਈ ਹੈ। ਜੋ ਖੰਨਾ ਦੀ ਗਊਸ਼ਾਲਾ ਰੋਡ ਦਾ ਰਹਿਣ ਵਾਲਾ ਸੀ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਦੇ ਰਹਿਣ ਵਾਲੇ ਚਾਰ ਦੋਸਤ ਵੀਰਵਾਰ ਨੂੰ ਦੋ ਵੱਖੋ ਵੱਖ ਮੋਟਰਸਾਈਕਲਾਂ ਉਤੇ ਪੀਰ ਬਾਬਾ ਮੁਰਾਦ ਸ਼ਾਹ ਦੀ ਦਰਗਾਹ ਉਤੇ ਮੱਥਾ ਟੇਕਣ ਲਈ ਨਕੋਦਰ ਗਏ ਹੋਏ ਸਨ। ਉਹ ਸ਼ੁੱਕਰਵਾਰ ਸਵੇਰੇ ਵਾਪਸ ਆ ਰਹੇ ਸਨ। ਪਿੰਡ ਦਹੇੜੂ ਨੇੜੇ ਆ ਕੇ ਮੋਟਰਸਾਈਕਲ ਦਾ ਟਾਇਰ ਫਟ ਗਿਆ। ਇਸ ਹਾਦਸੇ ਦੌਰਾਨ ਪਿੱਛੇ ਬੈਠੇ ਨੌਜਵਾਨ ਉੱਛਲ ਕੇ ਸਰਵਿਸ ਲੇਨ ਉਤੇ ਜਾ ਡਿੱਗਿਆ। ਬਾਈਕ ਸਵਾਰ ਦੀਪਕ ਨਾਲੇ ਵਿਚ ਜਾ ਡਿੱਗਿਆ
ਰਾਹਗੀਰਾਂ ਨੇ ਕੱਢਿਆ ਨਾਲੇ ਵਿਚੋਂ ਬਾਹਰ
ਦੀਪਕ ਦੇ ਦੋਸਤਾਂ ਨੇ ਦੱਸਿਆ ਕਿ ਜਦੋਂ ਦੀਪਕ ਟਾਇਰ ਫਟਣ ਤੋਂ ਬਾਅਦ ਨਾਲੇ ਵਿਚ ਡਿੱਗਿਆ ਸੀ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਰਾਹਗੀਰਾਂ ਅਤੇ ਪੁਲਿਸ ਨੇ ਦੀਪਕ ਨੂੰ ਪੱਗ ਨਾਲ ਬਾਹਰ ਕੱਢਣ ਲਈ ਯਤਨ ਕੀਤੇ। ਜਦੋਂ ਤੱਕ ਦੀਪਕ ਨੂੰ ਨਾਲੇ ਵਿਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌ-ਤ ਹੋ ਚੁੱਕੀ ਸੀ।
ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ ਦੀਪਕ
ਦੱਸਿਆ ਜਾ ਰਿਹਾ ਹੈ ਕਿ ਦੀਪਕ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਪਰਿਵਾਰ ਵਿਚ ਉਹ ਇਕ-ਲੌਤਾ ਪੁੱਤਰ ਸੀ। ਉਹ ਪੜ੍ਹ ਕੇ ਚੰਗੀ ਨੌਕਰੀ ਕਰਨਾ ਚਾਹੁੰਦਾ ਸੀ ਅਤੇ ਗੁਲਜ਼ਾਰ ਕਾਲਜ ਵਿੱਚ ਬੀ. ਬੀ. ਏ. ਦੀ ਪੜ੍ਹਾਈ ਕਰ ਰਿਹਾ ਸੀ।