ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿਚ ਬੀਤੀ ਦੇਰ ਰਾਤ ਨੂੰ ਇਕ ਨੌਜਵਾਨ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਗਿਆ। ਇਸ ਘ-ਟ-ਨਾ ਤੋਂ ਤੁਰੰਤ ਬਾਅਦ ਜਖਮੀ ਨੂੰ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ, ਤਾਂ ਜੋ ਦੋਸ਼ੀਆਂ ਦਾ ਕੋਈ ਸੁਰਾਗ ਲੱਭਿਆ ਜਾ ਸਕੇ। ਇਸ ਦੇ ਨਾਲ ਹੀ ਸੂਚਨਾ ਮਿਲੀ ਤੋਂ ਬਾਅਦ ਰਾਤ ਨੂੰ ਐਸ. ਐਸ. ਪੀ. ਦਿਹਾਤੀ ਸਤਿੰਦਰ ਸਿੰਘ ਵੀ ਮੌਕੇ ਉਤੇ ਪਹੁੰਚ ਗਏ।
ਇਹ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ ਹੈ। ਮ੍ਰਿਤਕ ਦੀ ਪਹਿਚਾਣ ਰਵੀ ਵਾਸੀ ਜੰਡਿਆਲਾ ਗੁਰੂ ਦੇ ਰੂਪ ਵਜੋਂ ਹੋਈ ਹੈ। ਰਾਤ ਕਰੀਬ 8.45 ਵਜੇ ਰਵੀ ਕਟਿੰਗ ਕਰਵਾਉਣ ਦੇ ਲਈ ਜੰਡਿਆਲਾ ਦੇ ਸ਼ੇਖਪੁਰਾ ਇਲਾਕੇ ਵਿੱਚ ਸਥਿਤ ਬ੍ਰਾਂਡ ਕੱਟ ਸੈਲੂਨ ਵਿੱਚ ਗਿਆ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੋ-ਲੀ ਚਲਾਉਣ ਵਾਲੇ ਦੋਸ਼ੀ ਪਹਿਲਾਂ ਹੀ ਦੁਕਾਨ ਵਿੱਚ ਮੌਜੂਦ ਸਨ। ਦੋਵਾਂ ਦੇ ਹੱਥਾਂ ਵਿੱਚ ਹ-ਥਿ-ਆ-ਰ ਸਨ। ਦੋਸ਼ੀਆਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ 6 ਦੇ ਕਰੀਬ ਫਾਇਰ ਕੀਤੇ ਗਏ। ਇਸ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਦੋਸ਼ੀ ਉਥੋਂ ਭੱਜਣ ਵਿੱਚ ਸਫਲ ਹੋ ਗਏ ।
ਹਸਪਤਾਲ ਲਿਜਾਂਦੇ ਸਮੇਂ ਹੋਈ ਮੌ-ਤ
ਜਿਸ ਤੋਂ ਬਾਅਦ ਓਥੇ ਮੌਜੂਦ ਲੋਕ ਤੁਰੰਤ ਰਵੀ ਨੂੰ ਹਸਪਤਾਲ ਲੈ ਗਏ। ਪਰ ਉਸ ਦੀ ਪਹਿਲਾਂ ਹੀ ਮੌ-ਤ ਹੋ ਚੁੱ-ਕੀ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
CCTV ਫੁਟੇਜ ਦੀ ਜਾਂਚ ਕਰ ਰਹੀ ਪੁਲਿਸ
ਇਸ ਮਾਮਲੇ ਸਬੰਧੀ ਮੌਕੇ ਉਤੇ ਪਹੁੰਚੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਗੋ-ਲੀ ਚਲਾ-ਉਣ ਵਾਲੇ ਦੋਸ਼ੀ ਦੁਕਾਨ ਵਿਚ ਪਹਿਲਾਂ ਤੋਂ ਹੀ ਮੌਜੂਦ ਸਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਦੋਸ਼ੀ ਮ੍ਰਿਤਕ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੇ ਹੀ ਉਸ ਨੂੰ ਫ਼ੋਨ ਕਰਕੇ ਬੁਲਾਇਆ ਹੋਵੇ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੋਸ਼ੀਆਂ ਦਾ ਸੁਰਾਗ ਹਾਸਲ ਕਰਨ ਲਈ CCTV ਫੁਟੇਜ ਨੂੰ ਖੰਗਾਲ ਰਹੀ ਹੈ।
ਦਸ ਦਿਨਾਂ ਵਿੱਚ ਵਾਪਰਿਆ ਦੂਜਾ ਮਾਮਲਾ
ਕਰੀਬ ਦਸ ਦਿਨ ਪਹਿਲਾਂ ਜੰਡਿਆਲਾ ਗੁਰੂ ਦੇ ਮੁਹੱਲਾ ਸਤਵੜ ਵਾਸੀ ਰਾਮਸ਼ਰਨ ਦਾ ਦੇਰ ਰਾਤ 12 ਵਜੇ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਗਿਆ ਸੀ। ਵਾ-ਰ-ਦਾ-ਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ। ਜਿਸ ਸਮੇਂ ਇਹ ਘ-ਟ-ਨਾ ਵਾਪਰੀ, ਉਸ ਸਮੇਂ ਮ੍ਰਿਤਕ ਆਪਣੀ ਕਾਰ ਘਰ ਦੇ ਬਾਹਰ ਪਾਰਕ ਕਰ ਰਿਹਾ ਸੀ ਅਤੇ ਉਸ ਦੀ ਧੀ ਵੀ ਉਸ ਦੇ ਨਾਲ ਸੀ।