ਪੰਜਾਬ ਵਿਚ ਜਿਲ੍ਹਾ ਪਟਿਆਲਾ ਦੇ ਨਾਭਾ ਵਿਚ ਮੰਗਣੀ ਤੋਂ ਦੋ ਸਾਲ ਬਾਅਦ ਜਦੋਂ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਨੌਜਵਾਨ ਨੇ 26 ਅਗਸਤ ਨੂੰ ਜ਼-ਹਿ-ਰ ਪੀ ਲਈ, ਹਸਪਤਾਲ ਵਿਚ ਇੱਕ ਦਿਨ ਦੇ ਇਲਾਜ ਤੋਂ ਬਾਅਦ ਨੌਜਵਾਨ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਵਿਚ ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਦੀ ਸ਼ਿਕਾਇਤ ਉਤੇ ਥਾਣਾ ਸਦਰ ਪੁਲਿਸ ਨੇ ਪਹਾੜਪੁਰ ਦੀ ਰਹਿਣ ਵਾਲੀ ਮੰਗੇਤਰ ਅਨਮੋਲਦੀਪ ਕੌਰ, ਮਾਤਾ ਰਣਧੀਰ ਕੌਰ, ਚਾਚਾ ਕੁਲਵੰਤ ਸਿੰਘ ਅਤੇ ਚਾਚੀ ਸਿਮਰਨ ਕੌਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਅਨਮੋਲਦੀਪ ਕੌਰ ਨਾਲ ਵਿਦੇਸ਼ ਜਾਣ ਦੀ ਯੋਜਨਾ ਬਣਾਈ ਸੀ। ਦੋਵਾਂ ਨੇ ਆਈਲੈਟਸ ਕੀਤਾ ਹੋਇਆ ਸੀ ਅਤੇ ਦੋਵੇਂ ਲਵ ਮੈਰਿਜ ਕਰਨਾ ਚਾਹੁੰਦੇ ਸਨ। 28 ਮਈ 2021 ਨੂੰ ਇੱਕ ਰੈਸਟੋਰੈਂਟ ਵਿੱਚ ਸ਼ਗਨ ਪਾ ਕੇ ਦੋਹਾਂ ਦੀ ਮੰਗਣੀ ਕਰ ਦਿੱਤੀ ਸੀ। ਮੰਗਣੀ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਕੁਝ ਸਮੇਂ ਤੋਂ ਲੜਕੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਤਿੰਨ ਸਾਲਾਂ ਦੌਰਾਨ ਲੜਕੀ ਨੂੰ ਦਿੱਤੇ ਤੋਹਫ਼ੇ ਅਤੇ ਹੋਰ ਸਾਮਾਨ ਵਾਪਸ ਕਰ ਦਿੱਤਾ ਗਿਆ।
ਲੜਕੇ ਨਾਲ ਕੁੱਟ-ਮਾਰ ਦੇ ਵੀ ਆਰੋਪ
26 ਅਗਸਤ ਨੂੰ ਕਰਮਜੀਤ ਸਿੰਘ ਪਾਤੜਾਂ ਦੇ ਨਾਈਵਾਲਾ ਸਥਿਤ ਆਪਣੇ ਘਰ ਤੋਂ ਕਾਰ ਲੈ ਕੇ ਲੜਕੀ ਨਾਲ ਗੱਲ ਕਰਨ ਲਈ ਉਸ ਦੇ ਘਰ ਨਾਭੇ ਪਹੁੰਚਿਆ। ਇੱਥੇ ਲੜਕੀ ਅਤੇ ਪਰਿਵਾਰ ਵਾਲਿਆਂ ਨੇ ਲੜਕੇ ਦੀ ਕੁੱਟ-ਮਾਰ ਕੀਤੀ ਅਤੇ ਉਸ ਦੀ ਬੇਇੱਜ਼ਤੀ ਕੀਤੀ। ਇੰਨਾ ਹੀ ਨਹੀਂ ਲੜਕੇ ਨੂੰ ਪਿੰਡ ਤੋਂ ਬਾਹਰ ਛੱਡ ਦਿੱਤਾ ਗਿਆ। ਜਦੋਂ ਕਸ਼ਮੀਰ ਸਿੰਘ ਆਪਣੇ ਰਿਸ਼ਤੇਦਾਰਾਂ ਨਾਲ ਲੜਕੇ ਦੇ ਕੋਲ ਪਹੁੰਚਿਆ ਤਾਂ ਦੇਖਿਆ ਕਿ ਉਸ ਦਾ ਹਾਲ ਨਾਜ਼ੁਕ ਸੀ। ਉਸ ਨੂੰ ਨਾਭਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੋਂ ਉਸ ਨੂੰ ਰੈਫਰ ਕਰ ਦਿੱਤਾ ਗਿਆ। ਅਗਲੇ ਦਿਨ ਦੁਪਹਿਰ ਦੁਪਹਿਰ ਤੋਂ ਬਾਅਦ ਉਸ ਦੀ ਇਲਾਜ ਦੌਰਾਨ ਮੌ-ਤ ਹੋ ਗਈ।
8 ਕਿਲੇ ਜ਼ਮੀਨ ਦਾ ਮਾਲਕ ਅਤੇ ਇਕ-ਲੌਤਾ ਪੁੱਤਰ ਸੀ ਕਰਮਜੀਤ
ਕਰਮਜੀਤ ਸਿੰਘ ਖੇਤੀ ਦਾ ਕੰਮ ਕਰਦਾ ਸੀ ਅਤੇ ਪਰਿਵਾਰ ਦਾ ਇਕ-ਲੌਤਾ ਪੁੱਤਰ ਸੀ। ਕਰਮਜੀਤ ਸਿੰਘ ਕੋਲ ਕਰੀਬ 8 ਕਿਲੇ ਜ਼ਮੀਨ ਸੀ ਅਤੇ ਉਹ ਵਿਦੇਸ਼ ਜਾ ਕੇ ਅਨਮੋਲਦੀਪ ਕੌਰ ਨਾਲ ਸੈਟਲ ਹੋਣ ਦਾ ਸੁਪਨਾ ਦੇਖ ਰਿਹਾ ਸੀ। ਇਸ ਕਾਰਨ ਉਸ ਨੇ ਆਈਲੈਟਸ ਵੀ ਕੀਤਾ ਸੀ।