ਸਾਡੇ ਸਮਾਜ ਵਿਚ ਦਿਉਰ ਭਾਬੀ ਦਾ ਰਿਸ਼ਤਾ ਮਾਂ-ਪੁੱਤ ਦੇ ਰਿਸ਼ਤੇ ਦੇ ਬਰਾਬਰ ਮੰਨਿਆ ਜਾਂਦਾ ਹੈ। ਪਰ ਅੱਜਕੱਲ੍ਹ ਇਸ ਰਿਸ਼ਤੇ ਵਿੱਚ ਹੀ ਤਰੇੜਾਂ ਆ ਗਈਆਂ ਹਨ। ਜਿਸ ਪਰਿਵਾਰ ਨੇ ਇੱਕ ਦਿਨ ਪਹਿਲਾਂ ਸੁਨੀਤਾ ਰਾਣੀ ਅਤੇ ਉਸ ਦੇ ਪਤੀ ਰਾਜੇਸ਼ ਕੁਮਾਰ ਦੇ ਵਿਆਹ ਦੀ ਵਰ੍ਹੇਗੰਢ ਬੜੀ ਖੁਸ਼ੀ ਅਤੇ ਚਾਵਾਂ ਨਾਲ ਮਨਾਈ ਸੀ, ਅਗਲੇ ਹੀ ਦਿਨ ਉਸ ਘਰ ਵਿੱਚ ਹਾਹਾ-ਕਾਰ ਮੱ-ਚ ਗਈ।
ਇਹ ਮਾਮਲਾ ਪਟਿਆਲਾ ਨੇੜਲੇ ਨਾਭਾ ਦੇ ਕਰਤਾਰਪੁਰ ਮੁਹੱਲੇ ਦਾ ਹੈ, ਜਿੱਥੇ ਸੁਨੀਤਾ ਰਾਣੀ ਦੀ ਬ-ਲੱ-ਡ ਨਾਲ ਭਿੱਜੀ ਦੇਹ ਮਿਲਣ ਤੋਂ ਬਾਅਦ ਡ-ਰ ਦਾ ਮਹੌਲ ਬਣ ਗਿਆ। ਮ੍ਰਿਤਕ ਦੇ ਜੁਆਕਾਂ ਨੇ ਚਾਚੇ ਉਤੇ ਕ-ਤ-ਲ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੁਨੀਤਾ ਰਾਣੀ ਆਪਣੇ ਕਮਰੇ ਵਿਚ ਮੌਜੂਦ ਸੀ ਅਤੇ ਬੇਟੀ ਰਾਤ ਸਮੇਂ ਛੱਤ ਉਤੇ ਸੈਰ ਕਰ ਰਹੀ ਸੀ, ਉਸ ਦਾ ਲੜਕਾ ਬਾਜ਼ਾਰ ਵਿਚ ਗਿਆ ਹੋਇਆ ਸੀ ਅਤੇ ਉਸ ਦਾ ਪਤੀ ਕਿਸੇ ਕੰਮ ਲਈ ਪਟਿਆਲੇ ਗਿਆ ਹੋਇਆ ਸੀ। ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਦਿਉਰ ਨੇ ਆਪਣੀ ਭਰਜਾਈ ਦਾ ਕ-ਤ-ਲ ਕਰ ਦਿੱਤਾ।
ਜਦੋਂ ਮ੍ਰਿਤਕ ਦਾ ਲੜਕਾ ਘਰ ਆਇਆ ਤਾਂ ਦਿਉਰ ਸੰਜੀਵ ਦਰਵਾਜ਼ਾ ਬੰਦ ਕਰਕੇ ਫ਼ਰਾਰ ਹੋ ਗਿਆ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਮ੍ਰਿਤਕ ਦੇ ਸਰੀਰ ਉਤੇ ਡੂੰ-ਘੇ ਨਿਸ਼ਾਨ ਪਾਏ ਗਏ ਅਤੇ ਮੂੰਹ ਵਿਚ ਸਲ-ਫਾਸ ਦੀ ਦਵਾਈ ਵੀ ਪਾਈ ਗਈ। ਜਦੋਂ ਜੁਆਕਾਂ ਨੇ ਰੌ-ਲਾ ਪਾਇਆ ਤਾਂ ਆਸਪਾਸ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਰਖਵਾ ਦਿੱਤਾ ਹੈ।
ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਿਉਰ ਹਮੇਸ਼ਾ ਆਪਣੀ ਭਰਜਾਈ ਨਾਲ ਲ-ੜ-ਦਾ ਰਹਿੰਦਾ ਸੀ ਅਤੇ ਜਾ-ਨ ਤੋਂ ਮਾ-ਰ ਦੇਣ ਦੀਆਂ ਧਮ-ਕੀਆਂ ਵੀ ਦਿੰਦਾ ਰਹਿੰਦਾ ਸੀ। ਇਸ ਮਾਮਲੇ ਉਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ ਉਤੇ ਕਿਸੇ ਤਿੱ-ਖੀ ਚੀਜ ਨਾਲ ਵਾਰ ਕੀਤਾ ਗਿਆ ਹੈ ਅਤੇ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਦਿਉਰ ਨੇ ਅਜਿਹਾ ਕਿਉਂ ਕੀਤਾ ਗ੍ਰਿਫ਼ਤਾਰੀ ਤੋਂ ਬਾਅਦ ਹੀ ਪਤਾ ਲੱਗ ਸਕੇਗਾ।