ਪੰਜਾਬ ਸੂਬੇ ਦੇ ਨਵਾਂਸ਼ਹਿਰ ਤੋਂ ਬਲਾਚੌਰ ਹਾਈਵੇ ਉਤੇ ਪਿੰਡ ਗੜ੍ਹੀ ਕਾਨੂੰਗੋਆ ਦੇ ਬੱਸ ਸਟੈਂਡ ਨੇੜੇ ਇਕ ਨਾਈ ਦੀ ਦੁਕਾਨ ਦੇ ਬਾਹਰ ਬੈਠੇ ਦੋ ਨੌਜਵਾਨਾਂ ਉਤੇ ਮੋਟਰਸਾਈਕਲ ਸਵਾਰ ਹਮ-ਲਾ-ਵਰਾਂ ਨੇ ਫਾਇਰ ਕਰ ਦਿੱਤੇ। ਇਸ ਦੌਰਾਨ ਇਕ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਬੱਸ ਸਟੈਂਡ ਨੇੜੇ ਖੜ੍ਹੇ ਲੋਕਾਂ ਨੇ ਦੋਵਾਂ ਨੌਜਵਾਨਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਜ਼ਖਮੀ ਵਿਅਕਤੀ ਦਾ ਇਲਾਜ ਹੋ ਰਿਹਾ ਹੈ।
ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਘ-ਟ-ਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਨੇੜੇ ਲੱਗੇ CCTV ਕੈਮਰਿਆਂ ਦੀ ਫੁਟੇਜ ਵੀ ਚੈਕ ਕੀਤੀ। ਜਿਸ ਵਿੱਚ ਦੋਵੇਂ ਦੋਸ਼ੀ ਫਾਇਰ ਕਰਦੇ ਰਿਕਾਰਡ ਹੋ ਗਏ ਹਨ। ਦੋਵਾਂ ਦੋਸ਼ੀਆਂ ਨੇ ਨੌਜਵਾਨਾਂ ਉਤੇ 3 ਫਾਇਰ ਕੀਤੇ। ਪੁਲੀਸ ਨੇ CCTV ਫੁਟੇਜ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਰਾਤ ਕਰੀਬ 9:10 ਵਜੇ ਦੀ ਵਾਰ-ਦਾਤ
ਮ੍ਰਿਤਕ ਨੌਜਵਾਨ ਦੀ ਪਹਿਚਾਣ ਨਰਿੰਦਰ ਸਿੰਘ ਉਮਰ 35 ਸਾਲ ਪੁੱਤਰ ਗੁਰਮੀਤ ਸਿੰਘ ਵਾਸੀ ਗੜ੍ਹੀ ਕਾਨੂੰਗੋਆ ਦੇ ਰੂਪ ਵਜੋਂ ਹੋਈ ਹੈ। ਜਦੋਂ ਕਿ ਜ਼ਖਮੀ ਨੌਜਵਾਨ ਦੀ ਪਹਿਚਾਣ ਨਵਿੰਦਰਪਾਲ ਸਿੰਘ ਉਮਰ 35 ਸਾਲ ਪੁੱਤਰ ਜਗਤਾਰ ਸਿੰਘ ਵਾਸੀ ਗੜ੍ਹੀ ਕਾਨੂੰਗੋਆ ਦੇ ਰੂਪ ਵਜੋਂ ਹੋਈ ਹੈ। ਦੋਵਾਂ ਨੌਜਵਾਨਾਂ ਉਤੇ ਰੰ-ਜਿ-ਸ਼ ਦੇ ਚਲਦੇ ਹ-ਮ-ਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ।
ਮੰਗਲਵਾਰ ਰਾਤ ਨੂੰ ਨਰਿੰਦਰ ਸਿੰਘ ਅਤੇ ਨਵਿੰਦਰ ਪਾਲ ਸਿੰਘ ਪ੍ਰਾਚੀਨ ਸ਼ਿਵ ਮੰਦਰ ਦੇ ਸਾਹਮਣੇ ਨਾਈ ਦੀ ਦੁਕਾਨ ਦੇ ਬਾਹਰ ਬੈਠੇ ਸਨ। ਰਾਤ ਕਰੀਬ 9:10 ਵਜੇ ਮੋਟਰਸਾਈਕਲ ਸਵਾਰ ਦੋ ਦੋਸ਼ੀ ਮੌਕੇ ਉਤੇ ਪਹੁੰਚੇ। ਜਿਨ੍ਹਾਂ ਨੇ ਦੋਵਾਂ ਨੌਜਵਾਨਾਂ ਨੂੰ ਗੋ-ਲੀ ਮਾ-ਰ ਦਿੱਤੀ। ਸਿਰ ਵਿੱਚ ਗੋ-ਲੀ ਲੱਗ ਜਾਣ ਕਾਰਨ ਨਰਿੰਦਰ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਗੋ-ਲੀ ਛਾਤੀ ਨੂੰ ਛੂਹਣ ਕਾਰਨ ਨਵਿੰਦਰ ਪਾਲ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।
