ਰਾਜਸਥਾਨ ਹਨੂੰਮਾਨਗੜ੍ਹ, ਇਥੇ (UPSC) ਦੀ ਤਿਆਰੀ ਕਰ ਰਹੀ ਇਕ ਲੜਕੀ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਪੁਲਿਸ ਨੂੰ ਉਸ ਦੇ ਮੋਬਾਈਲ ਫ਼ੋਨ ਦੇ ਕਵਰ ਵਿੱਚੋਂ ਇੱਕ ਨੋਟ ਵੀ ਬਰਾ-ਮਦ ਹੋਇਆ ਹੈ। ਇਸ ਨੋਟ ਨੂੰ ਪੜ੍ਹ ਕੇ ਪੁਲਿਸ ਵੀ ਦੁਚਿੱਤੀ ਵਿੱਚ ਹੈ। ਨੋਟ ਪੜ੍ਹ ਕੇ ਲੱਗਦਾ ਹੈ ਕਿ ਇਹ ਕਿਸੇ ਹੋਰ ਵਿਅਕਤੀ ਨੇ ਲਿਖਿਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਹੈਂਡਰਾਈਟਿੰਗ ਲੜਕੀ ਦੀ ਹੀ ਹੈ। ਦੂਜੇ ਪਾਸੇ ਲੜਕੀ ਦੇ ਪਿਤਾ ਨੇ ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਇਹ ਮਾਮਲਾ ਹਨੂੰਮਾਨਗੜ੍ਹ ਦੇ ਟਾਊਨ ਇਲਾਕੇ ਦਾ ਹੈ।
ਇਸ ਮਾਮਲੇ ਸਬੰਧੀ ਹਨੂਮਾਨਗੜ੍ਹ ਟਾਊਨ ਦੇ ਸੀ. ਆਈ. ਵੇਦਪਾਲ ਨੇ ਦੱਸਿਆ- ਟਾਊਨ ਥਾਣਾ ਖੇਤਰ ਦੀ ਨਵੀਂ ਆਬਾਦੀ ਦੀ ਗਲੀ ਨੰਬਰ ਚਾਰ ਵਿੱਚ, ਕਰਨੀ ਗਰਲਜ਼ ਹੋਸਟਲ ਹੈ। ਇਸ ਹੋਸਟਲ ਵਿੱਚ ਰਹਿ ਕੇ ਪ੍ਰਿਅੰਕਾ ਉਮਰ 22 ਸਾਲ, ਜੂਨ 2023 ਤੋਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਸੀ। ਪ੍ਰਿਅੰਕਾ ਨੇ ਪਹਿਲਾਂ ਖਾਣਾ ਖਾਧਾ, ਫਿਰ ਉਹ ਆਪਣੇ ਕਮਰੇ ਵਿਚ ਚਲੀ ਗਈ। ਥੋੜ੍ਹੀ ਦੇਰ ਬਾਅਦ ਉਹ ਪਾਣੀ ਦੀ ਬੋਤਲ ਭਰਨ ਲਈ ਹੇਠਾਂ ਆਈ। ਪਾਣੀ ਲੈ ਕੇ ਉਹ ਫਿਰ ਉੱਪਰ ਚਲੀ ਗਈ। ਅੱਧੇ ਘੰਟੇ ਬਾਅਦ ਕਰੀਬ 2:30 ਵਜੇ ਦੇ ਕਰੀਬ ਹੋਸਟਲ ਦੀ ਵਾਰਡਨ ਇਕ ਲੜਕੀ ਨੂੰ ਕਮਰਾ ਦਿਖਾਉਣ ਲਈ ਉੱਪਰ ਗਈ। ਜਦੋਂ ਪ੍ਰਿਅੰਕਾ ਦੇ ਕਮਰੇ ਦਾ ਗੇਟ ਖੋਲ੍ਹਿਆ ਗਿਆ ਤਾਂ ਉਹ ਲ-ਟ-ਕ-ਦੀ ਮਿਲੀ।
IAS ਬਣਨਾ ਚਾਹੁੰਦੀ ਸੀ ਪ੍ਰਿਅੰਕਾ
ਸੀ. ਆਈ. ਨੇ ਦੱਸਿਆ ਕਿ ਪ੍ਰਿਅੰਕਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਦੀ ਐਸ. ਐਸ. ਸੀ. ਅਤੇ ਗ੍ਰੇਡ ਸੈਕਿੰਡ ਟੀਚਰ ਸਾਇੰਸ ਵਿੱਚ ਚੋਣ ਹੋ ਚੁੱਕੀ ਸੀ। ਉਸ ਦਾ ਸੁਪਨਾ ਆਈ. ਏ. ਐਸ. ਬਣਨ ਦਾ ਸੀ। ਇਸ ਕਾਰਨ ਉਹ ਹੋਸਟਲ ਵਿਚ ਰਹਿ ਕੇ ਆਨਲਾਈਨ ਕਲਾਸਾਂ ਲੈ ਕੇ ਯੂ. ਪੀ. ਐੱਸ. ਸੀ. (UPSC) ਦੀ ਤਿਆਰੀ ਕਰ ਰਹੀ ਸੀ। ਦੂਜੇ ਪਾਸੇ ਸੁਸਾ-ਈਡ ਨੋਟ ਦੀ ਭਾਸ਼ਾ ਨੂੰ ਲੈ ਕੇ ਪੁਲਿਸ ਵੀ ਹੈਰਾਨ ਹੈ। ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਨੋਟ ਦੀ ਹੱਥ ਲਿਖਤ ਪ੍ਰਿਅੰਕਾ ਦੀ ਹੀ ਹੈ, ਨੋਟ ਨੂੰ ਪੜ੍ਹਦਿਆਂ ਲੱਗਦਾ ਹੈ ਕਿ ਇਹ ਨੋਟ ਕਿਸੇ ਹੋਰ ਵਿਅਕਤੀ ਨੇ ਲਿਖਿਆ ਹੈ।
