ਪੰਜਾਬ ਵਿਚ ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਇੱਕ ਨੌਜਵਾਨ ਲੜਕੇ ਅਤੇ ਔਰਤ ਨੇ ਸਰੋਵਰ ਵਿੱਚ ਛਾ-ਲ ਮਾ-ਰ ਦਿੱਤੀ। ਇਹ ਮਾਮਲਾ ਪ੍ਰੇਮ ਸਬੰਧਾਂ ਦਾ ਹੈ ਅਤੇ ਉਕਤ ਔਰਤ ਸ਼ਾਦੀਸ਼ੁਦਾ ਸੀ ਅਤੇ ਉਸ ਦੇ 2 ਜੁਆਕ ਸਨ ਜੋ ਕਿ ਨੌਜਵਾਨ ਦੇ ਗੁਆਂਢ ਵਿਚ ਰਹਿੰਦੀ ਸੀ। ਜਗਜੀਤ ਸਿੰਘ ਨਾਮ ਦਾ ਨੌਜਵਾਨ ਕਸਬਾ ਖਡੂਰ ਸਾਹਿਬ ਦਾ ਰਹਿਣ ਵਾਲਾ ਹੈ। ਮ੍ਰਿਤਕ ਜਗਜੀਤ ਸਿੰਘ 4 ਭੈਣਾਂ ਦਾ ਇਕ-ਲੌਤਾ ਭਰਾ ਸੀ। ਰੱਖੜੀ ਤੋਂ ਇੱਕ ਦਿਨ ਪਹਿਲਾਂ ਵਾਪਰੀ ਇਸ ਘ-ਟ-ਨਾ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਲੜਕੇ ਦੇ ਰਿਸ਼ਤੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਸੀ ਦੇ ਲੜਕੇ ਨੇ ਮਾਸੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਖੁ-ਦ-ਕੁ-ਸ਼ੀ ਕਰਨ ਜਾ ਰਿਹਾ ਹੈ। ਅਸੀਂ ਉਸ ਸਮੇਂ ਉੱਥੇ ਪਹੁੰਚ ਗਏ ਪਰ ਉੱਥੇ ਕੋਈ ਨਹੀਂ ਸੀ ਜਦੋਂ ਕਿ ਔਰਤ ਦੀ ਚੁੰਨੀ ਸਰੋਵਰ ਦੇ ਬਾਹਰ ਪਈ ਸੀ। ਉਕਤ ਔਰਤ ਦੋ ਜੁਆਕਾਂ ਦੀ ਮਾਂ ਹੈ ਅਤੇ ਲੜਕੇ ਦੇ ਘਰ ਨੇੜੇ ਕਿਰਾਏ ਉਤੇ ਰਹਿ ਰਹੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜਗਜੀਤ ਸਿੰਘ ਉਕਤ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜਦੋਂ ਕਿ ਉਸ ਦਾ ਪਰਿਵਾਰ ਵਿਆਹ ਲਈ ਰਾਜ਼ੀ ਨਹੀਂ ਸੀ।
ਉਨ੍ਹਾਂ ਦਾ ਰਿਸ਼ਤਾ ਅੱਗੇ ਨਾ ਵਧਦਾ ਦੇਖ ਕੇ ਦੋਵੇਂ ਗੁਰਦੁਆਰਾ ਸਾਹਿਬ ਦੇ ਸਰੋਵਰ ਨੇੜੇ ਪਹੁੰਚੇ ਅਤੇ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਫਿਰ ਸਰੋਵਰ ਵਿਚ ਛਾ-ਲ ਮਾ-ਰ ਦਿੱਤੀ। ਪਹਿਲਾਂ ਸਥਾਨਕ ਲੋਕਾਂ ਵਲੋਂ ਸਰੋਵਰ ਵਿੱਚ ਭਾਲ ਕੀਤੀ ਗਈ, ਫਿਰ ਬਾਅਦ ਵਿੱਚ ਮੌਕੇ ਤੋਂ ਗੋਤਾ-ਖੋਰ ਬੁਲਾਏ ਗਏ, ਜਿਨ੍ਹਾਂ ਵੱਲੋਂ ਖਬਰ ਲਿਖੇ ਜਾਣ ਤੱਕ ਸਰੋਵਰ ਵਿੱਚ ਦੋਵਾਂ ਦੀ ਭਾਲ ਕੀਤੀ ਜਾ ਰਹੀ ਸੀ।