ਦੋ ਧਿਰਾਂ ਦੇ ਰੌਲੇ ਵਿਚ, ਨੌਜਵਾਨ ਨੂੰ ਦੋਸਤਾਂ ਨਾਲ ਜਾਣਾ ਪਿਆ ਮਹਿੰਗਾ, ਗੁਆਈ ਆਪਣੀ ਜਿੰਦਗੀ, ਘਰ ਵਿਚ ਛਾਇਆ ਮਾਤਮ

Punjab

ਪੰਜਾਬ ਵਿਚ ਜਿਲ੍ਹਾ ਪਟਿਆਲਾ ਦੇ ਰਾਜਪੁਰਾ ਰੋਡ ਸਥਿਤ ਐਸ. ਐਸ. ਟੀ. ਨਗਰ ਮਾਰਕੀਟ ਵਿੱਚ ਇੱਕ ਨੌਜਵਾਨ ਦਾ ਤਿੱ-ਖੀਆਂ ਚੀਜ਼ਾਂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਪ੍ਰਿੰਸ ਉਮਰ 20 ਸਾਲ ਵਾਸੀ ਪਿੰਡ ਚੌਰਾ ਸਨੌਰ ਰੋਡ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕ-ਤ-ਲ ਨੂੰ ਅੰਜਾਮ ਦੇਣ ਵਾਲੇ ਕਰੀਬ 6 ਵਿਅਕਤੀ ਸਨ। ਪ੍ਰਿੰਸ ਨੂੰ ਜਖਮੀ ਹਾਲ ਵਿਚ ਉਸ ਦੇ ਦੋਸਤ ਨੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਵਲੋਂ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਦੱਸਿਆ ਗਿਆ। ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਇਸ ਮਾਮਲੇ ਵਿਚ 8 ਲੋਕਾਂ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ।

ਮਾਰਕੀਟ ਵਿਚ ਸ਼ਰੇ-ਆਮ ਕੀਤੀ ਵਾਰ-ਦਾਤ 

ਇਸ ਘ-ਟ-ਨਾ ਅਨੁਸਾਰ ਪ੍ਰਿੰਸ ਆਪਣੇ ਘਰ ਸੁੱਤਾ ਪਿਆ ਸੀ ਕਿ ਇਸ ਦੌਰਾਨ ਉਸ ਦੇ ਕੁਝ ਸਾਥੀ ਉਸ ਨੂੰ ਬੁਲਾ ਕੇ ਆਪਣੇ ਨਾਲ ਲੈ ਗਏ। ਇੱਥੇ ਐਸ. ਐਸ. ਟੀ. ਨਗਰ ਮਾਰਕੀਟ ਵਿੱਚ ਸਥਿਤ ਪੀ. ਐਨ. ਬੀ. ਬੈਂਕ ਦੇ ਬਾਹਰ ਦੋ ਧਿਰਾਂ ਵਿੱਚ ਬਹਿਸ ਹੋ ਗਈ। ਇਸ ਦੌਰਾਨ ਕਾਰ ਵਿੱਚ ਆਏ ਨੌਜਵਾਨਾਂ ਨੇ ਤ-ਲ-ਵਾ-ਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪ੍ਰਿੰਸ ਦੇ ਨਾਲ ਖੜ੍ਹਾ ਨੌਜਵਾਨ ਆਪਣੀ ਜਾਨ ਬਚਾ ਕੇ ਮੌਕੇ ਤੋਂ ਭੱਜ ਗਿਆ ਅਤੇ ਕੁਝ ਸਮੇਂ ਬਾਅਦ ਵਾਪਸ ਪਰਤ ਕੇ ਪ੍ਰਿੰਸ ਨੂੰ ਹਸਪਤਾਲ ਲੈ ਕੇ ਗਿਆ।

ਥਾਣਾ ਸਦਰ ਵਿੱਚ ਚਪੜਾਸੀ ਹੈ, ਮ੍ਰਿਤਕ ਦਾ ਪਿਤਾ

ਪ੍ਰਿੰਸ ਦਾ ਦਾਦਾ ਗੁੱਗਾ ਮਾੜੀ ਚੌਰਾ ਵਿੱਚ ਸੇਵਾਦਾਰ ਹੈ। ਜਦੋਂ ਕਿ ਉਸ ਦਾ ਪਿਤਾ ਥਾਣਾ ਸਦਰ ਪਟਿਆਲਾ ਵਿੱਚ ਬਤੌਰ ਪ੍ਰਾਈਵੇਟ ਚਪੜਾਸੀ ਦਾ ਕੰਮ ਕਰਦਾ ਹੈ। ਪ੍ਰਿੰਸ ਨੇ ਆਪਣਾ ਜ਼ਿਆਦਾਤਰ ਸਮਾਂ ਮਾੜੀ ਵਿਖੇ ਸੇਵਾ ਕਰਦਿਆਂ, ਆਪਣੇ ਦਾਦਾ ਜੀ ਕੋਲ ਰਹਿ ਕੇ ਬਿਤਾਉਂਦਾ ਸੀ। ਉਹ ਸਮੇਂ ਸਿਰ ਘਰ ਪਹੁੰਚ ਕੇ ਸੌਂ ਗਿਆ ਸੀ। ਪਰ ਉਸ ਦੇ ਦੋਸਤ ਦੇਰ ਰਾਤ ਆ ਕੇ ਉਸ ਨੂੰ ਬੁਲਾ ਕੇ ਆਪਣੇ ਨਾਲ ਲੈ ਗਏ।

ਜਾਂਂਚ ਅਫ਼ਸਰ ਨੇ ਕਿਹਾ- ਦੋਸ਼ੀਆਂ ਨੂੰ ਜਲਦੀ ਕਰਾਂਗੇ ਗ੍ਰਿਫ਼ਤਾਰ

ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐਸ. ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਦੁਪਹਿਰ ਦੇਹ ਦਾ ਪੋਸਟ ਮਾਰਟਮ ਕਰਵਾਇਆ ਗਿਆ ਹੈ। ਇਸ ਮਾਮਲੇ ਸਬੰਧੀ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

Leave a Reply

Your email address will not be published. Required fields are marked *