ਮੋਬਾਈਲ ਵਿੱਚ ਮਿਲੇ ਨੋਟ ਨੂੰ ਦੇਖ ਸਭ ਹੋਏ ਹੈਰਾਨ
ਸੀ.ਆਈ ਵੇਦਪਾਲ ਨੇ ਦੱਸਿਆ ਕਿ ਫੋਨ ਦੇ ਕਵਰ ਵਿੱਚ, ਇੱਕ ਨੋਟ ਮਿਲਿਆ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਨੋਟ ਵਿਚ ਲਿਖਿਆ ਹੈ- ਮਾਫ ਕਰਨਾ ਸ਼ਿਵਕਰਨ ਜੀ (ਪਿਤਾ) ਨੌਕਰੀ ਕਰ ਬਾਤੇੰ ਕਰਤੇ-ਕਰਤੇ ਬੀਮਾ ਕੀ ਬਾਤ ਕੀ, ਜਿਸ ਸੇ ਪ੍ਰਿਅੰਕਾ (ਖੁਦ) ਸੇ ਹਮਾਰੀ ਅਨਬਨ ਹੋ ਗਈ, ਗੁੱਸੇ ਮੇਂ ਹਮਨੇ ਦੁਪੱਟੇ ਸੇ ਜੋਰ ਸੇ ਗਲੇ ਕੋ ਦਬਾ ਦੀਆ, ਜਿਸ ਸੇ ਪ੍ਰਿਅੰਕਾ (ਖੁਦ) ) ਕੀ ਗਲਾ ਦਬਕਰ ਮੌ-ਤ ਹੋ ਗਈ। ਜੇਹ ਪਰਚੀ ਮੋਬਾਈਲ ਮੇਂ ਇਸ ਲੀਏ ਰੱਖ ਰਹੇ ਹੈਂ ਤਾਂ ਕਿ ਆਪ ਸੇ ਮੁਆਫੀ ਮਾਂਗ ਸਕੇਂ। ਹਮਨੇ ਜਾਨ-ਬੁੱਝ-ਕਰ ਕੁਛ ਨਹੀਂ ਕੀਆ। ਜਾਨੇ-ਅਨਜਾਨੇ ਮੇਂ ਕੀਆ ਹੈ ਮੁਆਫ਼ ਕਰਨਾ। ਫਿਰ ਹਮਨੇ ਇਸੇ ਪੱਖੇ ਸੇ ਲਟਕਾ ਦੀਆ ਤਾਂ ਕਿ ਸ਼ੱ-ਕ ਨਾ ਹੋ।
ਲੜਕੀ ਦੇ ਪਿਤਾ ਨੇ ਕਰਵਾਇਆ ਮਾਮਲਾ ਦਰਜ
ਪ੍ਰਿਅੰਕਾ ਦੇ ਪਿਤਾ ਸ਼ਿਵਕਰਨ ਉਮਰ 42 ਸਾਲ ਪੁੱਤਰ ਬਨਵਾਰੀ ਲਾਲ ਮੇਘਵਾਲ ਵਾਸੀ ਭੂਨਾਵਾਲੀ ਢਾਣੀ ਨੇ ਮਾਮਲੇ ਦੀ ਜਾਂਚ ਲਈ ਥਾਣਾ ਸਿਟੀ ਨੂੰ ਸ਼ਿਕਾਇਤ ਦੇ ਦਿੱਤੀ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਹੋਸਟਲ ਵਾਰਡਨ ਨੇ ਪ੍ਰਿਅੰਕਾ ਦੀ ਤਬੀਅਤ ਖ਼ਰਾਬ ਹੋਣ ਦੀ ਸੂਚਨਾ ਦਿੱਤੀ ਸੀ। ਜਦੋਂ ਗਰਲਜ ਹੋਸਟਲ ਪਹੁੰਚੇ ਤਾਂ ਪੁਲਿਸ ਨੇ ਪ੍ਰਿਅੰਕਾ ਦੀ ਖੁ-ਦ-ਕੁ-ਸ਼ੀ ਦੀ ਸੂਚਨਾ ਦਿੱਤੀ। ਹੋਸਟਲ ਵਾਰਡਨ ਨੇ ਦੱਸਿਆ ਕਿ ਜਦੋਂ ਉਹ ਕਮਰੇ ਵਿਚ ਗਈ ਤਾਂ ਪ੍ਰਿਅੰਕਾ ਚੁੰਨੀ ਨਾਲ ਫਾ-ਹਾ ਲਾ ਲ-ਟ-ਕ ਰਹੀ ਸੀ। ਚੁੰਨੀ ਨੂੰ ਕੱਟ ਕੇ ਉਸ ਨੂੰ ਹੇਠਾਂ ਉਤਾਰਿਆ ਗਿਆ ਅਤੇ ਉਸ ਨੂੰ ਹਸਪਤਾਲ ਲੈ ਗਏ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੀ. ਆਈ. ਨੇ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।