ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਇਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਇਕ ਟਰਾਲਾ ਡੂੰਘੀ ਖਾਈ (ਖੰਡ) ਵਿਚ ਜਾ ਡਿੱਗਿਆ। ਇਸ ਦੌਰਾਨ ਪੰਜਾਬ ਦੇ ਮਜੀਠਾ ਦਿਹਾਤੀ ਦੇ ਇਕ ਨੌਜਵਾਨ ਦੀ ਮੌ-ਤ ਹੋ ਗਈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸਿੰਘ ਲਾਲੀ ਪੁੱਤਰ ਧੀਰ ਸਿੰਘ ਵਾਸੀ ਮਜੀਠਾ ਦਿਹਤੀ ਨੇ ਦੱਸਿਆ ਕਿ ਉਸ ਦੇ ਤਾਏ ਦਾ ਲੜਕਾ ਰਣਦੀਪ ਸਿੰਘ ਪੁੱਤਰ ਗੁਰਮੇਰ ਸਿੰਘ ਕਰੀਬ 18 ਸਾਲ ਪਹਿਲਾਂ ਆਸਟ੍ਰੇਲੀਆ ਵਿਚ ਰੋਜੀ ਰੋਟੀ ਅਤੇ ਆਪਣੇ ਚੰਗੇ ਭਵਿੱਖ ਦੀ ਤਲਾਸ਼ ਵਿਚ ਗਿਆ ਸੀ। 4 ਸਾਲ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਸਿਰਫ਼ ਇੱਕ ਵਾਰ ਹੀ ਭਾਰਤ ਆਇਆ ਸੀ।
ਰਣਦੀਪ ਸਿੰਘ ਦੇ ਮਾਤਾ-ਪਿਤਾ ਮਜੀਠਾ ਦਿਹਾਤੀ ਇਲਾਕੇ ਵਿੱਚ ਰਹਿੰਦੇ ਹਨ ਅਤੇ ਉਸ ਦਾ ਪਿਤਾ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਇਸ ਸਾਲ ਮਾਰਚ ਮਹੀਨੇ ਵਿੱਚ ਪਿਤਾ ਆਪਣੇ ਬੇਟੇ ਨੂੰ ਮਿਲਣ ਲਈ ਆਸਟ੍ਰੇਲੀਆ ਵੀ ਗਿਆ ਸੀ। ਉਸ ਦੇ ਅਨੁਸਾਰ ਉਸ ਦਾ ਲੜਕਾ ਰਣਦੀਪ ਸਿੰਘ ਆਸਟ੍ਰੇਲੀਆ ਵਿੱਚ ਟਰਾਲਾ ਚਲਾਉਂਣ ਦਾ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਉਹ ਆਪਣਾ ਟਰਾਲਾ ਲੈ ਕੇ ਕੰਮ ਉਤੇ ਗਿਆ ਸੀ।
ਇਹ ਖਬਰ ਬੁੱਧਵਾਰ ਸ਼ਾਮ ਨੂੰ ਮਿਲੀ ਸੀ ਕਿ ਰਣਦੀਪ ਸਿੰਘ ਦੀ ਟਰਾਲਾ ਖਾਈ ਵਿੱਚ ਡਿੱਗ ਪਿਆ ਅਤੇ ਉਸ ਨੇ ਇਸ ਦੌਰਾਨ ਟਰਾਲੇ ਵਿੱਚੋਂ ਬਾਹਰ ਛਾਲ ਮਾਰ ਦਿੱਤੀ। ਰਣਦੀਪ ਸਿੰਘ ਦੇ ਬਾਹਰ ਨਿਕਲਣ ਉਤੇ ਕਾਫੀ ਸੱਟਾਂ ਲੱਗ ਗਈਆਂ ਸਨ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ। ਪਰ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਇਸ ਸੂਚਨਾ ਮਿਲੀ ਤਾਂ ਬਾਅਦ ਮਜੀਠਾ ਰਹਿੰਦੇ ਉਸ ਦੇ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ।