ਹਰਿਆਣਾ ਵਿਚ ਫਰੀਦਾਬਾਦ ਦੇ ਕਰਨੇਰਾ ਇਲਾਕੇ ਵਿੱਚ ਪ੍ਰੇਮ ਵਿਆਹ ਤੋਂ ਇੱਕ ਮਹੀਨੇ ਬਾਅਦ ਹੀ ਨਵੀਂ ਵਿਆਹੀ ਲੜਕੀ ਦਾ ਕ-ਤ-ਲ ਕਰ ਦਿੱਤਾ ਗਿਆ। ਉਸ ਦੀ ਦੇਹ ਫਾ-ਹੇ ਉਤੇ ਲ-ਟ-ਕ-ਦੀ ਮਿਲੀ ਅਤੇ ਉਸ ਦੇ ਹੱਥ ਵੀ ਬੰ-ਨ੍ਹੇ ਹੋਏ ਸਨ। ਮ੍ਰਿਤਕ ਲੜਕੀ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਵੀ ਉਸ ਨਾਲ ਸਬੰਧ ਤੋੜ ਲਏ ਸਨ। ਬਾਅਦ ਵਿਚ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਉਤੇ ਦੱਸਿਆ ਸੀ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਦਾਜ ਲਈ ਦੁ-ਖੀ ਕਰ ਰਹੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਰਾਣੇ ਫਰੀਦਾਬਾਦ ਦੀ ਬਸੇਲਵਾ ਕਲੋਨੀ ਦੀ ਰਹਿਣ ਵਾਲੀ ਅਦਿਤੀ ਉਮਰ ਕਰੀਬ 21 ਸਾਲ ਇੱਕ ਸਾਲ ਤੋਂ ਐਨ. ਐਚ-19 ਉਤੇ ਸਥਿਤ ਸਾਈ ਐਕਸਪੋਰਟ ਕੰਪਨੀ ਵਿੱਚ ਕੰਮ ਕਰਦੀ ਸੀ। ਉੱਥੇ ਉਸ ਦੀ ਮੁਲਾਕਾਤ ਕਰਨੇਰਾ ਦੇ ਰਹਿਣ ਵਾਲੇ ਅਭਿਸ਼ੇਕ ਨਾਮ ਦੇ ਲੜਕੇ ਨਾਲ ਹੋਈ। ਦੋਵੇਂ ਇਕ-ਦੂਜੇ ਦੇ ਨੇੜੇ ਆ ਗਏ ਅਤੇ ਪ੍ਰੇਮ ਸਬੰਧਾਂ ਵਿੱਚ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਜਦੋਂ ਪਰਿਵਾਰ ਵਾਲੇ ਵਿਆਹ ਲਈ ਤਿਆਰ ਨਹੀਂ ਹੋਏ ਤਾਂ ਅਦਿਤੀ ਨੇ ਕਰੀਬ ਇੱਕ ਮਹੀਨਾ ਪਹਿਲਾਂ ਘਰ ਤੋਂ ਭੱਜ ਕੇ ਅਭਿਸ਼ੇਕ ਨਾਲ ਵਿਆਹ ਕਰਵਾ ਲਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅਦਿਤੀ ਦੇ ਪਿਤਾ ਰਾਜੂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅਭਿਸ਼ੇਕ ਦਾ ਫੋਨ ਆਇਆ ਕਿ ਅਦਿਤੀ ਦੀ ਮੌ-ਤ ਹੋ ਗਈ ਹੈ। ਜਦੋਂ ਉਹ ਮੌਕੇ ਉਤੇ ਪਹੁੰਚੇ ਤਾਂ ਅਦਿਤੀ ਦੇ ਦੋਵੇਂ ਹੱਥ ਬੰ-ਨ੍ਹੇ ਹੋਏ ਸਨ। ਉਸ ਦੇ ਗਲੇ ਵਿਚ ਚੁੰਨੀ ਬੰ-ਨ੍ਹੀ ਹੋਈ ਸੀ ਅਤੇ ਉਸ ਦੀ ਮੌ-ਤ ਹੋ ਚੁੱਕੀ ਸੀ। ਰਾਜੂ ਨੇ ਦੋਸ਼ ਲਾਇਆ ਕਿ ਉਸ ਦੀ ਲੜਕੀ ਦਾ ਗਲ ਘੁੱ-ਟ ਕੇ ਕ-ਤ-ਲ ਕੀਤਾ ਗਿਆ ਹੈ। ਬਾਅਦ ਵਿਚ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਪਹੁੰਚਾਇਆ। ਸ਼ਨੀਵਾਰ ਨੂੰ ਹਸਪਤਾਲ ਵਿਚ ਪੋਸਟ ਮਾਰਟਮ ਕੀਤਾ ਗਿਆ।
ਮ੍ਰਿਤਕ ਦੇ ਪਿਤਾ ਰਾਜੂ ਨੇ ਦੱਸਿਆ ਕਿ ਬੇਟੀ ਦੇ ਘਰੋਂ ਭੱਜ ਕੇ ਵਿਆਹ ਕਰਵਾਉਣ ਕਾਰਨ ਉਨ੍ਹਾਂ ਨੇ ਉਸ ਨਾਲ ਸਬੰਧ ਤੋੜ ਦਿੱਤੇ ਸਨ। ਬਾਅਦ ਵਿਚ ਬੇਟੀ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਸਹੁਰੇ ਉਸ ਨੂੰ ਦੁ-ਖੀ ਕਰ ਰਹੇ ਹਨ। ਉਸ ਦੀ ਸੱਸ ਉਸ ਤੋਂ ਇੱਕ ਲੱਖ ਰੁਪਏ ਦਾ-ਜ ਦੀ ਮੰਗ ਕਰ ਰਹੀ ਸੀ। ਉਹ ਬੇਟੀ ਦੇ ਦੁੱਖ ਨੂੰ ਦੇਖਦੇ ਹੋਏ ਪੈਸੇ ਦਾ ਇੰਤਜ਼ਾਮ ਕਰ ਰਹੇ ਸਨ, ਕਿ ਇਸ ਤੋਂ ਪਹਿਲਾਂ ਹੀ ਅਦਿਤੀ ਦਾ ਕ-ਤ-ਲ ਕਰ ਦਿੱਤਾ ਗਿਆ। ਲੜਕੀ ਦੇ ਪਿਤਾ ਨੇ ਪ੍ਰਸਾਸ਼ਨ ਨੂੰ ਅਪੀਲ ਕੀਤੀ ਹੈ ਕਿ ਆਸੱਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।