ਪੰਜਾਬ ਪੁਲਿਸ ਦੇ ਹੌਲਦਾਰ ਵਲੋਂ ਬੀਤੇ ਦਿਨੀਂ ਭਾਖੜਾ ਨਹਿਰ ਵਿੱਚ ਛਾ-ਲ ਲਾ ਕੇ ਖੁ-ਦ-ਕੁ-ਸ਼ੀ ਕਰ ਲੈਣ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਕਾਂਸਟੇਬਲ ਨੇ ਖੁ-ਦ-ਕੁ-ਸ਼ੀ ਤੋਂ ਪਹਿਲਾਂ ਵੀਡੀਓ ਵੀ ਬਣਾਈ, ਇਸ ਵੀਡੀਓ ਵਿਚ ਉਸ ਨੇ ਆਪਣੀ ਪਤਨੀ, ਸਾਲੇ ਅਤੇ ਸੱਸ-ਸਹੁਰੇ ਉਤੇ ਦੁ-ਖੀ ਕਰਨ ਦਾ ਦੋਸ਼ ਲਾਇਆ ਹੈ। ਕਾਂਸਟੇਬਲ ਦੀ ਦੇਹ ਨਹਿਰ ਵਿਚੋਂ ਬਰਾ-ਮਦ ਕਰ ਲਈ ਗਈ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਚਾਰਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੇ ਸਾਲੇ ਅਤੇ ਸੱਸ-ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਪਤਨੀ ਫਿਲਹਾਲ ਫਰਾਰ ਹੈ। ਮ੍ਰਿਤਕ ਕਾਂਸਟੇਬਲ ਦੀ ਪਹਿਚਾਣ ਪਰਮਿੰਦਰ ਸਿੰਘ ਉਮਰ 32 ਸਾਲ ਦੇ ਵਜੋਂ ਹੋਈ ਹੈ। ਉਹ ਥਾਣਾ ਸਿਵਲ ਲਾਈਨ ਵਿੱਚ ਤਾਇਨਾਤ ਸੀ। ਪੰਜਾਬ ਪੁਲਿਸ ਤੋਂ ਏ. ਐਸ. ਆਈ. ਵਜੋਂ ਸੇਵਾਮੁਕਤ ਹੋਏ ਸੰਤੋਖ ਸਿੰਘ ਵਾਸੀ ਰਤਨ ਨਗਰ ਐਕਸਟੈਨਸ਼ਨ ਤ੍ਰਿਪੜੀ ਟਾਊਨ ਪਟਿਆਲਾ ਨੇ ਦੱਸਿਆ ਕਿ ਉਸ ਦੇ ਲੜਕੇ ਪਰਮਿੰਦਰ ਸਿੰਘ ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਕਮਲਪ੍ਰੀਤ ਕੌਰ ਨਾਲ ਹੋਇਆ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਘਰੇਲੂ ਰੌ-ਲੇ ਕਾਰਨ ਕਮਲਪ੍ਰੀਤ ਕੌਰ ਆਪਣੀ ਧੀ ਸਰਗੁਣ ਕੌਰ ਨਾਲ ਸਾਰੇ ਗਹਿਣੇ ਅਤੇ ਕੱਪੜੇ ਲੈ ਕੇ ਲੁਧਿਆਣਾ ਦੇ ਪਿੰਡ ਆਲਮਗੀਰ ਸਥਿਤ ਆਪਣੇ ਪੇਕੇ ਘਰ ਚਲੀ ਗਈ ਸੀ।
ਕਮਲਪ੍ਰੀਤ ਕੌਰ ਨੇ ਆਪਣੇ ਪਤੀ ਉਤੇ ਘਰੇਲੂ ਹਿੰਸਾ ਅਤੇ ਦਾਜ ਦੀ ਮੰਗ ਕਰਨ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਬੇਟੇ ਨੂੰ ਲੁਧਿਆਣਾ ਦੇ ਡੇਹਲੋਂ ਥਾਣੇ ਬੁਲਾਇਆ ਗਿਆ। ਇਸ ਤੋਂ ਬਾਅਦ ਕਮਲਪ੍ਰੀਤ ਕੌਰ ਨੇ ਥਾਣਾ ਵੂਮੈਨ ਸੈੱਲ ਰਿਸ਼ੀ ਨਗਰ ਲੁਧਿਆਣਾ ਵਿੱਚ ਵੀ ਸ਼ਿਕਾਇਤ ਦੇ ਦਿੱਤੀ। ਪਰਮਿੰਦਰ ਸਿੰਘ ਕੁਝ ਰਿਸ਼ਤੇਦਾਰਾਂ ਨਾਲ ਉਥੇ ਗਿਆ ਸੀ। ਉਥੇ ਕਮਲਪ੍ਰੀਤ ਕੌਰ, ਉਸ ਦੇ ਭਰਾ ਅਮਨਦੀਪ ਸਿੰਘ, ਮਾਤਾ ਸ਼ਰਨਜੀਤ ਕੌਰ ਅਤੇ ਪਿਤਾ ਰਜਿੰਦਰਪਾਲ ਸਿੰਘ ਨੇ ਉਸ ਨਾਲ ਦੁਰ-ਵਿਵਹਾਰ ਕੀਤਾ। ਇਸ ਤੋਂ ਹਦਕ ਮੰਨ ਕੇ (ਦੁ-ਖੀ ਹੋ ਕੇ) ਉਸ ਨੇ ਨਾਭਾ ਰੋਡ ਉਤੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ।