ਪੰਜਾਬ ਵਿਚ ਗੁਰਦਾਸਪੁਰ ਜਿਲ੍ਹੇ ਦੇ ਬਟਾਲਾ ਨੇੜੇ ਮਹਿਤਾ ਤੋਂ ਘੁਮਾਣ ਮੁੱਖ ਸੜਕ ਉਤੇ ਦੇਰ ਸ਼ਾਮ ਨੂੰ ਇਕ ਦੁਖ-ਦਾਈ ਹਾਦਸਾ ਵਾਪਰ ਗਿਆ। ਸਵਿਫਟ ਕਾਰ ਅਤੇ ਐਕਟਿਵਾ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਐਕਟਿਵਾ ਸਵਾਰ ਔਰਤ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦੂਜੇ ਪਾਸੇ ਸਵਿਫਟ ਕਾਰ ਵੀ ਪਲਟ ਗਈ ਅਤੇ ਡਰਾਈਵਰ ਨੂੰ ਰਾਹਗੀਰਾਂ ਨੇ ਕਾਰ ਵਿਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਜਿੱਥੇ ਉਸ ਦਾ ਹਾਲ ਗੰਭੀਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮ੍ਰਿਤਕ ਔਰਤ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ। ਇਸ ਮਾਮਲੇ ਵਿਚ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਵਿਦੇਸ਼ ਵਿੱਚ ਰਹਿੰਦਾ ਮ੍ਰਿਤਕ ਦਾ ਪਤੀ
ਮ੍ਰਿਤਕ ਔਰਤ ਦੀ ਪਹਿਚਾਣ ਕਮਲਜੀਤ ਕੌਰ ਉਮਰ 35 ਸਾਲ ਵਾਸੀ ਨੰਗਲ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕਾ ਦੀ ਨਣਦ ਰਜਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਭਰਜਾਈ ਕਮਲਜੀਤ ਕੌਰ ਆਪਣੇ ਮਾਪਿਆਂ ਨਾਲ ਰਹਿੰਦੀ ਸੀ। ਉਸ ਦਾ ਭਰਾ ਵਿਦੇਸ਼ ਵਿੱਚ (ਕਤਰ) ਵਿੱਚ ਰਹਿੰਦਾ ਹੈ ਅਤੇ ਅੱਜ ਉਹ ਪਾਸਪੋਰਟ ਬਾਰੇ ਪੁੱਛਣ ਲਈ ਆਪਣੇ ਸਹੁਰੇ ਪਿੰਡ ਨੰਗਲ ਆਈ ਸੀ ਅਤੇ ਪਰਿਵਾਰ ਨੂੰ ਮਿਲੀ ਸੀ।
ਉਨ੍ਹਾਂ ਨੇ ਦੱਸਿਆ ਕਿ ਹਾਦਸਾ ਇੰਨਾ ਜ਼ਬਰ-ਦਸਤ ਸੀ ਕਿ ਕਮਲਜੀਤ ਕੌਰ ਦੇ ਅੰ-ਗ ਸਰੀਰ ਤੋਂ ਵੱਖ ਹੋ ਗਏ। ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਉਸ ਨੂੰ ਟੱਕਰ ਮਾ-ਰ-ਨ ਵਾਲਾ ਵਾਹਨ ਵੀ ਖੇਤਾਂ ਵਿੱਚ ਪਲਟ ਗਿਆ। ਇਸ ਦੇ ਨਾਲ ਹੀ ਗੱਡੀ ਦਾ ਡਰਾਈਵਰ ਪਿੰਡ ਚੋਣੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਹ ਵੀ ਗੰਭੀਰ ਜ਼ਖਮੀ ਹੈ। ਜੋ ਕਿ ਬਟਾਲਾ ਦੇ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਹੈ।
ਥਾਣਾ ਘੁਮਾਣ ਦੀ ਪੁਲਿਸ ਮੌਕੇ ਉਤੇ ਪਹੁੰਚੀ
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਘੁਮਾਣ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵਲੋਂ ਮ੍ਰਿਤਕ ਔਰਤ ਕਮਲਜੀਤ ਕੌਰ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ। ਜ਼ਖਮੀ ਨੂੰ ਵੀ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।