ਪੰਜਾਬ ਸੂਬੇ ਵਿਚ ਖੰਨਾ ਦੇ ਸ੍ਰੀ ਮਾਛੀਵਾੜਾ ਸਾਹਿਬ ਤੋਂ ਲਾ-ਪ-ਤਾ ਨੌਜਵਾਨ ਦੀ ਦੇਹ ਨਹਿਰ ਵਿਚੋਂ ਬਰਾ-ਮਦ ਹੋਈ ਹੈ। ਰੱਖੜੀ ਵਾਲੇ ਦਿਨ 3 ਭੈਣਾਂ ਆਪਣੇ ਭਰਾ ਦੇ ਘਰ ਆਉਣ ਦਾ ਇੰਤਜ਼ਾਰ ਕਰ ਰਹੀਆਂ ਸਨ। ਉਹ ਰੱਬ ਅੱਗੇ ਅਰਦਾਸ ਕਰ ਰਹੀਆਂ ਸੀ ਕਿ ਵੀਰ ਸਹੀ ਸਲਾਮਤ ਘਰ ਪਰਤੇ। ਪਰ ਬੀਤੀ ਰਾਤ ਇਸ ਭਰਾ ਦੀ ਦੇਹ ਨਹਿਰ ਵਿਚੋਂ ਮਿਲਣ ਤੋਂ ਬਾਅਦ ਪਰਿਵਾਰ ਉਤੇ ਸਦਮੇ ਦਾ ਪਹਾੜ ਡਿੱਗ ਪਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਦਿਲਪ੍ਰੀਤ ਸਿੰਘ ਉਮਰ 22 ਸਾਲ ਦੇ ਰੂਪ ਵਜੋਂ ਹੋਈ ਹੈ।
ਪਰਿਵਾਰ ਜਤਾਉਂਦਾ ਹੈ ਖੁ-ਦ-ਕੁ-ਸ਼ੀ ਦਾ ਸ਼ੱ-ਕ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਰਿਟਾਇਰਡ ਸੂਬੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ 27 ਅਗਸਤ ਨੂੰ ਲਾ-ਪ-ਤਾ ਹੋ ਗਿਆ ਸੀ। ਸ਼ੱ-ਕ ਸੀ ਕਿ ਦਿਲਪ੍ਰੀਤ ਸਿੰਘ ਨੇ ਨਹਿਰ ਵਿੱਚ ਛਾ-ਲ ਮਾਰ ਦਿੱਤੀ ਹੈ। ਪਰਿਵਾਰ ਅਤੇ ਪਿੰਡ ਦੇ ਲੋਕ ਦਿਲਪ੍ਰੀਤ ਦੀ ਭਾਲ ਕਰ ਰਹੇ ਸਨ। ਇਸੇ ਦੌਰਾਨ 30 ਅਗਸਤ ਦੀ ਰਾਤ ਨੂੰ ਦਿਲਪ੍ਰੀਤ ਦੀ ਦੇਹ ਨਹਿਰ ਵਿੱਚੋਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਦਿਲਪ੍ਰੀਤ ਸਿੰਘ ਪਿਛਲੇ ਕੁਝ ਦਿਨਾਂ ਤੋਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਮਾਨ-ਸਿਕ ਤੌਰ ਉਤੇ ਦੁਖੀ ਨਜ਼ਰ ਆ ਰਿਹਾ ਸੀ।
ਪਰ ਉਸ ਨੇ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਵੀ ਨਹੀਂ ਕੀਤੀ। ਇਸ ਕਾਰਨ ਉਸ ਵੱਲੋਂ ਖੁ-ਦ-ਕੁ-ਸ਼ੀ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਧਾਰਾ 174 ਦੀ ਕਾਰਵਾਈ ਕਰਦਿਆਂ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਗਰੀਬੀ ਤੋਂ ਉੱਠ ਕੇ ਬਣਿਆ ਸੀ ਪਰਿਵਾਰ ਦਾ ਸਹਾਰਾ
ਦਿਲਪ੍ਰੀਤ ਸਿੰਘ ਇੱਕ ਗਰੀਬ ਪਰਿਵਾਰ ਦਾ ਲੜਕਾ ਸੀ। ਦਿਲਪ੍ਰੀਤ ਸਿੰਘ ਕੰਮ ਸਿਖਣ ਤੋਂ ਬਾਅਦ ਕਾਰਪੇਂਟਰ ਬਣ ਗਿਆ ਅਤੇ ਹੁਣ ਚੰਗਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਉਸ ਦੀਆਂ ਤਿੰਨ ਭੈਣਾਂ ਅਤੇ ਇੱਕ ਵੱਡਾ ਭਰਾ ਹੈ।