ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਗੜ੍ਹਸ਼ੰਕਰ ਤੋਂ ਨੰਗਲ ਮੁੱਖ ਮਾਰਗ ਉਤੇ ਪਿੰਡ ਸ਼ਾਹਪੁਰ ਘਾਟ ਦੇ ਨੇੜੇ ਇੱਕ ਤੇਜ਼ ਸਪੀਡ ਟਿੱਪਰ ਨੇ ਟ੍ਰੈਕਟਰ ਟ੍ਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਟ੍ਰੈਕਟਰ ਟ੍ਰਾਲੀ ਡਰਾਈਵਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਹਾਦਸੇ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਵਲੋਂ ਸੜਕ ਜਾਮ ਕਰ ਦਿੱਤੀ ਗਈ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੁਖਦੇਵ ਸਿੰਘ ਉਮਰ 22 ਸਾਲ ਪੁੱਤਰ ਜਸਵਿੰਦਰ ਸਿੰਘ ਵਾਸੀ ਭੰਗਲ (ਨੰਗਲ) ਜ਼ਿਲ੍ਹਾ ਰੂਪਨਗਰ ਟ੍ਰੈਕਟਰ ਟ੍ਰਾਲੀ ਉਤੇ ਰੇਤਾ ਲੱਦ ਕੇ ਗੜ੍ਹਸ਼ੰਕਰ ਵੱਲ ਆ ਰਿਹਾ ਸੀ। ਜਦੋਂ ਉਹ ਸ਼ਾਹਪੁਰ ਘਾਟ ਤੋਂ ਉਤਰ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਸਪੀਡ ਟਿੱਪਰ (ਪੀਬੀ 10ਐਫਵੀ 9587) ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਟ੍ਰੈਕਟਰ ਡਰਾਈਵਰ ਦੀ ਦੁਖ-ਦਾਈ ਮੌ-ਤ ਹੋ ਗਈ।
ਨੰਗਲ ਰੋਡ ਉਤੇ ਟਿੱਪਰਾਂ ਦੀ ਦਹਿਸ਼ਤ
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਟਿੱਪਰ ਡਰਾਈਵਰ ਟਿੱਪਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਪੁਲਿਸ ਅਤੇ ਲੋਕਾਂ ਨੇ ਨਵਾਂਸ਼ਹਿਰ ਰੋਡ ਉਤੇ ਕਾਬੂ ਕਰ ਲਿਆ। ਜਿਸ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਿਹਾ ਕਿ ਨੰਗਲ ਰੋਡ ਉਤੇ ਟਿੱਪਰਾਂ ਦਾ ਪੂਰਾ ਆ-ਤੰ-ਕ ਹੈ। ਗੜ੍ਹਸ਼ੰਕਰ ਪੁਲਿਸ ਨੇ ਦੋਸ਼ੀ ਟਿੱਪਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।