ਫਿਰ ਮੌਕੇ ਉਤੇ ਪਹੁੰਚੇ ਸੀ ਦੋਸ਼ੀ
ਕੁਝ ਸਮੇਂ ਬਾਅਦ ਦੋਸ਼ੀ ਬਾਜ਼ਾਰ ਵਿਚ ਘੁੰਮ ਕੇ ਫਿਰ ਤੋਂ ਮੌਕੇ ਉਤੇ ਦੇਖਣ ਲਈ ਪਹੁੰਚੇ ਕਿ ਨੌਜਵਾਨ ਦੀ ਮੌ-ਤ ਹੋ ਚੁੱਕੀ ਹੈ ਜਾਂ ਨਹੀਂ। ਜਿਸ ਤੋਂ ਬਾਅਦ ਉਹ ਹਵਾ ਵਿਚ ਫਾਇਰ ਕਰਦੇ ਹੋਏ ਬਲਾਚੌਰ ਵੱਲ ਚਲੇ ਗਏ। ਬੱਸ ਸਟੈਂਡ ਨੇੜੇ ਖੜ੍ਹੇ ਲੋਕਾਂ ਨੇ ਦੋਵਾਂ ਨੂੰ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਨਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦੋਂ ਕਿ ਨਵਿੰਦਰ ਪਾਲ ਨੂੰ ਦਾਖਲ ਕਰ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ। ਫਿਲਹਾਲ ਨਵਿੰਦਰ ਦੀ ਹਾਲ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨਰਿੰਦਰ ਸਿੰਘ ਇਕ-ਲੌਤਾ ਪੁੱਤਰ ਸੀ। ਪਿਤਾ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਸੀ। ਇੱਕ ਭੈਣ ਵੀ ਹੈ, ਉਹ ਵੀ ਤਿੰਨ ਸਾਲ ਪਹਿਲਾਂ ਵਿਧਵਾ ਹੋ ਗਈ ਸੀ। ਮਾਂ ਬਿਮਾਰ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਲੜਕਾ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਸੀ। ਉਹ ਖੇਤੀਬਾੜੀ ਕਰ ਕੇ ਗੁਜ਼ਾਰਾ ਕਰਦਾ ਸੀ। ਉਸ ਦੀ ਕਿਸੇ ਨਾਲ ਕੋਈ ਦੁਸ਼-ਮਣੀ ਨਹੀਂ ਸੀ, ਉਸ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ।
ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਪੁਲਿਸ
ਇਹ ਮਾਮਲਾ ਨਵਿੰਦਰ ਪਾਲ ਸਿੰਘ ਦੀ ਪੁਰਾਣੀ ਰੰਜਿਸ਼ ਦਾ ਕਾਰਨ ਦੱਸਿਆ ਜਾ ਰਿਹਾ ਹੈ। ਦੋਸ਼ੀ ਨਵਿੰਦਰ ਪਾਲ ਨੂੰ ਮਾ-ਰ-ਨ ਲਈ ਆਏ ਸਨ। ਇਸ ਦੇ ਨਾਲ ਹੀ ਐਸ. ਐਸ. ਪੀ. ਅਖਿਲ ਚੌਧਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਨਰਿੰਦਰ ਸਿੰਘ ਦੀ ਦੇਹ ਬਲਾਚੌਰ ਦੇ ਸਰਕਾਰੀ ਹਸਪਤਾਲ ਵਿਖੇ ਡਾਕਟਰਾਂ ਦੇ ਪੈਨਲ ਰਾਹੀਂ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।