ਪੰਜਾਬ ਦੇ ਜਿਲ੍ਹਾ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਇੱਕ ਔਰਤ ਦਾ ਫਿਲੀਪੀਨਜ਼ (ਮਨੀਲਾ) ਵਿੱਚ ਗੋ-ਲੀ ਨਾਲ ਕ-ਤ-ਲ ਕੀਤੇ ਜਾਣ ਦਾ ਦੁਖ-ਦਾਈ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਆਪਣੇ ਪਤੀ ਦੇ ਨਾਲ ਫਿਲੀਪੀਨਜ਼ ਵਿੱਚ ਫਾਇਨਾਂਸ ਦਾ ਕੰਮ ਕਰਦੀ ਸੀ। ਪਤੀ ਹਾਲ ਹੀ ਵਿੱਚ ਆਪਣੇ ਦੋ ਜੁਆਕਾਂ ਨਾਲ ਭਾਰਤ ਆਇਆ ਸੀ। ਮ੍ਰਿਤਕ ਔਰਤ ਦੀ ਪਹਿਚਾਣ ਜਗਨਪ੍ਰੀਤ ਕੌਰ ਵਾਸੀ ਪਿੰਡ ਢੰਡੀਆਂ ਦੇ ਰੂਪ ਵਜੋਂ ਹੋਈ ਹੈ।
ਪਤੀ ਅਤੇ ਪਤਨੀ ਪਿਛਲੇ 14 ਸਾਲਾਂ ਤੋਂ ਰਹਿ ਰਹੇ ਹਨ ਮਨੀਲਾ
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜੀਰਾ ਕਸਬੇ ਦੇ ਪਿੰਡ ਢੰਡੀਆਂ ਦੀ ਰਹਿਣ ਵਾਲੀ ਜਗਨਪ੍ਰੀਤ ਕੌਰ ਆਪਣੇ ਪਤੀ ਮਨਜੀਤ ਸਿੰਘ ਨਾਲ ਪਿਛਲੇ 14 ਸਾਲਾਂ ਤੋਂ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਸ਼ਹਿਰ ਵਿਚ ਰਹਿ ਰਹੇ ਸਨ। ਇਹ ਲੋਕ ਲੰਬੇ ਸਮੇਂ ਤੋਂ ਫਾਇਨਾਂਸ ਦਾ ਕੰਮ ਕਰ ਰਹੇ ਸਨ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਹ ਆਪਣੇ ਬੱ-ਚਿ-ਆਂ ਨਾਲ ਪਿੰਡ ਢੰਡੀਆਂ ਆਇਆ ਹੋਇਆ ਸੀ। ਉਸ ਦੀ ਪਤਨੀ ਜਗਨਪ੍ਰੀਤ ਕੌਰ ਮਨੀਲਾ ਵਿਚ ਰਹਿ ਕੇ ਫਾਈਨਾਂਸ ਦਾ ਕਾਰੋਬਾਰ ਸੰਭਾਲ ਰਹੀ ਸੀ।
ਮ੍ਰਿਤਕ ਦਾ ਪਤੀ ਘਟਨਾ ਤੋਂ ਬਾਅਦ ਗਹਿਰੇ ਸਦਮੇ ਵਿਚ
ਉਸ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਿਆ ਹੈ ਕਿ ਕੱਲ੍ਹ ਇਕ ਬਾਈਕ ਸਵਾਰ ਨੇ ਉਸ ਦੇ ਦਫਤਰ ਵਿਚ ਆ ਕੇ ਉਸ ਦੀ ਪਤਨੀ ਦਾ ਗੋ-ਲੀ ਮਾ-ਰ ਕੇ ਕ-ਤ-ਲ ਕਰ ਦਿੱਤਾ ਹੈ। ਉਹ ਇਸ ਘਟਨਾ ਦਾ ਕਾਰਨ ਨਹੀਂ ਜਾਣ ਸਕਿਆ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਹੈ। ਜਲਦੀ ਹੀ ਉਹ ਜੁਆਕਾਂ ਦੇਨਾਲ ਵਾਪਸ ਫਿਲੀਪੀਨਜ਼ ਜਾ ਰਿਹਾ ਹੈ।